ਬਠਿੰਡਾ ’ਚ 3 ਨਾਮੀ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ

Date:

spot_img

ਬਠਿੰਡਾ, 11 ਸਤੰਬਰ : ਇੱਕ ਵੱਡੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਹੁਕਮਾਂ ‘ਤੇ ਬਠਿੰਡਾ ਸ਼ਹਿਰ ਦੇ ਤਿੰਨ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ। ਇੰਨ੍ਹਾਂ ਵਿਚ ਐਮ/ਐਸ ਲਾਰੈਂਸ ਇੰਗਲਿਸ਼ ਐਕੇਡਮ, ਐਮਸੀ ਨੰਬਰ 19889 ਨੇੜੇ ਡਾ. ਮਹੇਸ਼ਵਰੀ ਐਂਡ 100 ਫੁੱਟ ਰੋਡ ਬਠਿੰਡਾ ਜੋ ਕਿ ਰਜਨੀ ਲਾਰੇਂਸ ਪਤਨੀ ਅਨਲ ਲਾਰੇਂਸ ਵਾਸੀ ਹਾਊਸ 100 ਫੁੱਟ ਰੋਡ ਬਠਿੰਡਾ ਦੇ ਨਾਮ ’ਤੇ ਰਜਿਸਟਰਡ ਹੈ। ਉਕਤ ਫਰਮ ਦੇ ਲਾਇਸੰਸ ਦੀ ਮਿਆਦ ਖਤਮ ਹੋਣ ਉਪਰੰਤ ਲਾਇਸੰਸ ਨੂੰ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾ ਫਾਰਮ ਨੰਬਰ 3 ਭਰ ਕੇ ਰੀਨਿਊ ਕਰਵਾਉਣਾ ਜ਼ਰੂਰੀ ਸੀ, ਇਸ ਸਬੰਧੀ ਉਕਤ ਫਰਮ ਨੂੰ 25 ਅਗਸਤ 2023 ਅਤੇ 10 ਜੁਲਾਈ 2024 ਨੂੰ ਨੋਟਿਸ ਜਾਰੀ ਕਰਕੇ ਲਾਇਸੰਸ ਰੀਨਿਊ ਕਰਨ ਸਬੰਧੀ ਹਦਾਇਤ ਵੀ ਕੀਤੀ ਗਈ ਸੀ, ਪਰ ਉਕਤ ਫਰਮ ਵਲੋਂ ਲਾਇਸੰਸ ਰੀਨਿਊ ਨਹੀਂ ਕਰਵਾਇਆ ਗਿਆ।

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁਧ ਪਰਚੇ ਦਰਜ, ਦੇਖੋ ਲਿਸਟ

ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਦੇ ਸੈਕਸ਼ਨ ਤਹਿਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਐਮ/ਐਸ ਹਾਲਜ ਆਫ ਆਇਲੈਟਸ, ਅਜੀਤ ਰੋਡ ਬਠਿੰਡਾ ਜੋ ਕਿ ਸੰਦੀਪ ਪੁਰੀ ਪੁੱਤਰ ਦਵਿੰਦਰ ਪੁਰੀ ਵਾਸੀ ਭਗਤਾ ਭਾਈਕਾ ਦੇ ਨਾਮ ’ਤੇ ਦਰਜ ਸੀ, ਨੂੰ ਵੀ ਲਾਇਸੰਸ ਰੀਨਿਊ ਨਾ ਕਰਵਾਉਣ ਕਰਕੇ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਐਮਐਸ ਗਲੋਬ ਟਰੋਟਿੰਗ ਇੰਮੀਗ੍ਰੇਸ਼ਨ ਐਂਡ ਆਈਲੈਟਸ ਇੰਸਟੀਚਿਊਟ 100 ਫੁੱਟ ਰੋਡ ਬਠਿੰਡਾ ਜੋ ਕਿ ਹਰਜਿੰਦਰ ਸਿੰਘ ਸਿੱਧੂ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 4/2 ਬਾਬਾ ਫਰੀਦ ਨਗਰ ਨੂੰ ਲਾਇਸੰਸ ਰੀਨਿਊ ਨਾ ਕਰਵਾਉਣ ਕਰਕੇ ਰੱਦ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਫਰਮਾਂ ਦੇ ਖਿਲਾਫ਼ ਜੋਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਫਰਮਾਂ ਖੁਦ ਇਸ ਦਾ ਜਿੰਮੇਵਾਰ ਹੋਣਗੀਆਂ।

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...