ਬਠਿੰਡਾ ’ਚ ਹੋਏ ਸੜਕੀ ਹਾਦਸੇ ’ਚ ਵਾਲ-ਵਾਲ ਬਚੇ AAP MLA Goldy Kamboj

Date:

spot_img

ਬਠਿੰਡਾ, 8 ਸਤੰਬਰ: ਐਤਵਾਰ ਬਾਅਦ ਦੁਪਿਹਰ ਸਥਾਨਕ ਥਰਮਲ ਪਲਾਟ ਨਜਦੀਕ ਮਲੋਟ ਰੋਡ ’ਤੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਿਚ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ਼ ਦੀ ਇਨੋਵਾ ਅਤੇ ਪਾਇਲਟ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ। ਇਹ ਹਾਦਸਾ ਪਿੱਛੇ ਤੋਂ ਇੱਕ ਤੇਜ ਰਫ਼ਤਾਰ ਕਾਰ ਦੇ ਪਿੱਛਿਓ ਆ ਕੇ ਵਿਚ ਵੱਜਣ ਕਾਰਨ ਵਾਪਰਿਆਂ। ਹਾਦਸੇ ਸਮੇਂ ਵਿਧਾਇਕ ਦੀਆਂ ਗੱਡੀਆਂ ਦਾ ਕਾਫ਼ਲਾ ਯੂ ਟਰਨ ਲੈ ਰਿਹਾ ਸੀ ਕਿ ਅਚਾਨਕ ਪਿੱਛੇ ਤੋਂ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਵਿਧਾਇਕ ਦੀ ਇਨੋਵਾ ਗੱਡੀ ਅੱਗੇ ਚੱਲ ਰਹੀ ਪਾਇਲਟ ਗੱਡੀ ਵਿਚ ਜਾ ਵੱਜੀ। ਘਟਨਾ ਦਾ ਪਤਾ ਚੱਲਦੇ ਹੀ ਸੜਕ ਸੁਰੱਖਿਆ ਫ਼ੌਰਸ ਤੇ ਥਾਣਾ ਥਰਮਲ ਦੀ ਪੁਲਿਸ ਮੌਕੇ ‘ਤੇ ਪੁੱਜ ਗਈ।

ਫ਼ਰੀਦਕੋਟ ’ਚ ਹਥਿਆਰਾਂ ਵਾਲੀ ‘ਕਿੱਟ’ ਸੁੱਟ ਕੇ ਭੱਜੇ ਬਦਮਾਸ਼ ਕਾਊਂਟਰ ਇੰਟੈਲੀਜੈਂਸੀ ਦੀ ਟੀਮ ਵੱਲੋਂ ਕਾਬੂ

ਹਾਦਸੇ ਵਿਚ ਸਾਰੇ ਜਣੇ ਸਹੀ ਸਲਾਮਤ ਬਚ ਗਏ। ਸੂਚਨਾ ਮੁਤਾਬਕ ਪਿੱਛੇ ਤੋਂ ਆ ਰਹੀ ਰਾਜਸਥਾਨ ਗੱਡੀ ਰਾਮਪੁਰਾ ਤੋਂ ਆ ਰਹੀ ਸੀ ਤੇ ਅੱਗੇ ਉਸਨੇ ਗੰਗਾਨਗਰ ਜਾਣਾ ਸੀ, ਜਦੋਂਕਿ ਵਿਧਾਇਕ ਨੇ ਬਠਿੰਡਾ ਸਥਿਤ ਆਪਣੇ ਜਾਣਕਾਰ ਨੂੰ ਮਿਲਕੇ ਮਲੋਟ ਵਿਚ ਲੱਗੇ ਕਿਸਾਨ ਮੇਲੇ ’ਚ ਪੁੱਜਣਾਸੀ। ਦੇਖਣ ਵਾਲਿਆਂ ਮੁਤਾਬਕ ਪਿੱਛੇ ਤੋਂ ਆ ਰਹੀ ਰਾਜਸਥਾਨ ਨੰਬਰ ਗੱਡੀ ਕਾਫ਼ੀ ਤੇਜ ਰਫ਼ਤਾਰ ਵਿਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆਂ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਵਿਧਾਇਕ ਨੂੰ ਕਿਸੇ ਹੋਰ ਗੱਡੀ ਰਾਹੀਂ ਇੱਥੇ ਅੱਗੇ ਭੇਜਿਆ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...