ਜੰਮੂ, 14 ਸਤੰਬਰ: ਜੰਮੂ ਕਸ਼ਮੀਰ ’ਚ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਅੱਤਵਾਦ ਦੀਆਂ ਘਟਨਾਵਾਂਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਬਾਰਮੂਲਾ ਅਤੇ ਕਿਸ਼ਤਵਾੜ ਇਲਾਕੇ ’ਚ ਅੱਤਵਾਦੀਆਂ ਤੇ ਫ਼ੌਜ ਵਿਚਕਾਰ ਸਖ਼ਤ ਮੁਕਾਬਲਾ ਚੱਲ ਰਿਹਾ। ਇੰਨ੍ਹਾਂ ਮੁਕਾਬਲੇ ਵਿਚ ਜਿੱਥੇ ਕਿਸ਼ਤਵਾੜ ਵਿਚ ਦੋ ਫ਼ੌਜੀ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਥੇ ਸੁਰੱਖਿਆ ਬਲਾਂ ਨੇ ਬਾਰਮੂਲਾਂ ’ਚ ਤਿੰਨ ਅੱਤਵਾਦੀਆਂ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 1561 ਉਮੀਦਵਾਰ ਮੈਦਾਨ ਵਿੱਚ ਨਿੱਤਰੇ
ਮੀਡੀਆ ਰੀਪੋਰਟ ਮੁਤਾਬਕ ਸ਼ਹੀਦ ਹੋਏ ਫੌਜੀ ਜਵਾਨਾਂ ਦੀ ਪਹਿਚਾਣ ਨਾਇਬ ਸੂਬੇਦਾਰ ਵਿਪਿਨ ਕੁਮਾਰ ਅਤੇ ਜਵਾਨ ਅਰਵਿੰਦ ਸਿੰਘ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਇੱਥੇ ਅੱਤਵਾਦੀ ਇੱਕ ਸੇਬ ਦੇ ਬਾਗ ’ਚ ਇੱਕ ਇਮਾਰਤ ਵਿਚ ਲੁਕੇ ਹੋਏ ਹਨ। ਜਿੰਨ੍ਹਾਂ ਨੂੰ ਕਾਬੂ ਕਰਨ ਲਈ ਫੌਜ ਦੇ ਜਵਾਨਾਂ ਵੱਲੋਂ ਘੇਰਾ ਪਾਇਆ ਹੋਇਆ ਹੈ। ਉਧਰ ਕਿਸ਼ਤਵਾੜ ਇਲਾਕੇ ’ਚ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।
Share the post "ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅੱਤਵਾਦੀ ‘ਢੇਰ’, ਦੋ ਜਵਾਨ ਵੀ ਹੋਏ ਸ਼ਹੀਦ"