12 Views
ਲੁੂਈਸਿਆਨਾ, 8 ਸਤੰਬਰ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ ਮੰਨੇ ਜਾਂਦੇ ਅਮਰੀਕਾ ਦੇ ਵਿਚ ਇੱਕ ਅਸੁਰੱਖਿਅਤ ਕਰਾਰ ਦਿੱਤੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਜਾਣਕਾਰੀ ਮਿਲੀ ਹੈ। ਸਥਾਨਕ ਅਦਾਲਤ ਦੇ ਹੁਕਮਾਂ ’ਤੇ ਹਈ ਇਸ ਕਾਰਵਾਈ ਦੌਰਾਨ ਇਸ 22 ਮੰਜਿਲਾਂ ਇਮਾਰਤ ਨੂੰ ਸਿਰਫ਼ 15 ਸਕਿੰਟਾਂ ਵਿਚ ਤਾਸ਼ ਦੇ ਪੱਤਿਆ ਦੇ ਮਹਿਲ ਵਾਂਗ ਢਹਿ-ਢੇਰੀ ਕਰ ਦਿੱਤਾ ਗਿਆ।
ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!
Skyscraper ਨਾਂ ਦੀ ਇਹ ਇਮਾਰਤ Lake Charles ਦੇ ਨਜਦੀਕ ਸੀ, ਜਿਸਨੂੰ ਮਲਬੇ ਦੇ ਰੂਪ ਵਿਚ ਤਬਦੀਲ ਕੀਤਾ ਗਿਆ। ਸੂਚਨਾ ਮੁਤਾਬਕ 4 ਸਾਲ ਪਹਿਲਾਂ ਆਏ ਚੱਕਰਵਰਤੀ ਤੁਫ਼ਾਨ ਕਾਰਨ ਇਹ ਇਮਾਰਤ ਨੁਕਸਾਨੀ ਗਈ ਸੀ, ਜਿਸਨੂੰ ਬਾਅਦ ਵਿਚ ਖ਼ਾਲੀ ਕਰਵਾ ਲਿਆ ਗਿਆ ਸੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਅਗਸਤ 2022 ਦੇ ਵਿਚ ਵੀ ਇੱਕ ਗੈਰ ਕਾਨੂੰਨੀ ਟਵਿੱਨ ਟਾਵਰ ਨੂੰ ਇਸੇ ਤਕਨੀਕ ਦੇ ਨਾਲ ਢਾਹਿਆ ਗਿਆ ਸੀ ਤੇ ਉਸ ਸਮੇਂ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ।
View this post on Instagram