WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਬੱਸ ਹਾਦਸੇ ਦਾ ਮਾਮਲਾ ਨਿਬੜਿਆ, ਪੀੜਤ ਪ੍ਰਵਾਰ ਨੂੰ ਮਿਲੇਗਾ ਮੁਆਵਜ਼ਾ, ਸੜਕ ਹੋਵੇਗੀ ਚੋੜੀ

ਬਠਿੰਡਾ,6 ਸਤੰਬਰ: ਦੋ ਦਿਨ ਪਹਿਲਾਂ ਗੋਨਿਆਣਾ-ਜੈਤੋ ਰੋਡ ’ਤੇ ਪਿੰਡ ਅਕਲੀਆ ਕਲਾਂ ਕੋਲ ਨਿਊ ਦੀਪ ਕੰਪਨੀ ਦੀ ਬੱਸ ਦੇ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਦਰੜੇ ਨੌਜਵਾਨ ਦੀ ਮੌਤ ਦਾ ਮਾਮਲਾ ਬੀਤੀ ਰਾਤ ਪ੍ਰਸ਼ਾਸਨ ਦੀ ਲੰਮੀ ਜਦੋਜਹਿਦ ਤੋਂ ਬਾਅਦ ਨਿਬੜ ਗਿਆ। ਇਸਤੋਂ ਪਹਿਲਾਂ ਰੋਸ਼ ਵਿਚ ਆਏ ਪਿੰਡ ਵਾਸੀਆਂ ਤੇ ਪ੍ਰਵਾਰ ਵਾਲਿਆਂ ਵੱਲੋਂ ਮ੍ਰਿਤਕ ਨੌਜਵਾਨ ਲਖ਼ਵੀਰ ਸਿੰਘ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਧਰਨਾ ਦਿੱਤਾ ਹੋਇਆ ਸੀ, ਜਿਸਨੂੰ ਜਿਲ੍ਹਾ ਪ੍ਰਸ਼ਾਸਨ ਨਾਲ ਸਮਝੌਤਾ ਹੋਣ ਤੋਂ ਬਾਅਦ ਚੁੱਕ ਦਿੱਤਾ ਗਿਆ। ਸੂਚਨਾ ਮੁਤਾਬਕ ਮਸਲੇ ਦੇ ਹੱਲ ਲਈ ਏਡੀਸੀ ਲਵਜੀਤ ਕਲਸੀ, ਐਸਡੀਐਮ ਅਨਾਇਤ ਗੁਪਤਾ, ਡੀਐਸਪੀ ਸਿਟੀ ਹਰਬੰਸ ਸਿੰਘ ਮਾਨ ਅਤੇ ਡੀਐਸਪੀ ਦਿਹਾਤੀ ਮਨਜੀਤ ਸਿੰਘ ਵੱਲੋਂ ਧਰਨਾ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਇਸਦਾ ਨਿਬੇੜਾ ਕੀਤਾ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ: Anurag Dalal ਬਣੇ ਪ੍ਰਧਾਨ

ਧਰਨਾਕਾਰੀਆਂ ਦੇ ਵੱਲੋਂ ਕਮੇਟੀ ਮੈਂਬਰ ਪ੍ਰੇਮ ਸਿੰਘ ਫੌਜੀ, ਸਵਰਨ ਸਿੰਘ, ਬਲਦੇਵ ਸਿੰਘ, ਜਸਪ੍ਰੀਤ ਸਿੰਘ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਸ਼ਾਮਲ ਰਹੇ। ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਪੀੜਤ ਪ੍ਰਵਾਰ ਨੂੰ 6 ਲੱਖ 50 ਹਜ਼ਾਰ ਰੁਪਏ ਬੱਸ ਮਾਲਕ ਵੱਲੋਂ ਦਿੱਤੇ ਜਾਣਗੇ ਜਦੋਂ ਕਿ 50 ਹਜ਼ਾਰ ਰੁਪਏ ਪ੍ਰਸ਼ਾਸਨ ਰੈੱਡ ਕਰਾਸ ਸੋਸਾਇਟੀ ਵੱਲੋਂ ਦੇਵੇਗਾ। ਇਸਤੋਂ ਇਲਾਵਾ ਪਰਿਵਰ ਦੀ ਹੋਰ ਮਾਲੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਨੂੰ ਵੀ ਲਿਖਿਆ ਜਾਵੇਗਾ। ਇਸੇ ਤਰ੍ਹਾਂ ਧਰਨਾਕਾਰੀਆਂ ਵੱਲੋਂ ਇਸ ਸੜਕ ਨੂੰ ਚੋੜਾ ਕਰਨ ਦੀ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਜੈਤੋ ਗੋਨਿਆਣੇ ਰੋਡ ਨੂੰ ਪਿੰਡ ਚੰਦਭਾਨ ਤੱਕ ਦੋਨੋ ਸਾਇਡ ਤੋਂ ਢਾਈ ਢਾਈ ਫੁੱਟ ਤੱਕ ਚੋੜਾ ਕਰਨ ਦਾ ਵੀ ਭਰੋਸਾ ਦਿਵਾਇਆ ਗਿਆ।

ਬਠਿੰਡਾ ਪੁਲਿਸ ਵੱਲੋਂ ਮੋਟਰਸਾਇਕਲ ਚੋਰ ਗਿਰੋਹ ਕਾਬੂ, 22 ਮੋਟਰਸਾਇਕਲ ਬਰਾਮਦ ਕਰਵਾਏ

ਦਸਣਾ ਬਣਦਾ ਹੈਕਿ ਬੁੱਧਵਾਰ ਸਵੇਰੇ ਇਸ ਮਾਰਗ ਉਪਰ ਪੈਂਦੇ ਆਕਲੀਆ ਕਾਲਜ ਕੋਲ ਇੱਕ ਤੇਜ ਰਫਤਾਰ ਨਿਊਦੀਪ ਕੰਪਨੀ ਦੀ ਬੱਸ ਪੀ.ਬੀ.030 ਆਰ.3878 ਦੇ ਡਰਾਈਵਰ ਨੇ ਕਥਿਤ ਲਾਪਰਵਾਹੀ ਵਰਤਦਿਆਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਪਿੰਡ ਆਕਲੀਆ ਕਲਾਂ ਦੇ 22 ਸਾਲਾਂ ਨੌਜਵਾਨ ਲਖਵੀਰ ਸਿੰਘ ਨੂੰ ਕੁਚਲ ਦਿੱਤਾ ਸੀ। ਇਸ ਦਰਦਨਾਕ ਹਾਦਸੇ ਵਿਚ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੀ। ਇਹ ਨੌਜਵਾਨ ਗੋਨਿਆਣਾ ਤੋ ਪਿੰਡ ਆਕਲੀਆ ਕਲਾਂ ਮੋਟਰ ਸਾਈਕਲ ਤੇ ਜਾ ਰਿਹਾ ਸੀ ਤੇ ਬੱਸ ਜੈਤੋ ਤੋ ਗੋਨਿਆਣਾ ਵੱਲ ਜਾ ਰਹੀ ਸੀ।

 

Related posts

ਲੁਟੇਰਿਆਂ ਨੇ ਅੱਧੀ ਰਾਤ ਨੂੰ ਨਗਰ ਕੋਂਸਲ ਦੇ ਪ੍ਰਧਾਨ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ

punjabusernewssite

ਬਠਿੰਡਾ ਦੀ ਨਾਮੀ ਸਕਿਊਰਟੀ ਕੰਪਨੀ ਨਾਲ ਉਸਦੇ ਮੁਲਾਜਮਾਂ ਵਲੋਂ ਪੌਣੇ ਸੱਤ ਕਰੋੜ ਦੀ ਹੇਰਾ-ਫ਼ੇਰੀ

punjabusernewssite

ਮੋੜ ਮੰਡੀ ’ਚ ਸ਼ਰੇਬਜ਼ਾਰ ਨੌਜਵਾਨ ਦਾ ਕ.ਤਲ ਕਰਨ ਵਾਲੇ ਮੁਜਰਮ ਬਠਿੰਡਾ ਪੁਲਿਸ ਵੱਲੋਂ ਕਾਬੂ

punjabusernewssite