ਭਾਰੀ ਨਾਅਰੇਬਾਜ਼ੀ ਦੌਰਾਨ ਸਾਬਕਾ ਗ੍ਰਹਿ ਮੰਤਰੀ ਅੱਧ ਵਾਟਿਓ ਮੀਟਿੰਗ ਛੱਡਣ ਲਈ ਹੋਏ ਮਜਬੂਰ
ਅੰਬਾਲਾ, 16 ਸਤੰਬਰ: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਭਾਜਪਾ ਨੂੰ ਪੰਜਾਬ ਦੇ ਵਿਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਉਥੇ ਹੁਣ ਹਰਿਆਣਾ ਦੇ ਵਿਚ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਦੇ ਵਿਰੋਧ ਦਾ ਸੇਕ ਝੱਲਣਾ ਪੈ ਰਿਹਾ। ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਭਾਜਪਾ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾਣ ਲੱਗੇ ਹਨ ਤੇ ਜਵਾਬ ਨਾਂ ਦੇਣ ’ਤੇ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟਾਇਆ ਜਾ ਰਿਹਾ। ਇਸੇ ਤਰ੍ਹਾਂ ਦੀ ਇੱਕ ਤਾਜ਼ਾ ਘਟਨਾ ਅੰਬਾਲਾ ਦੇ ਸ਼ਾਹਪੁਰ ਇਲਾਕੇ ਵਿਚ ਵਾਪਰੀ ਹੈ, ਜਿੱਥੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਕੈਂਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ ਚੋਣਾਂ: BJP ਦੇ ਇੱਕ ਹੋਰ ਵੱਡੇ ਆਗੂ ਨੇ CM ਅਹੁੱਦੇ ’ਤੇ ਜਤਾਈ ਦਾਅਵੇਦਾਰੀ
ਉਹ ਸ਼ਾਹਪੁਰ ’ਚ ਭਾਜਪਾ ਵਰਕਰਾਂ ਨਾਲ ਚੋਣ ਮੀਟਿੰਗ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਝੰਡੇ ਹੇਠ ਕਿਸਾਨ ਪੁੱਜ ਗਏ। ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਵਾਟਰ ਕੇਨਨ ਬੁਆਏ ਦੇ ਨਾਂ ਨਾਲ ਮਸ਼ਹੂਰ ਹੋਏ ਨਵਦੀਪ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਸਾਬਕਾ ਗ੍ਰਹਿ ਮੰਤਰੀ ਕੋਲੋਂ ਆਪਣੇ ਅਤੇ ਹੋਰਨਾਂ ਕਿਸਾਨਾਂ ਵਿਰੁਧ ਦਰਜ਼ ਕੇਸਾਂ ਬਾਰੇ ਪੁਛਿਆ। ਮਾਹੌਲ ਤਨਾਅਪੂਰਨ ਹੁੰਦਾ ਦੇਖ ਸ਼੍ਰੀ ਵਿਜ਼ ਮੀਟਿੰਗ ਛੱਡ ਕੇ ਚਲੇ ਗਏ। ਇਸ ਦੌਰਾਨ ਕਿਸਾਨਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂਆਂ ਨੇ ਭਾਜਪਾ ਸਰਕਾਰ ਨੂੰ ਕਿਸਾਨਾਂ ਵੱਲੋਂ ਆਪਣੀਆਂ ਜਾਇਜ ਮੰਗਾਂ ਮੰਨਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਦਬਾਉਣ ਲਈ ਝੂਠੇ ਪਰਚੇ ਤੇ ਜੇਲ੍ਹਾਂ ’ਚ ਰੱਖਣ ਦੀ ਨੀਤੀ ਦਾ ਵਿਰੋਧ ਕੀਤਾ।
ਇੱਕ ਹੋਰ ਪੁੱਤ ਨੇ ਸਹੁਰੇ ਪ੍ਰਵਾਰ ਨਾਲ ਰਲਕੇ ਮਾਰਿਆਂ ਬਾਪ, ਮਾਂ ਤੇ ਭੈਣ ਨੇ ਵੀ ਦਿੱਤਾ ਸਾਥ
ਜਿਕਰਯੋਗ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਫ਼ਰਵਰੀ ’ਚ ਦਿੱਲੀ ਚੱਲੋ ਦੇ ਦਿੱਤੇ ਹੋਕੇ ਨੂੰ ਅਸਫ਼ਲ ਬਣਾਉਣ ਲਈ 13 ਫ਼ਰਵਰੀ ਤੋਂ ਹੀ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਸਹਿਤ ਪੰਜਾਬ ਨਾਲ ਲੱਗਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਸੀ। ਇਸਤੋਂ ਇਲਾਵਾ ਬੀਤੇ ਕੱਲ ਕਿਸਾਨਾਂ ਵੱਲੋਂ ਉਚਾਨਾ ਵਿਚ ਰੱਖੀ ਕਿਸਾਨ ਮਹਾਂਪੰਚਾਇਤ ਨੂੰ ਵੀ ਰੋਕਣ ਲਈ ਪੁਲਿਸ ਵੱਲੋਂ ਦਿਖ਼ਾਈ ਸਖ਼ਤੀ ਕਾਰਨ ਕਿਸਾਨਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਸੀ।
Share the post "ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਸ਼ੁਰੂ"