Friday, April 17, 2026
spot_img
spot_img

ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਵਿਰੁੱਧ ਬਠਿੰਡੇ ਕਨਵੈਨਸ਼ਨ ਤੇ ਮੁਜਾਹਰਾ

Date:

spot_img

ਬਠਿੰਡਾ, 14 ਸਤੰਬਰ : ਅੱਜ ਜਨਤਕ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਵਿਰੁੱਧ ਸਥਾਨਕ ਟੀਚਰਜ਼ ਹੋਮ ਵਿਖੇ ਕਨਵੈਨਸ਼ਨ ਕੀਤੀ ਗਈ। ਇਸ ਕਨਵੈੈਨਸ਼ਨ ਨੂੰ ਸੰਬੋਧਨ ਕਰਦਿਆਂ ਦੀ ਵਿਸ਼ਾਲ ਸਾਂਝੀ ਕਨਵੈਨਸ਼ਨ ਨੂੰ ਸੰਬੋਧਤ ਕਰਦਿਆਂ ਦਿੱਲੀ ਤੋਂ ਪ੍ਰਸਿੱਧ ਕਾਰਕੁਨ ਸ਼ਿਵਾਨੀ ਕੌਲ,ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਨੌਜਵਾਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਸਤੀਵਾਦੀ ਪ੍ਰਛਾਵੇਂ ਤੋਂ ਮੁਕਤ ਹੋਣ ਦੇ ਛਲਾਵੇ ਹੇਠ ਅਸਲ ਵਿੱਚ ਰੋਲਟ ਐਕਟ ਤੋਂ ਵੀ ਖਤਰਨਾਕ ਤਿੰਨ ਫੌਜਦਾਰੀ ਕਾਨੂੰਨ ਲਾਗੂ ਕਰਕੇ ਪੁਲਸ ਰਾਜ ਮੜਨ ਵੱਲ ਵਧ ਗਈ ਹੈ। ਲੋਕ ਵਿਰੋਧੀ ਯੂਏਪੀਏ ਅਤੇ ਦੇਸ਼ ਧ੍ਰੋਹ ਦੇ ਕਾਨੂੰਨਾਂ ਨੂੰ ਇਹਨਾਂ ਫੌਜਦਾਰੀ ਧਾਰਾਵਾਂ ਵਿੱਚ ਸ਼ਾਮਲ ਕਰਨ ਦੇ ਨਾਲ ਹੋਰ ਵੱਧ ਜਾਬਰ ਬਣਾ ਦਿੱਤਾ ਹੈ। ਆਪਣੇ ਰੋਜੀ ਰੋਟੀ ਆਦਿ ਦੇ ਵਸੀਲਿਆਂ ਦੀ ਰਾਖੀ ਲਈ ਜਦੋ ਜਹਿਦ ਨੂੰ ਦਹਿਸ਼ਤਗਰਦੀ ਅਤੇ ਹਾਲਤਾਂ ਨੂੰ ਬਿਆਨ ਕਰਨ ਨੂੰ ਦੇਸ਼ ਧ੍ਰੋਹ ਦੀ ਪ੍ਰੀਭਾਸ਼ਾ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

Good news : ਡਾਕਟਰਾਂ ਦੀ ਹੜਤਾਲ ਹੋਈ ਖ਼ਤਮ, ਹੁਣ ਰੁਟੀਨ ਦੀ ਤਰ੍ਹਾਂ ‘ਚੱਲੇਗੀ’ OPDs

ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸ੍ਰੀ ਬੱਗਾ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਸ੍ਰੀ ਰਾਜਪਾਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਹਕੂਮਤੀ ਨੀਤੀਆਂ ਤੋਂ ਜਾਗਰੂਕ ਹੋਣਾ ਲੋਕ ਪੱਖੀ ਹੱਲ ਲਈ ਨੀਂਹ ਪੱਥਰ ਹੈ, ਇਸ ਕਨਵੈਨਸ਼ਨ ਦੇ ਵਿਚਾਰ ਭਾਵਨਾਂ ਨੂੰ ਜਿੰਦਗੀ ਲਈ ਸੰਘਰਸ਼ ਕਰ ਰਹੇ ਕਾਮੇ ਲੋਕਾਂ ਤੱਕ ਲੈ ਕੇ ਜਾਣ ਦੀ ਜਰੂਰਤ ਹੈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਸਭਾ ਦੇ ਸਕੱਤਰ ਐਡਵੇਕੇਟ ਸੰਦੀਪ ਸਿੰਘ ਨੇ ਹਾਲ ਵਿੱਚ ਹੀ ਜਨਤਕ ਜਮਹੂਰੀ ਕਾਰਕੁਨਾਂ ਉਪਰ ਐਨ ਆਈ ਏ ਛਾਪਿਆ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਛਾਪਿਆ ਦਾ ਮਨੋਰਥ ਜਨਤਕ ਜਮਹੂਰੀ ਲਹਿਰ ਨੂੰ ਨਿਸਾਨਾ ਬਨਾਉਣਾ ਹੈ। ਅੰਤ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਕਨਵੈਨਸਨ ਨੇ ਅਰੁੰਧਤੀ ਰਾਏ ਅਤੇ ਪ੍ਰੋ ਸ਼ੋਕਤ ਹੁਸੈਨ ਖਿਲਾਫ ਦਰਜ ਕੇਸ ਤੇ ਮੇਧਾਪਾਟੇਕਰ ਨੂੰ ਦਿੱਤੀ ਸਜਾ ਤੇ ਤਿੰਨ ਫੌਜਦਾਰੀ ਕਾਨੂੰਨ ਰੱਦ ਕਰਨ ਦੀ ਅਤੇ ਪੰਜਾਬ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਪੰਜਾਬ ਅੰਦਰ ਲਾਗੂ ਨਾ ਕਰਨ ਦਾ ਮਤਾ ਪਾਸ ਕਰਨ, ਪੰਜਾਬ, ਚੰਡੀਗੜ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਜਨਤਕ, ਜਮਹੂਰੀ ਕਾਰਕੁਨਾਂ ਅਤੇ ਵਕਾਲਤ ਨਾਲ ਸਬੰਧਤ ਕਾਰਕੁਨਾਂ ਉਪਰ 30 ਅਗਸਤ ਨੂੰ ਐਨਆਈਏ ਵੱਲੋਂ ਕੀਤੀ ਛਾਪੇਮਾਰੀ ਦੀ ਨਿਖੇਧੀ ਕੀਤੀ ਗਈ।

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਹਿੰਦੀ ਦਿਵਸ”

ਪ੍ਰੋਗਰਾਮ ਵਿੱਚ ਮੰਦਰ ਜੱਸੀ, ਹਰਦੀਪ ਮਹਿਣਾ, ਹਰਮੰਦਰ ਭਾਗੀਬਾਂਦਰ, ਨਿਰਮਲ ਸਿਵੀਆਂ ਅਤੇ ਤਰਕਸ਼ੀਲ ਰਾਮ ਨਿਰਮਾਨ ਨੇ ਇਨਕਲਾਬੀ ਗੀਤ ਰੱਖੇ । ਚਾਹ ਪਾਣੀ ਦਾ ਪ੍ਰਬੰਧ ਬੀਕੇਯੂ ਉਗਰਾਹਾਂ ਅਤੇ ਹਾਲ ਦਾ ਪ੍ਰਬੰਧ ਟੀਚਰ ਹੋਮ ਟਰੱਸਟ ਵੱਲੋਂ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਬੀਕੇਯੂ (ਡਕੌਂਦਾ–ਧਨੇਰ), ਬੀਕੇਯੂ ਉਗਰਾਹਾਂ, ਲਹਿਰਾ ਥਰਮਲ ਠੇਕਾ ਮੁਲਾਜਮ ਯੂਨੀ: (ਜਗਰੂਪ) ਪੀਐਸਯੂ (ਲਲਲਕਾਰ) ਪੀਐਸਯੂ ਪੈਨਸ਼ਨਰ ਐਸੋ ਪਾਵਰ ਟਰਾਂਸਮਿਸ਼ਨ ਪੀਐਸਐਸਐਫ (ਗਗਨਦੀਪ) ਦੋਨੇ ਡੀਟੀਐਫ ਪੈਨਸ਼ਨਰ ਐਸੋਸ਼ੀੲਸ਼ਨ, ਟੀਚਰਜ ਹੋਮ ਟਰਸੱਟ, ਸਹਿਤ ਸਭਾ, ਡੀਈਐਫ ਬਿਜਲੀ ਬੋਰਡ ਠੇਕਾ ਕਾਮੇ, ਵੇਰਕਾ ਪਲਾਂਟ ਠੇਕਾ ਕਾਮੇ, ਜਲ ਸਪਲਾਈ ਜਥੇਬੰਦੀ, ਪਾਵਰ ਟਰਾਂਸਮਿਸ਼ਨ ਮੁਲਾਜਮ ਯੂਨੀਅਨ, ਪੀਐਸਐਸਐਫ (ਰਾਣਾ), ਨੌਜਵਾਨ ਭਾਰਤ ਸਭਾ, ਪੀਐਸਯੂ ਸ਼ਹੀਦ ਰੰਧਾਵਾ, ਸਾਹਿਤ ਸਭਾ ,ਟੀਐਸ ਯੂ(ਭੰਗਲ), ਬੀਕੇਯੂ ਕ੍ਰਾਂਤੀਕਾਰੀ, ਸਾਹਿਤ ਸਿਰਜਣਾ ਮੰਚ, ਕਿਰਤੀ ਕਿਸਾਨ ਯੂਨੀਅਨ, ਦਿਹਾਤੀ ਮਜਦੂਰ ਸਭਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ, ਦਮਦਮਾ ਸਾਹਿਤ ਸਭਾਤਲਵੰਡੀ ਸਾਬੋ ਆਦਿ ਨੇ ਸ਼ਮੂਲੀਅਤ ਕੀਤੀ ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...