ਨਵੀਂ ਦਿੱਲੀ, 8 ਸਤੰਬਰ: ਵਿਵਾਦਾਂ ’ਚ ਰਹਿਣ ਵਾਲੀ ਫ਼ਿਲਮੀ ਅਭਿਨੇਤਰੀ ਤੇ ਹਾਲ ਵਿਚ ਹੀ ਮੰਡੀ ਹਲਕੇ ਤੋਂ ਐਮ.ਪੀ ਚੁਣੀ ਗਈ ਕੰਗਨਾ ਰਣੌਤ ਦੀ ਵਿਵਾਦਤ ਫ਼ਿਲਮ ‘ਐਮਰਜੈਂਸੀ’ ਉਪਰ ਸੈਂਸਰ ਬੋਰਡ ਦੀ ਕੈਂਚੀ ਚੱਲੀ ਹੈ। 6 ਸਤੰਬਰ ਨੂੰ ਰਿਲੀਜ ਹੋਣ ਵਾਲੀ ਇਸ ਫ਼ਿਲਮ ਉਪਰ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਤੇ ਮਾਮਲਾ ਹਾਈਕੋਰਟ ਵਿਚ ਵੀ ਪੁੱਜਿਆ ਹੈ, ਜਿੱਥੇ ਇਸਦੀ ਅਗਲੀ ਸੁਣਵਾਈ 18 ਸਤੰਬਰ ਨੂੰ ਤੈਅ ਹੈ। ਇਸ ਦੌਰਾਨ ਰਿਲੀਜ਼ ਮਿਤੀ ਤੋਂ ਪਹਿਲਾਂ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ਕਾਰਨ ਇਸ ਫ਼ਿਲਮ ਦੀ ਰਿਲੀਜ਼ ਰੁਕ ਗਈ ਸੀ।
ਪੰਜਾਬ ਦੇ ਵਿੱਚ ਅੱਜ ਤੋਂ ਮਹਿੰਗਾ ਹੋਇਆ ਬੱਸ ਕਿਰਾਇਆ, ਹੁਣ ਜੇਬ ’ਤੇ ਪਏਗਾ ਵੱਡਾ ਬੋਝ
ਸੂਚਨਾ ਮੁਤਾਬਕ ਹੁਣ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੀ ਇੱਕ ਮੀਟਿੰਗ ਹੋਈ ਹੈ, ਜਿਸ ਵਿਚ ਇਸ ਫ਼ਿਲਮ ’ਤੇ ਵਿਚਾਰ ਕਰਦਿਆਂ 3 ਕੱਟ ਲਗਾਏ ਗਏ ਹਨ। ਇਸੇ ਤਰ੍ਹਾਂ ਫ਼ਿਲਮ ਵਿਚ 10 ਬਦਲਾਅ ਲਈ ਵੀ ਕਿਹਾ ਹੈ, ਜਿਸਦੇ ਆਧਾਰ ’ਤੇ ਯੂਏ ਸਰਟੀਫਿਕੇਟ ਦੇਣ ਲਈ ਕਿਹਾ। ਹਾਲੇ ਤੱਕ ਇਹ ਸਾਹਮਣੇ ਨਹੀਂ ਆ ਸਕਿਆ ਕਿ ਇਸ ਫ਼ਿਲਮ ਵਿਚ ਕਿਹੜੇ ਕਿਹੜੇ ਸੀਨ ਉਪਰ ਕੱਟ ਲਗਾਏ ਗਏ ਹਨ। ਜਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਕਾਲ ਉਪਰ ਬਣੀ ਇਸ ਫ਼ਿਲਮ ਵਿਚ ਸਿੱਖਾਂ ਦੀ ਭੂਮਿਕਾ ਬਾਰੇ ਧਾਰਮਿਕ ਤੇ ਰਾਜਨੀਤਕ ਆਗੂਆਂ ਨੇ ਸਵਾਲ ਚੁੱਕੇ ਸਨ।
Share the post "ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!"