ਪਿਹੋਵਾ, 10 ਸਤੰਬਰ: ਪਹਿਲਾਂ ਹੀ ਬਾਗੀਆਂ ਨਾਲ ਜੂਝ ਰਹੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਤੋਂ ਪਹਿਲਾਂ ਹਰਿਆਣਾ ਵਿੱਚ ਵੱਡਾ ਝਟਕਾ ਲੱਗਿਆ ਹੈ। ਪਾਰਟੀ ਵੱਲੋਂ ਕੁਰੂਕਸ਼ੇਤਰ ਜਿਲੇ ਦੇ ਪਿਹੋਵਾ ਹਲਕੇ ਤੋਂ ਐਲਾਨੇ ਉਮੀਦਵਾਰ ਕੰਵਲਜੀਤ ਸਿੰਘ ਅਜਰਾਣਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਪਾਰਟੀ ਨੂੰ ਟਿਕਟ ਵਾਪਸ ਭੇਜਦਿਆ ਕਿਸੇ ਹੋਰ ਉਮੀਦਵਾਰ ਨੂੰ ਇੱਥੋਂ ਚੋਣ ਲੜਾਉਣ ਲਈ ਕਿਹਾ ਹੈ।
ਡੇਰਾ ਸਿਰਸਾ ਦੇ ਮੁਖੀ ਦੀਆਂ ਮੁੜ ਵਧੀਆਂ ਮੁਸਕਿਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਦੇ ਪ੍ਰਵਾਰ ਵਿਚੋਂ ਬੀਬੀ ਰਵਿੰਦਰ ਕੌਰ ਅਜਰਾਣਾ ਸਿੱਖ ਕਮੇਟੀ ਦੀ ਜੂਨੀਅਰ ਮੀਤ ਪ੍ਰਧਾਨ ਹੈ। ਅਜਰਾਣਾ ਨੂੰ ਪਾਰਟੀ ਨੇ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਥਾਂ ਟਿਕਟ ਦਿੱਤੀ ਸੀ, ਜਿਨਾਂ ਉੱਪਰ ਸੰਗੀਨ ਦੋਸ਼ ਲੱਗਣ ਕਾਰਨ ਪਰਚਾ ਦਰਜ ਹੋ ਗਿਆ ਸੀ। ਕੰਵਲਜੀਤ ਸਿੰਘ ਪਾਰਟੀ ਦੇ ਪੁਰਾਣੇ ਆਗੂ ਹਨ ਅਤੇ ਉਹਨਾਂ ਦਾ ਇਲਾਕੇ ਦੇ ਵਿੱਚ ਚੰਗਾ ਆਧਾਰ ਦੱਸਿਆ ਜਾ ਰਿਹਾ।
Haryana ਵਿਚ Congress ਤੇ AAP ਵਿਚਕਾਰ ਗਠਜੋੜ ਦੀ ਗੱਲਬਾਤ ਟੁੱਟੀ, AAP ਨੇ ਜਾਰੀ ਕੀਤੀ ਪਹਿਲੀ ਲਿਸਟ
ਮੁੱਢਲੀ ਸੂਚਨਾ ਮੁਤਾਬਕ ਇਸ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਹੋਰਨਾਂ ਆਗੂਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇੱਥੋਂ ਤੱਕ ਇੱਕ ਭਾਜਪਾ ਆਗੂ ਕ੍ਰਿਸ਼ਨ ਬਜਾਜ ਨੇ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦਾ ਐਲਾਨ ਤੱਕ ਕਰ ਦਿੱਤਾ ਸੀ। ਪਾਰਟੀ ਲਈ ਹੁਣ ਐਨ ਮੌਕੇ ‘ਤੇ ਉਮੀਦਵਾਰ ਬਦਲਣਾ ਕਾਫੀ ਔਖਾ ਜਾਪ ਰਿਹਾ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਵਿੱਚ ਵੱਡੀ ਪੱਧਰ ‘ਤੇ ਘਮਾਸਾਨ ਮੱਚਿਆ ਹੋਇਆ ਹੈ ਅਤੇ ਕਈ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਚੇਅਰਮੈਨਾਂ ਸਹਿਤ ਸੀਨੀਅਰ ਆਗੂਆਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਜਾ ਚੁੱਕਿਆ ਹੈ।