WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਕੌਮੀ ਅਵਾਰਡ ਜੇਤੂ ਮਾਸਟਰ ਰਾਜਿੰਦਰ ਸਿੰਘ ਦਾ ਸਕੂਲ ਪੁੱਜਣ ‘ਤੇ ਭਰਵਾਂ ਸਵਾਗਤ

ਬਠਿੰਡਾ, 7 ਸਤੰਬਰ: ਅਧਿਆਪਕ ਦਿਵਸ ਵਾਲੇ ਦਿਨ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਮਾਸਟਰ ਰਜਿੰਦਰ ਸਿੰਘ ਵੱਲੋਂ ਮੁੜ ਸਕੂਲ ਵਿਚ ਪੁੱਜਣ ’ਤੇ ਅੱਜ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਸਾਥੀ ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਤੋਂ ਇਲਾਵਾ ਗੋਨਿਆਣਾ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਵੀ ਉਹਨਾਂ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ। ਇੱਕ ਖੁੱਲੀ ਗੱਡੀ ਵਿੱਚ ਸਵਾਰ ਹੋ ਕੇ ਰਜਿੰਦਰ ਸਿੰਘ ਵੱਲੋਂ ਗੋਨਿਆਣਾ ਦੇ ਕੋਠੇ ਇੰਦਰ ਸਿੰਘ ਵਾਲੇ ਤੱਕ ਸਕੂਲ ਦਾ ਸਫਰ ਕੀਤਾ ਗਿਆ ਜਿੱਥੇ ਥਾਂ-ਥਾਂ ਤੇ ਆਮ ਲੋਕਾਂ ਵੱਲੋਂ ਢੋਲ ਦੀ ਥਾਪ ’ਤੇ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਮਾਸਟਰ ਰਜਿੰਦਰ ਸਿੰਘ ਨੇ ਕੋਠੇ ਇੰਦਰ ਸਿੰਘ ਵਾਲਾ ਵਿਖੇ ਲਗਭਗ ਨੌ ਸਾਲ ਪਹਿਲਾਂ ਸਕੂਲ ਵਿੱਚ ਜੁਆਇਨ ਕੀਤਾ ਸੀ ਉਸ ਸਮੇਂ ਸਕੂਲ ਵਿੱਚ ਸਿਰਫ ਦੋ ਜਾਂ ਤਿੰਨ ਕਮਰੇ ਸਨ ਅਤੇ ਬਹੁਤ ਹੀ ਖਸਤਾ ਹਾਲਤ ਵਿੱਚ ਅਤੇ ਚਾਰ ਦੁਆਰੀ ਵੀ ਬਿਲਕੁਲ ਹੀ ਢਹਿ ਚੁੱਕੀ ਸੀ।

ਬਾਬਾ ਫਰੀਦ ਯੂਨੀਵਰਸਿਟੀ ’ਤੇ ਮੁੜ ਉੱਠੇ ਸਵਾਲ, ਵਿਵਾਦਾਂ ’ਚ ਘਿਰੇ ਨਰਸਿੰਗ ਦੇ ਪੇਪਰ ਦੌਰਾਨ ਹਜ਼ਾਰਾਂ ਪ੍ਰੀਖ੍ਰਿਆਰਥੀਆਂ ਨੇ ਦਿੱਤਾ ਧਰਨਾ

ਪਿੰਡ ਦੇ ਮੋਹਤਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਸਟਰ ਨੇ ਇਸ ਸਕੂਲ ਨੂੰ ਇੱਕ ਵਧੀਆ ਸਕੂਲ ਦਾ ਦਰਜਾ ਦਿਵਾਉਣ ਲਈ ਬੀੜਾ ਚੁੱਕਿਆ ਤਾਂ ਨੌ ਸਾਲਾਂ ਦੌਰਾਨ ਸਿਰਫ 33 ਬੱਚੇ ਅਤੇ ਇੱਕ ਮਾਸਟਰ ਨਾਲ ਚੱਲਣ ਵਾਲੇ ਸਕੂਲ ਵਿੱਚ ਅੱਜ ਲਗਭਗ ਬੱਚਿਆਂ ਦੀ ਗਿਣਤੀ 250 ਦੇ ਕਰੀਬ ਹੋ ਚੁੱਕੀ ਹੈ ਅਤੇ ਲਗਭਗ ਨੇੜਲੇ 16 ਪਿੰਡਾਂ ਤੋਂ ਬੱਚੇ ਇਸ ਸਰਕਾਰੀ ਸਕੂਲ ਵਿੱਚ ਪੜਨ ਆਉਂਦੇ ਹਨ। ਇਸ ਮੌਕੇ ਤੇ ਭਾਵੁਕ ਹੁੰਦਿਆਂ ਮਾਸਟਰ ਰਜਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਇਸ ਸਨਮਾਨ ਦਾ ਸਾਰਾ ਸਿਹਰਾ ਮੇਰੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ ਜਿੰਨਾਂ ਨੇ ਮੈਨੂੰ ਇੱਕ ਵਧੀਆ ਸਿੱਖਿਆ ਦੇ ਕੇ ਇਸ ਰਾਹ ਤੇ ਤੋਰਿਆ, ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਲੋਕਾਂ ਨੂੰ ਜਾਂਦਾ ਹੈ ਜਿੰਨਾਂ ਨੇ ਮੈਨੂੰ ਖਾਸ ਸਹਿਯੋਗ ਦਿੱਤਾ ਅਤੇ ਮੇਰੇ ਪੂਰੇ ਸਟਾਫ ਵੱਲੋਂ ਵੀ ਮੈਨੂੰ ਬਹੁਤ ਜਿਆਦਾ ਸਹਿਯੋਗ ਮਿਲਿਆ ਤਾਂ ਅੱਜ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦੇ ਯੋਗ ਹੋਇਆ ਹਾਂ।

ਸ਼ਹਿਰ-ਪਿੰਡ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤਮ ਕਰਨ ਲਈ ਪੜ੍ਹਾਈ ਹੀ ਇੱਕੋ-ਇੱਕ ਸਾਧਨ-ਅਨੁਰਾਗ ਵਰਮਾ

ਉਹਨਾਂ ਇਸ ਪੁਰਸਕਾਰ ਨੂੰ ਆਪਣੇ ਸਟਾਫ ਅਤੇ ਮਿਡ ਡੇ ਮੀਲ ਬਣਾਉਣ ਵਾਲੀਆਂ ਕੁੱਕ ਬੀਬੀਆਂ ਨੂੰ ਸਮਰਪਿਤ ਕਰਦਾ ਹਾਂ। ਗੋਨਿਆਣਾ ਮੰਡੀ ਦੇ ਨਗਰ ਕੌਂਸਲ ਪ੍ਰਧਾਨ ਕਸ਼ਮੀਰੀ ਲਾਲ ਗਰਗ , ਆਮ ਆਦਮੀ ਪਾਰਟੀ ਦੇ ਆਗੂ ਰਜਨੀਸ ਰਾਜੂ, ਸ਼ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਉੱਘੇ ਸਮਾਜ ਸੇਵੀ ਅਤੇ ਪੰਜਾਬ ਸਟੇਟ ਹਿੰਦੂ ਮਹਾਂਸਭਾ ਦੇ ਪ੍ਰਧਾਨ ਵਿਪਨ ਕੁਮਾਰ ਤੇ ਸਾਬਕਾ ਸਰਪੰਚ ਕੋਠੇ ਇੰਦਰ ਸਿੰਘ ਵਾਲੇ ਗੋਨਿਆਣਾ ਮੰਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਅਤੇ ਬੀਜੇਪੀ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾ, 85 ਮੈਂਬਰ ਪੰਜਾਬ ਸੰਤੋਖ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਰਜਿੰਦਰ ਇੰਸਾਂ ਬਠਿੰਡਾ, ਅਮਰਿੰਦਰ ਇੰਸਾਂ ਬਠਿੰਡਾ, 85 ਮੈਂਬਰ ਭੈਣ ਕਮਲਜੀਤ ਕੌਰ ਇੰੰਸਾਂ, ਇੰਦਰਜੀਤ ਕੌਰ ਇੰਸਾਂ, ਗੋਨਿਆਣਾ ਮੰਡੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਾਸਟਰ ਰਜਿੰਦਰ ਸਿੰਘ ਇੰਸਾਂ ਦਾ ਸਨਮਾਨ ਕੀਤਾ ਗਿਆ।

 

Related posts

ਕੇਂਦਰੀ ਯੂਨੀਵਰਸਿਟੀ ਦੇ ਅੱਠ ਰੋਜ਼ਾ 13ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ

punjabusernewssite

ਸਕੂਲਾਂ ਦੀ ਬਜ਼ਾਏ ਹੋਰਨਾਂ ਵਿਭਾਗਾਂ ਵਿੱਚ ਬੈਠੇ ਅਧਿਆਪਕਾਂ ਦੀ ਆਈ ਸ਼ਾਮਤ, ਮੰਤਰੀ ਨੇ ਮੰਗੀ ਜਾਣਕਾਰੀ

punjabusernewssite

‘ਯੁਵਾ ਸੰਗਮ’ ਪ੍ਰੋਗਰਾਮ ਅਧੀਨ ਮਨੀਪੁਰ ਤੋਂ ਨੌਜਵਾਨਾਂ ਦਾ ਜਥਾ ਪੰਜਾਬ ਦੌਰੇ ’ਤੇ ਪੁੱਜਿਆ

punjabusernewssite