Saturday, April 18, 2026
spot_img
spot_img

ਤਿੰਨ ਦਿਨਾਂ ਬਾਅਦ ਫ਼ਿਰੋਜਪੁਰ ’ਚ ਮੁੜ ਚੱਲੀ ਗੋ+ਲੀ, ਹੁਣ ਆੜਤੀਆਂ ਬਣਿਆ ਨਿਸ਼ਾਨਾ

Date:

spot_img

ਫ਼ਿਰੋਜਪੁਰ, 6 ਸਤੰਬਰ: ਤਿੰਨ ਦਿਨ ਪਹਿਲਾਂ ਕਾਰ ਸਵਾਰ ਤਿੰਨ ਭੈਣ-ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲਾ ਦੀ ਹਾਲੇ ਜਾਂਚ ਵੀ ਪੂਰੀ ਨਹੀਂ ਹੋਈ ਸੀ ਕਿ ਅੱਜ ਮੁੜ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਹਮਲਾਵਾਰਾਂ ਨੇ ਇੱਕ ਆੜਤੀਏ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ। ਹਾਲਾਂਕਿ ਇਸ ਘਟਨਾ ਵਿਚ ਆੜਤੀ ਦੀ ਜਾਨ ਬਚ ਗਈ ਹੈ ਪ੍ਰੰਤੂ ਇਸ ਘਟਨਾ ਕਾਰਨ ਇਲਾਕੇ ਵਿਚ ਖ਼ੌਫ਼ ਦਾ ਮਾਹੌਲ ਹੈ। ਮੁਢਲੀ ਜਾਣਕਾਰੀ ਮੁਤਾਬਕ ਜ਼ਿਲ੍ਹੈ ਦੇ ਪਿੰਡ ਬਾਰੇ ਕੇ ਵਿਖੇ ਗੁਰਮੀਤ ਸਿੰਘ ਉਰਫ਼ ਕਾਲਾ ਦੀ ਆੜਤ ਦੀ ਦੁਕਾਨ ਹੈ। ਦੁਕਾਨ ਦੇ ਉਪਰ ਹੀ ਰਿਹਾਇਸ਼ ਹੈ। ਅੱਜ ਘਟਨਾ ਸਮੇਂ ਉਹ ਦੁਕਾਨ ’ਤੇ ਬੈਠਾ ਹੋਇਆ ਸੀ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਹਮਲਾਵਾਰਾਂ ਨੇ ਉਸ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।

ਪੰਜਾਬ ਵਿੱਚ ਲਗਾਏ ਜਾਣਗੇ 20 ਹਜ਼ਾਰ ਖੇਤੀ ਸੋਲਰ ਪੰਪ: ਅਮਨ ਅਰੋੜਾ

ਜਖ਼ਮੀ ਆੜਤੀ ਨੂੰ ਤੁਰੰਤ ਪ੍ਰਵਾਰ ਵਾਲਿਆਂ ਨੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੈ ਉਸਦੀ ਹਾਲਾਤ ਕੁੱਝ ਠੀਕ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਘਟਨਾ ਫ਼ਿਰੌਤੀ ਲਈ ਵਾਪਰੀ ਹੈ ਜਾਂ ਕਿਸੇ ਹੋਰ ਕਾਰਨ ਦੇ ਪ੍ਰੰਤੂ ਪੁਲਿਸ ਲਈ ਲਗਾਤਾਰ ਇਸ ਤਰ੍ਹਾਂ ਦੀ ਹੋ ਰਹੀਆਂ ਘਟਨਾਵਾਂ ਚੁਣੌਤੀ ਬਣਦੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਭਾਜਪਾ ਮਹਿਲਾ ਰਾਖਵਾਂਕਰਨ ਦੇ ਟੀਚੇ ਵਾਰ-ਵਾਰ ਬਦਲ ਰਹੀ ਹੈ: ਹਰਸਿਮਰਤ ਕੌਰ ਬਾਦਲ

👉ਮਹਿਲਾ ਰਾਖਵਾਂਕਰਨ ਕਾਨੂੰਨ ’ਤੇ ਪਾਰਦਰਸ਼ਤਾ ਮੰਗੀ ਤੇ ਕਿਹਾ ਕਿ...