ਕੰਪਿਊਟਰ ਦੀ ਅਣਗਹਿਲੀ ਕਰਕੇ ਖੱਜਲ ਖੁਆਰ ਹੋਏ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ
ਬਠਿੰਡਾ, 7 ਸਤੰਬਰ: ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸਟਾਫ ਨਰਸ ਤੇ ਹੋਰ ਮੈਡੀਕਲ ਸਟਾਫ਼ ਦੀਆਂ ਪੋਸਟਾਂ ਲਈ ਲਈ ਰੱਖਿਆ ਗਿਆ ਪੇਪਰ ਕੰਪਿਊਟਰ ਨਾ ਚੱਲਣ ਕਾਰਨ ਵਿਵਾਦ ’ਚ ਆ ਗਿਆ, ਜਿਸ ਕਾਰਨ ਬਠਿੰਡਾ ਦੇ ਐਸਐਸਡੀ ਗਰਲ਼ਜ ਕਾਲਜ਼ ’ਚ ਪੇਪਰ ਦੇਣ ਪੁੱਜੇ ਹਜ਼ਾਰਾਂ ਮੁੰਡੇ-ਕੁੜੀਆਂ ਨੇ ਮੁੱਖ ਰੋਡ ’ਤੇ ਧਰਨਾ ਦੇ ਦਿੱਤਾ। ਵਿਵਾਦ ਦੀ ਭੇਂਟ ਚੜ੍ਹੇ ਪੇਪਰ ਨੂੰ ਆਖ਼ਰ ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਨੂੰ ਰੱਦ ਕਰਨਾ ਪਿਆ। ਬਠਿੰਡਾ ਦੇ ਤਿੰਨਕੋਣੀ ਚੌਕ ਵਿਚ ਲੱਗੇ ਧਰਨੇ ਦੌਰਾਨ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਤੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਦੋਸ਼ ਲਗਾਇਆ ਕਿ ਕੰਪਿਊਟਰ ਨਾ ਚਲਣ ਕਰਕੇ ਉਨਾਂ ਦਾ ਪੇਪਰ ਨਹੀਂ ਹੋ ਸਕਿਆ। ਇਸ ਮੌਕੇ ਪੁੱਜੇ ਮਾਪਿਆਂ ਨੇ ਦੋਸ਼ ਲਗਾਏ ਕਿ ਇਸਤੋਂ ਪਹਿਲਾਂ ਸੈਕੜੇ ਬੱਚਿਆਂ ਦਾ ਅਚਾਨਕ ਇੱਕ ਦਿਨ ਪਹਿਲਾਂ ਸੈਂਟਰ ਚੈਂਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਬੰਧ ਦੀ ਘਾਟ ਅਤੇ ਮੌਕੇ ’ਤੇ ਪੇਪਰ ਨਾ ਆਉਣ ਪੰਜਾਬ ਦੀ ਸਿਹਤ ਨਾਲ ਯੂਨੀਵਰਸਿਟੀ ਜੁੰਮੇਵਾਰ ਨਹੀਂ ਤਾਂ ਹੋਰ ਕੌਣ ਹੈ ।
ਵਿਜੀਲੈਂਸ ਬਿਊਰੋ ਨੇ ਪਲਾਟ ਅਲਾਟਮੈਂਟ ਮੁਕੱਦਮੇ ਵਿੱਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਗੌਰਤਲਬ ਹੈ ਕਿ ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਵੱਲੋਂ ਨਰਸਾਂ ਦੀਆਂ 120 ਪੋਸਟਾਂ ਲਈ ਇਹ ਲਿਖ਼ਤੀ ਪੇਪਰ ਇੱਕ ਪ੍ਰਾਈਵੇਟ ਕੰਪਨੀ ਦੇ ਰਾਹੀਂ ਲਿਆ ਜਾ ਰਿਹਾ ਸੀ। ਪ੍ਰੰਤੂ ਪਹਿਲਾਂ ਕੋਈ ਤਕਨੀਕੀ ਨੁਕਸ ਪੈਣ ਕਾਰਨ ਸਬੰਧਤ ਕੰਪਨੀ ਦੇ ਮੁਲਜਮਾਂ ਵੱਲੋਂ ਪ੍ਰੀਖ੍ਰਿਆਰਥੀਾਂ ਨੂੰ ਇੱਕ ਘੰਟਾ ਬਿਠਾਈ ਰੱਖਿਆ ਤੇ ਉਸਤਂੋ ਬਾਅਦ ਕਾਫ਼ੀ ਚਿਰ ਹੋ ਉਡੀਕ ਕਰਵਾਈ। ਪ੍ਰੀਖ੍ਰਿਆਰਥੀਆਂ ਨੇ ਦਸਿਆ ਕਿ ਜਦ ਉਨ੍ਹਾਂ ਨੂੰ ਕਿਹਾ ਕਿ ਪੇਪਰ ਸ਼ੁਰੂ ਹੋ ਗਿਆ ਹੈ ਪ੍ਰੰਤੂ ਸਕਰੀਨ ’ਤੇ ਕੁੱਝ ਨਹੀਂ ਸੀ ਆ ਰਿਹਾ, ਜਿਸ ਕਾਰਨ ਮਜਬੂਰੀ ਵਸ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੇਪਰ ਪੂਰੇ ਪੰਜਾਬ ’ਚ ਰੱਦ ਕਰ ਦਿੱਤਾ ਹੈ । ਨਵੀਆਂ ਤਰੀਕਾਂ ਨੌਜਵਾਨਾਂ ਨੂੰ ਦੱਸ ਦਿੱਤੀਆਂ ਜਾਣਗੀਆਂ ਇਸ ਮੌਕੇ ਪੇਪਰ ਦੇਣ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਤੇ ਉਹਨਾਂ ਨੇ ਇਸ ਭਰਤੀ ਘਪਲੇ ਹੋਣ ਦੇ ਵੀ ਦੋਸ਼ ਲਾਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਇਸ ਤੋਂ ਪਹਿਲਾਂ ਹਮੇਸ਼ਾ ਹੀ ਆਫਲਾਈਨ ਪੇਪਰ ਲੈਂਦੀ ਆ ਰਹੀ ਪਰ ਪਹਿਲੀ ਵਾਰ ਆਨਲਾਈਨ ਪੇਪਰ ਲਿਆ ਜਾ ਰਿਹਾ ਸੀ ਤਾਂ ਰੌਲਾ ਪੈ ਗਿਆ।
Share the post "ਬਾਬਾ ਫਰੀਦ ਯੂਨੀਵਰਸਿਟੀ ’ਤੇ ਮੁੜ ਉੱਠੇ ਸਵਾਲ, ਵਿਵਾਦਾਂ ’ਚ ਘਿਰੇ ਨਰਸਿੰਗ ਦੇ ਪੇਪਰ ਦੌਰਾਨ ਹਜ਼ਾਰਾਂ ਪ੍ਰੀਖ੍ਰਿਆਰਥੀਆਂ ਨੇ ਦਿੱਤਾ ਧਰਨਾ"