ਸ਼ਿਮਲਾ, 11 ਸਤੰਬਰ: ਦੇਵਭੂਮੀ ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਮੰਗ ਨੂੰ ਲੈ ਕੇ ਅੱਜ ਸ਼ਿਮਲਾ ਵਿਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਾਹੌਲ ਤਨਾਅਪੁੂਰਨ ਰਿਹਾ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਹਿਮਾਚਲ ਪੁਲਿਸ ਭਾਰੀ ਬੈਰੀਗੇਡਿੰਗ ਕੀਤੀ ਗਈ। ਹਾਲਾਂਕਿ ਪ੍ਰਦਰਸ਼ਨਕਾਰੀ ਪੁਲਿਸ ਦੇ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੰਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦੋ ਵਾਰ ਲਾਠੀਚਾਰਜ ਕੀਤਾ ਅਤੇ ਵਾਟਰ ਕੈਨਨ ਦਾ ਵੀ ਇਸਤਮਾਲ ਕੀਤਾ। ਫਿਲਹਾਲ ਡੀਸੀ ਅਨੁਪਮ ਕਸ਼ਯਪ ਨੇ ਸੰਜੌਲੀ ’ਚ ਧਾਰਾ 163 ਲਗਾ ਦਿੱਤੀ ਹੈ।
ਆਪ ਨੇ ਹਰਿਆਣਾ ’ਚ ਝੋਕੀ ਪੂਰੀ ਤਾਕਤ, 61 ਉਮੀਦਵਾਰਾਂ ਦੀ ਸੂਚੀ ਜਾਰੀ, ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਹਰਿਆਣਾ ’ਚ ਡਟੀ
ਇਸ ਤਹਿਤ ਸਵੇਰੇ 7 ਵਜੇ ਤੋਂ ਰਾਤ 11:59 ਵਜੇ ਤੱਕ 5 ਜਾਂ ਇਸ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਜਾਂ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇੱਥੇ ਦਸਣਾ ਬਣਦਾ ਹੈ ਕਿ ਜਿਸ ਸੰਜੌਲੀ ਦੀ ਮਸਜਿਦ ਨੂੰ ਲੈ ਕੇ ਵਿਵਾਦ ਊੱਠਿਆ ਹੋਇਾ ਹੈ, ਉਸਦੇ ਬਾਰੇ ਕਿਹਾ ਜਾ ਰਿਹਾ ਕਿ ਉਹ 1947 ਤੋਂ ਪਹਿਲਾਂ ਹੀ ਇੱਥੇ ਬਣੀ ਸੀ। ਪ੍ਰੰਤੂ ਜਦ 2010 ਵਿੱਚ ਇਸਦੀ ਪੱਕੀ ਇਮਾਰਤ ਦੀ ਉਸਾਰੀ ਸ਼ੁਰੂ ਹੋਈ ਤਾਂ ਇਸਦੀ ਸਿਕਾਇਤ ਨਗਰ ਨਿਗਮ ਕੋਲ ਪੁੱਜੀ ਸੀ। ਤਾਜ਼ਾ ਝਗੜਾ 31 ਅਗਸਤ ਨੂੰ ਸ਼ੁਰੂ ਹੋਇਆ ਸੀ, ਜਦੋਂ ਇਸ ਮੁੱਦੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ ਸੀ ਅਤੇ ਇੱਕ ਧੜੇ ਵੱਲੋਂ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਢਾਹੁਣ ਦੀ ਮੰਗ ਕੀਤੀ ਸੀ।
Share the post "ਧਾਰਮਿਕ ਸਥਾਨ ਦੇ ਵਿਵਾਦ ਨੂੰ ਲੈ ਕੇ ਸ਼ਿਮਲਾ ’ਚ ਲੱਗਿਆ ਕਰਫਿਊ, ਪੁਲਿਸ ਨੇ ਕੀਤੀ ਵੱਡੀ ਕਾਰਵਾਈ"