ਬਠਿੰਡਾ, 10 ਸਤੰਬਰ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਅਤੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਡੀਪੂ ਹੋਲਡਰ ਵਿਰੁੱਧ ਕੇਸ ਦਰਜ ਕਰਕੇ ਉਸ ਦਾ ਲਾਇਸੈਂਸ ਕੈਂਸਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਜਥੇਬੰਦੀ ਵੱਲੋਂ ਡੀਸੀ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਗਈ ਕਿ ਪਿੰਡ ਦਿਓਣ ਦੇ ਮਜ਼ਦੂਰ ਲਗਾਤਾਰ ਬਦਲਵੇ ਪਲਾਟਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਅਜੇ ਤੱਕ ਉਹਨਾਂ ਨੂੰ ਬਦਲਵੀ ਥਾਂ ਤੇ ਪਲਾਟ ਨਹੀਂ ਦਿੱਤੇ ਗਏ। ਇਸੇ ਤਰ੍ਹਾਂ ਡੀਪੂ ਹੋਲਡਰ ਹਰਦਮ ਸਿੰਘ ਲਗਾਤਾਰ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਖਿਲਾਫ ਕਾਰਵਾਈ ਕਰਨ ਲਈ ਡੈਪੂਟੇਸ਼ਨ ਮਿਲਦੇ ਆ ਰਹੇ ਹਨ।
ਆਪ ਆਗੂ ਦਾ ‘ਕਾਤਲ’ ਪੁਲਿਸ ਨੇ ਰਾਤੋ-ਰਾਤ ਚੁੱਕਿਆ, ਪੱਗ ਲਾਹੀ ਦਾ ਲਿਆ ਸੀ ਬਦਲਾ !!
ਪਰ ਅਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ । ਗੱਲਬਾਤ ਸੁਣਨ ਪਿੱਛੋਂ ਡੀਸੀ ਬਠਿੰਡਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਦਿਉਣ ਪਿੰਡ ਦੇ ਮਜ਼ਦੂਰਾਂ ਨੂੰ ਜਲਦੀ ਹੀ ਇਨਕੁਆਇਰੀ ਕਰਕੇ ਪਲਾਟ ਬਦਲਵੀ ਥਾਂ ਦਿੱਤੇ ਜਾਣਗੇ । ਇਸੇ ਤਰਾਂ ਡੀਪੂ ਹੋਡਰ ਤੇ ਕਾਰਵਾਈ ਕਰਾਉਣ ਲਈ ਉਹਨਾਂ ਐਸਐਸਪੀ ਨੂੰ ਮੰਗ ਪੱਤਰ ਨੋਟ ਲਾਕੇ ਭੇਜ ਦਿੱਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਿਲਾ ਕਨਵੀਨਰ ਸੇਵਕ ਸਿੰਘ ਮਹਿਮਾ ਸਰਜਾ ਅਤੇ ਜਿਲਾ ਕਮੇਟੀ ਮੈਂਬਰ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਦੋਹਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰਨ ਦੀ ਲੋੜ ਹੈ।
Share the post "ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਤੇ ਡੀਪੂ ਹੋਲਡਰ ਵਿਰੁਧ ਕਾਰਵਾਈ ਲਈ ਮਜ਼ਦੂਰਾਂ ਨੇ ਲਾਇਆ ਧਰਨਾ"