ਨਵੀਂ ਦਿੱਲੀ, 14 ਸਤੰਬਰ: ਬੀਤੇ ਕੱਲ ਸੁਪਰੀਮ ਕੋਰਟ ਵਿਚੋਂ ਜਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਅੱਜ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹੋਰ ਸਾਥੀਆਂ ਨਾਲ ਕਨਾਟ ਪੈਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਿਰ ਵਿੱਚ ਨਤਮਸਤਕ ਹੋਏੇ। ਇਸ ਮੌਕੇ ਉਨ੍ਹਾਂ ਹਨੂੰਮਾਨ ਜੀ ਦੀ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਸਾਜ਼ਿਸ਼ ਸੀ: ਦਿਨੇਸ਼ ਚੱਢਾ
ਸ਼੍ਰੀ ਕੇਜ਼ਰੀਵਾਲ ਨੇ ਕਿਹਾ ਕਿ ਅਨਿਆਂ ਦੇ ਖਿਲਾਫ ਇਸ ਸੰਘਰਸ਼ ਵਿੱਚ ਹਨੂੰਮਾਨ ਜੀ ਦਾ ਆਸ਼ੀਰਵਾਦ ਉਨ੍ਹਾਂ ਉੱਤੇ ਹਮੇਸ਼ਾ ਬਣਿਆ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੌਰਾਨ ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਲਈ ਪ੍ਰਭੂ ਅੱਗੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਦੇਸ਼ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਹਿੰਮਤ ਰੱਖਣ।
Share the post "ਅਰਵਿੰਦ ਕੇਜ਼ਰੀਵਾਲ ਆਪਣੀ ਪਤਨੀ ਤੇ ਸਾਥੀਆਂ ਨਾਲ ਹਨੂੰਮਾਨ ਮੰਦਿਰ ਵਿਚ ਹੋਏ ਨਤਮਸਤਕ"