ਚੰਡੀਗੜ੍ਹ, 13 ਸਤੰਬਰ: ਅੱਜ ਵੀ ਸਰਕਾਰ ਵੱਲੋਂ ਕੋਈ ਵੀ ਹੱਲ ਜਾਂ ਕਿਸੇ ਮੀਟਿੰਗ ਵਿੱਚ ਡਾਕਟਰਾਂ ਨੂੰ ਨਾ ਬੁਲਾਉਣ ਤੇ ਹੜਤਾਲ ਜਾਰੀ ਰਹੀ ਜਿਸਦਾ ਵਿਆਪੀ ਅਸਰ ਵੇਖਣ ਨੂੰ ਮਿਲ ਰਿਹਾ ਕਿਓਕਿ ਹੁਣ ਮਰੀਜਾਂ ਦੀਆ ਦਵਾਈਆਂ ਮੁਕਦੀਆਂ ਜਾ ਰਹੀਆਂ। ਸਰਕਾਰ ਵਲੋ ਗੱਲਾਂ ਕਰਕੇ ਲਿਖਿਤ ਵਿੱਚ ਨਾ ਦੇਣ ਕਾਰਨ ਡਾਕਟਰਾਂ ਦੀ ਹੜਤਾਲ ਜਾਰੀ ਰਹੀ, ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ. ਰਹੀ ਪੂਰਾ ਦਿਨ ਬੰਦ ਰਹੀਆਂ, ਜਿਸ ਨਾਲ ਮਰੀਜਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਸੀ.ਬੀ.ਆਈ. ਨੇ ਅਰਵਿੰਦ ਕੇਜਰੀਵਾਲ ਦੀ ਈ.ਡੀ.ਕੇਸ ਵਿਚ ਮਿਲੀ ਰਿਹਾਈ ਨੂੰ ਰੋਕਣ ਲਈ ਫ਼ਰਜੀ ਕੇਸ ਘੜਿਆ ਸੀ: ਅਨਮੋਲ ਗਗਨ ਮਾਨ
ਭਾਵੇਂ ਹੜਤਾਲੀ ਡਾਕਟਰਾਂ ਨੇ ਮਰੀਜਾਂ ਦੀ ਸੁਵਿਧਾ ਲਈ ਆਪਣੇ ਡਾਕਟਰਾਂ ਦੀ ਐਮਰਜੈਂਸੀ ਵਿੱਚ ਗਿਣਤੀ ਵਧਾਈ ਤਾਂ ਜੋਂ ਲੋਕਾਂ ਤੇ ਘੱਟ ਤੋਂ ਘੱਟ ਪ੍ਰਭਾਵ ਪਏ ਪਰ ਓ ਪੀ ਡੀ ਵਿੱਚ ਦਵਾਈ ਲੈਣ ਆ ਰਹੇ ਮਰੀਜ ਹੁਣ ਸਰਕਾਰ ਨੂੰ ਕੋਸਦੇ ਨਜਰ ਆਏ। ਐਸੋਸੀਏਸ਼ਨ ਦੇ ਮੁਖੀ ਡਾ ਅਖਿਲ ਸਰੀਨ ਨੇ ਕਿਹਾ ਕਿ ਵਿਭਾਗ ਤੇ ਤਾਂ ਪਹਿਲਾ ਹੀ ਕੋਈ ਵਿੱਤੀ ਬੋਝ ਨਹੀਂ, ਅਧੀਆ ਅਸਾਮੀਆਂ ਖਾਲੀ ਹਨ, ਤੇ ਸਾਡੇ ਡਾਕਟਰ ਦੁਗਣਾ ਕੰਮ ਕਰ ਰਹੇ ਤੇ ਸਰਕਾਰ ਓਹਨਾਂ ਦੀਆਂ ਹੀ ਤਰਕੀਆ ਰੋਕ, ਕੀ ਸਰਕਾਰੀ ਹਸਪਤਾਲਾਂ ਵਿੱਚੋ ਡਾਕਟਰਾਂ ਨੂੰ ਕੰਮ ਛਡਾ ਪ੍ਰਾਈਵੇਟਾਇਜ਼ੇਸ਼ਨ ਵਲ ਧਕੇਲ ਰਹੀ ਹੈ ?
ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ “ਸੱਚ ਦੀ ਜਿੱਤ ਹੋਈ”
ਉਨ੍ਹਾਂ ਕਿਹਾ ਕਿ ਜਦੋਂ ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦਿਆਂ, ਸਿਧਾਂਤਕ ਤੌਰ ‘ਤੇ ਮਨਜੂਰੀ ਦੇ ਦਿੱਤੀ ਤੇ ਸਰਕਾਰ ਇਹ ਬਿਆਨ ਵੀ ਦੇ ਰਹੀ ਤਾਂ ਲਿਖਤ ਵਿੱਚ ਦੇਣ ਵਿੱਚ ਦਿੱਕਤ ਕਿਉ ? ਜਥੇਬੰਦੀ ਨੇ ਸਮੂਹਕ ਤੌਰ ਤੇ ਕਿਹਾ ਕਿ DACP ਦੀ ਬਹਾਲੀ ਵਿੱਚ 3 ਮਹੀਨਿਆਂ ਦੀ ਬੇਲੋੜੀ ਦੇਰੀ ਮੰਜੂਰ ਨਹੀਂ, ਕਿਉਂਕਿ ਇਸ ਨੂੰ ਮੁੜ ਬਹਾਲ ਕਰਨ ਵਿੱਚ ਸਿਰਫ 2021 ਵਿੱਚ ਜਾਰੀ ਕੀਤੇ ਗਏ ਵਿੱਤ ਵਿਭਾਗ ਦੇ ਇੱਕ ਮਨਮਾਨੇ ਪੱਤਰ ਨੂੰ ਰੱਦ ਕਰਨਾ ਸ਼ਾਮਲ ਹੈ। ਓਹ ਕਰਕੇ ਸਰਕਾਰ ਦੇ ਦੇਵੇ, ਦੇਰੀ ਕਿਉ? ਓਹਨਾਂ ਮੰਗ ਕੀਤੀ ਹੈ ਕਿ ACPs ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ, ਅਗਲੀ ਮੀਟਿੰਗ ਲਈ 19 ਤਰੀਕ ਦੀ ਬਜਾਏ ਇਸ ਹਫ਼ਤੇ ਹੀ ਮੁੜ ਤਹਿ ਕੀਤੀ ਜਾਣੀ ਚਾਹੀਦੀ ਹੈ।
Share the post "ਸਰਕਾਰੀ ਡਾਕਟਰਾਂ ਦੀ ਹੜਤਾਲ: ਅੱਜ ਵੀ ਪੰਜਾਬ ਭਰ ਵਿੱਚ ਓ.ਪੀ.ਡੀਜ ਰਹੀਆਂ ਪੂਰਾ ਦਿਨ ਬੰਦ"