ਹੁਣ ਜੰਮੂ ਕਸ਼ਮੀਰ ਵਿਚ ਕਰ ਸਕਣਗੇ ਚੋਣ ਪ੍ਰਚਾਰ
ਨਵੀਂ ਦਿੱਲੀ, 10 ਸਤੰਬਰ: ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੇਲ੍ਹ ਵਿੱਚੋਂ ਹੀ ਜਿੱਤ ਪ੍ਰਾਪਤ ਕਰਨ ਵਾਲੇ ਇੰਜਨੀਅਰ ਰਾਸ਼ੀਦ ਹੁਣ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰ ਸਕਣਗੇ। ਰਾਸ਼ੀਦ ਦੀ ਅਪੀਲ ਉੱਪਰ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਉਹਨਾਂ ਨੂੰ 2 ਅਕਤੂਬਰ ਤੱਕ ਅੰਤਰਿਮ ਜਮਾਨਤ ਦਿੱਤੀ ਹੈ। ਇਹ ਜਮਾਨਤ ਉਹਨਾਂ ਨੂੰ ਸੂਬੇ ਵਿੱਚ ਤਿੰਨ ਪੜਾਵਾਂ ਤਹਿਤ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਦਿੱਤੀ ਹੈ। ਇੰਜੀਨੀਅਰ ਰਾਸ਼ੀਦ ਨੇ ਲੋਕ ਸਭਾ ਚੋਣਾਂ ਦੌਰਾਨ ਕਸ਼ਮੀਰ ਦੇ ਬਾਰਾਮੁੱਲਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰਸ ਦੇ ਸੀਨੀਅਰ ਆਗੂ ਉਮਰ ਅਬਦੁੱਲਾ ਨੂੰ ਹਰਾਇਆ ਸੀ।
ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ, ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ
ਉਹਨਾਂ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਵੀ ਬਾਅਦ ਦੇ ਵਿੱਚ ਸਪੀਕਰ ਦੇ ਚੈਂਬਰ ਲਿਜਾ ਕੇ ਚੁਕਾਈ ਗਈ ਸੀ। ਜ਼ਿਕਰ ਯੋਗ ਹੈ ਕਿ ਇੰਜੀਨੀਅਰ ਰਸ਼ੀਦ ਤੋਂ ਇਲਾਵਾ ਪੰਜਾਬ ਤੋਂ ਵੀ ਵਾਰਸ ਪੰਜਾਬ ਜਥੇਬੰਦੀ ਦੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਜੇਲ ਵਿੱਚ ਬੈਠ ਕੇ ਹੀ ਚੋਣ ਲੜੀ ਅਤੇ ਜਿੱਤੀ ਸੀ। ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਅਤੇ ਇੰਜੀਨੀਅਰ ਸ਼ਹੀਦ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹੈ ਅਤੇ ਉਸ ਦੇ ਉੱਪਰ ਟੈਰਰ ਫੰਡਿੰਗ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੋਇਆ ਹੈ।
Share the post "ਜੇਲ੍ਹ ‘ਚ ਬੈਠ ਕੇ ਚੋਣ ਜਿੱਤਣ ਵਾਲੇ MP Er Rashid ਨੂੰ ਮਿਲੀ ਅੰਤਰਿਮ ਜ਼ਮਾਨਤ"