ਕੋਲਕਾਤਾ, 17 ਸਤੰਬਰ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੇ ਕਰ ਮੈਡੀਕਲ ਹਸਪਤਾਲ ਦੇ ਵਿੱਚ ਇੱਕ ਮਹਿਲਾ ਜੂਨੀਅਰ ਡਾਕਟਰ ਦੇ ਨਾਲ ਵਹਿਸ਼ੀਅਨਾਂ ਤਰੀਕੇ ਨਾਲ ਬਲਾਤਕਾਰ ਤੋਂ ਬਾਅਦ ਹੋਏ ਕਤਲ ਮਾਮਲੇ ਵਿਚ ਪਿਛਲੇ 38 ਦਿਨਾਂ ਤੋਂ ਸੰਘਰਸ਼ ’ਤੇ ਚੱਲ ਰਹੇ ਜੂਨੀਅਰ ਡਾਕਟਰਾਂ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਬੱਝੀ ਹੈ। ਸੂਚਨਾ ਮੁਤਾਬਕ ਇਸ ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਡਾਕਟਰਾਂ ਦੀ ਮੰਗ ‘ਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ, ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਉੱਤਰੀ ਨੂੰ ਹਟਾਉਣ ਲਈ ਹਾਮੀ ਭਰੀ ਹੈ।
ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ ਐਨਆਈਏ ਵੱਲੋਂ ਤਬਲ
ਇਸ ਸਬੰਧ ਵਿਚ ਬੀਤੀ ਦੇਰ ਸ਼ਾਮ ਕਰੀਬ 40 ਡਾਕਟਰਾਂ ਦੇ ਵੱਲੋਂ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦਾ ਬੇਸ਼ੱਕ ਸਿੱਧਾ ਪ੍ਰਸਾਰਣ ਨਹੀਂ ਹੋਇਆ ਪ੍ਰੰਤੂ ਇਸ ਮੌਕੇ ਲਏ ਗਏ ਫੈਸਲਿਆਂ ਦੀ ਕਾਪੀ ਡਾਕਟਰਾਂ ਨੂੰ ਦਿੱਤੀ ਗਈ। ਉਧਰ ਡਾਕਟਰਾਂ ਨੇ ਇਸ ਫੈਸਲੇ ਨੂੰ ਆਪਣੇ ਸੰਘਰਸ਼ ਦੀ ਇੱਕ ਵੱਡੀ ਜਿੱਤ ਕਰਾਰ ਦਿੱਤਾ ਹੈ। ਹਾਲਾਂਕਿ ਹੁਣ ਤੱਕ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਬਹਾਲ ਕਰਨ ਸਬੰਧੀ ਕੋਈ ਐਲਾਨ ਨਹੀਂ ਕੀਤਾ, ਬਲਕਿ ਕਿਹਾ ਹੈ ਕਿ ਹੋਰ ਹਸਪਤਾਲਾਂ ਦੇ ਪ੍ਰਦਰਸ਼ਨਕਾਰੀ ਡਾਕਟਰਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਸਬੰਧੀ ਫੈਸਲਾ ਲਿਆ ਜਾਵੇਗਾ।
Share the post "ਸੰਘਰਸੀ ਡਾਕਟਰਾਂ ਤੇ ਮੁੱਖ ਮੰਤਰੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਕਮਿਸ਼ਨਰ ਤੇ ਸਿਹਤ ਅਧਿਕਾਰੀਆਂ ਨੂੰ ਹਟਾਉਣ ਦਾ ਹੋਇਆ ਫੈਸਲਾ"