ਚੰਡੀਗੜ੍ਹ, 11 ਸਤੰਬਰ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਆਗਾਮੀ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਲਕੇ ਨਾਮਜਦਗੀਆਂ ਦਾ ਆਖ਼ਰੀ ਦਿਨ ਹੈ ਪ੍ਰੰਤੂ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਹਾਲੇ ਵੀ ਬਗਾਵਤ ਰੋਕਣ ਦੇ ਵਿਚ ਉਲਝੀਆਂ ਹੋਈਆਂ ਹਨ। ਭਾਜਪਾ ਇੱਥੇ ਪਿਛਲੇ ਦਸ ਸਾਲਾਂ ਤੋਂ ਸੱਤਾ ਵਿਚ ਹੈ ਤੇ ਉਹ ਕੌਮੀ ਤਰਜ਼ ‘ਤੇ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਦੋਂਕਿ ਕਾਂਗਰਸ ਸੂਬੇ ’ਚ ਸਰਕਾਰ ਵਿਰੋਧੀ ਲਹਿਰ ਦੇ ਰਾਹੀਂ ਸੱਤਾ ’ਤੇ ਸਵਾਰ ਹੋਣ ਦਾ ਸੁਪਨਾ ਦੇਖ ਰਹੀ ਹੈ। ਪ੍ਰੰਤੂ ਦੋਨਾਂ ਹੀ ਪਾਰਟੀਆਂ ਵਿਚ ਬਾਗੀਆਂ ਨੇ ਤਹਿਲਕਾ ਮਚਾਇਆ ਹੋਇਆ ਹੈ। ਭਾਜਪਾ ਦੇ ਦਰਜ਼ਨਾਂ ਨਾਮਵਾਰ ਆਗੂ, ਜਿੰਨ੍ਹਾਂ ਵਿਚ ਕਈ ਮੰਤਰੀ, ਵਿਧਾਇਕ, ਸਾਬਕਾ ਵਿਧਾਇਕ, ਚੇਅਰਮੈਨ ਆਦਿ ਪਾਰਟੀ ਛੱਡਣ ਵਾਲਿਆਂ ਵਿਚ ਸ਼ਾਮਲ ਹਨ।
ਡਾਕਟਰਾਂ ਦੀ ਹੜਤਾਲ ਅੱਜ ਤੀਜ਼ੇ ਦਿਨ ਵੀ ਜਾਰੀ, ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੀਟਿੰਗ
ਭਾਜਪਾ ਨੇ ਸੱਤਾ ਵਿਰੋਧੀ ਲਹਿਰ ਨੂੰ ਠੰਢਾ ਕਰਨ ਲਈ ਦਰਜ਼ਨਾਂ ਮੰਤਰੀਆਂ, ਵਿਧਾਇਕਾਂ ਦੀ ਟਿਕਟ ਕੱਟੀ ਹੈ ਤੇ ਹੁਣ ਤੱਕ 90 ਵਿਚੋਂ 87 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਹੱਕ ਵਿਚ ਹਵਾ ਚੱਲਦੀ ਦੇਖ ਇਸ ਪਾਰਟੀ ਦੀ ਟਿਕਟ ’ਤੇ ਚੋਣ ਲੜਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ ਤੇ ਕਾਂਗਰਸ ਹਾਈਕਮਾਂਡ ਨੂੰ ਇੰਨ੍ਹਾਂ ਬਾਗੀਆਂ ਨੂੰ ਸ਼ਾਂਤ ਕਰਨਾ ਕਾਫ਼ੀ ਔਖਾ ਕੰਮ ਲੱਗ ਰਿਹਾ। ਜਿਸਦੇ ਚੱਲਦੇ ਹਾਲੇ ਤੱਕ ਕਾਂਗਰਸ ਸਿਰਫ਼ ਅੱਧੇ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਨਹੀਂ ਕਰ ਪਾਈ ਹੈ। ਮੌਜੂਦਾ ਸਮੇਂ ਸੂਬੇ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਧੜਾ ਹਾਵੀ ਲੱਗ ਰਿਹਾ ਪ੍ਰੰਤੂ ਕੁਮਾਰੀ ਸ਼ੈਲਜਾ ਤੇ ਰਣਦੀਪ ਸਿੰਘ ਸੂਰਜੇਵਾਲਾ ਵੀ ਮੁੱਖ ਮੰਤਰੀ ਬਣਨ ਲਈ ਐਮ.ਪੀ ਹੋਣ ਦੇ ਬਾਵਜੂਦ ਐਮਐਲਏ ਦੀ ਚੋਣ ਲੜਣ ਲਈ ਉਤਾਵਲੇ ਹਨ। ਉਧਰ ਪੰਜਾਬ ਤੇ ਦਿੱਲੀ ਤੋਂ ਬਾਅਦ ਹਰਿਆਣਾ ਵਿਚ ਆਪਣਾ ਸਿਆਸੀ ਆਧਾਰ ਵਧਾਉਣ ਲਈ ਆਮ ਆਦਮੀ ਪਾਰਟੀ ਵੀ ਮਿਹਨਤ ਕਰਦੀ ਨਜ਼ਰ ਆ ਰਹੀ ਹੈ।
Ex DGP Sumedh Saini ਦੀਆਂ ਮੁਸ਼ਕਿਲਾਂ ਵਧੀਆਂ, Supreme Court ਨੇ FIR ਰੱਦ ਕਰਨ ਦੀ ਪਿਟੀਸ਼ਨ ਕੀਤੀ ਖ਼ਾਰਜ਼
ਹਾਲਾਂਕਿ ਪਹਿਲਾਂ ਕਾਂਗਰਸ ਅਤੇ ਆਪ ਵਿਚਕਾਰ ਸਿਆਸੀ ਗਠਜੋੜ ਦੀਆਂ ਚਰਚਾਵਾਂ ਸਨ ਪ੍ਰੰਤੂ ਸੀਟਾਂ ਦੇ ਬੰਟਵਾਰੇ ਨੂੰ ਲੈ ਕੇ ਇਹ ਗਠਜੋੜ ਨੇਪਰੇ ਨਹੀਂ ਚੜ ਸਕਿਆ, ਜਿਸ ਕਾਰਨ ਆਪ ਹੁਣ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਤੇ ਹੁਣ ਤੱਕ ਤਿੰਨ ਲਿਸਟਾਂ ਰਾਹੀਂ 41 ਉਮੀਦਵਾਰਾਂ ਦੇ ਨਾਮ ਜਨਤਕ ਕਰ ਚੁੱਕੀ ਹੈ। ਵੱਡੀ ਗੱਲ ਇਹ ਵੀ ਹੈ ਕਿ ਕਾਂਗਰਸ ਤੇ ਭਾਜਪਾ ਦੇ ਬਾਗੀਆਂ ਲਈ ਆਪ ਮਨਪਸੰਦ ਥਾਂ ਬਣਦੀ ਜਾ ਰਹੀ ਹੈ ਕਿਉਂਕਿ ਦੋਨਾਂ ਪਾਰਟੀਆਂ ਦੇ ਕਈ ਬਾਗੀਆਂ ਨੂੰ ਟਿਕਟਾਂ ਦਿੱਤੀਆਂ ਹਨ। ਉਧਰ ਪਿਛਲੇ ਕਈ ਦਹਾਕਿਆਂ ਤੋਂ ਸੱਤਾ ਤੋਂ ਬਾਹਰ ਚੱਲ ਰਹੀ ਇੰਡੀਅਨ ਨੈਸ਼ਨਲ ਲੋਕ ਦਲ ਇਸ ਵਾਰ ਬਸਪਾ ਨਾਲ ਮਿਲਕੇ ਚੋਣ ਲੜ ਰਹੀ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਬੁਢਾਪੇ ਦੇ ਬਾਵਜੂਦ ਪਾਰਟੀ ਉਮੀਦਵਾਰਾਂ ਨੂੰ ਥਾਪੜਾ ਦੇ ਰਹੇ ਹਨ ਤੇ ਅਭੈ ਸਿੰਘ ਚੌਟਾਲਾ ਵੀ ਪੂਰੀ ਮਿਹਨਤ ਕਰ ਰਹੇ ਹਨ। ਇਸਤੋਂ ਇਲਾਵਾ ਜੇਕਰ ਚੋਟਾਲਾ ਪ੍ਰਵਾਰ ਵਿਚੋਂ ਹੀ ਨਿਕਲ ਕੇ ਪੰਜ ਸਾਲ ਪਹਿਲਾਂ ਸਾਹਮਣੇ ਆਈ ਇੱਕ ਹੋਰ ਸਿਆਸੀ ਪਾਰਟੀ ਜਜਪਾ ਦੀ ਗੱਲ ਕੀਤੀ ਜਾਵੇ ਤਾਂ ਉਹ ਮੀਂਹ ਦੇ ਬੁਲਬਲੇ ਵਾਂਗ ਦਿਖ਼ਾਈ ਦੇ ਰਹੀ ਹੈ ਤੇ ਇਸ ਚੋਣਾਂ ਵਿਚ ਉੂਸਦਾ ਯਾਦੂ ਨਾਮਾਤਰ ਹੀ ਦਿਖ਼ਾਈ ਦੇ ਰਿਹਾ।
Share the post "ਹਰਿਆਣਾ ’ਚ ਨਾਮਜਦਗੀਆਂ ਲਈ ਬਚਿਆ ਇੱਕ ਦਿਨ, ਕਾਂਗਰਸ ਤੇ ਆਪ ਵੱਲੋਂ ਅੱਧਿਓ ਵੱਧ ਉਮੀਦਵਾਰਾਂ ਦਾ ਐਲਾਨ ਬਾਕੀ"