ਕਿਹਾ, 40 ਲੱਖ ਲਾ ਕੇ 80 ਲੱਖ ਬਣਾਉਣ ਵਾਲਾ ਜ਼ਮਾਨਾ ਗਿਆ ਲੱਦਿਆ
ਬਠਿੰਡਾ, 23 ਸਤੰਬਰ: ਪੰਚਾਇਤ ਚੋਣਾਂ ਨੂੰ ਲੈ ਕੇ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਡਾ ਐਲਾਨ ਕੀਤਾ ਹੈ। ਜ਼ਿਲੇ ਦੇ ਪਿੰਡ ਚਾਉਕੇ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪੁੱਜੇ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਚਾਇਤ ਚੋਣਾਂ 15 ਤੋਂ 19 ਅਕਤੂਬਰ ਦੌਰਾਨ ਕਿਸੇ ਵੀ ਦਿਨ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਪੰਚੀ ਦੀ ਚੋਣ ਸਿੱਧੀ ਪਿੰਡ ਦੇ ਲੋਕਾਂ ਵੱਲੋਂ ਕੀਤੀ ਜਾਵੇਗੀ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਉਹਨਾਂ ਦੇ ਵਾਰਡਾਂ ਦੇ ਹਿਸਾਬ ਨਾਲ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ 30 ਹੋਰ ਆਮ ਆਦਮੀ ਕਲੀਨਿਕਾਂ ਦੀ ਕਰਨਗੇ ਸ਼ੁਰੂਆਤ
ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਨੁਮਾਇੰਦਿਆਂ ਉੱਪਰ ਕਿਸੇ ਸਿਆਸੀ ਧਿਰ ਦੇ ਚੋਣ ਨਿਸ਼ਾਨ ਉੱਪਰ ਚੋਣ ਲੜਨ ਉਪਰ ਲਾਈ ਗਈ ਪਾਬੰਦੀ ਦੇ ਹੱਕ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਪਿੰਡਾਂ ਦੇ ਵਿੱਚ ਧੜੇਬੰਦੀ ਵਧਦੀ ਹੈ। ਉਨਾਂ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੇ ਪਿੰਡ ਦੇ ਪੰਚਾਇਤ ਦੇ ਨੁਮਾਇੰਦੇ ਅਗਾਂਹ ਵਧੂ ਅਤੇ ਪੜੇ ਲਿਖੇ ਹੀ ਚੁਣਨ, ਕਿਉਂਕਿ ਉਹਨਾਂ ਨੇ ਹੀ ਪੂਰੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਸਰਬ ਸੰਮਤੀ ਨਾਲ ਚੁਣਨ ਦੀ ਮੁੜ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਅਜਿਹੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ, ਉੱਥੇ ਪਿੰਡ ਦੇ ਵਿੱਚ ਸਟੇਡੀਅਮ, ਸਕੂਲ ਮੁਹੱਲਾ ਕਲੀਨਿਕ ਜਾਂ ਹੋਰ ਜਰੂਰਤ ਮੁਤਾਬਿਕ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ।
1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਹਾਈਕੋਰਟ ਤੋਂ ਮਿਲੀ ਹਰੀ ਝੰਡੀ
ਇਸ ਦੇ ਨਾਲ ਹੀ ਉਹਨਾਂ ਪੈਸੇ ਲਾ ਕੇ ਸਰਪੰਚੀ ਚੋਣਾਂ ਜਿੱਤਣ ਵਾਲਿਆਂ ਨੂੰ ਅਸਿੱਧੇ ਢੰਗ ਨਾਲ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਜਮਾਨਾ ਲੱਦਿਆ ਗਿਆ ਜਦ 40 ਲੱਖ ਖਰਚ ਕਰਕੇ 80 ਲੱਖ ਰੁਪਏ ਇਕੱਠੇ ਕੀਤੇ ਜਾਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਇੱਕ ਇਕ ਰੁਪਏ ਦਾ ਹਿਸਾਬ ਲਿਆ ਜਾਵੇਗਾ ਅਤੇ ਕੋਈ ਵੀ ਹੇਰਾਫੇਰੀ ਨਹੀਂ ਕਰਨ ਦਿੱਤੀ ਜਾਵੇਗੀ। ਹਾਲਾਂਕਿ ਨਾਲ ਉਹਨਾਂ ਇਹ ਵੀ ਐਲਾਨ ਕੀਤਾ ਕਿ ਕਿਸੇ ਵੀ ਪਿੰਡ ਦੀ ਪੰਚਾਇਤ ਨਾਲ ਫੰਡਾਂ ਦੇ ਵਿੱਚ ਕੋਈ ਦਰਿਆਤ ਨਹੀਂ ਹੋਵੇਗੀ ਅਤੇ ਚੰਗੇ ਕੰਮ ਲਈ ਆਈਆਂ ਪੰਚਾਇਤਾਂ ਨੂੰ ਖੁੱਲੇ ਦਿਲ ਨਾਲ ਗਰਾਂਟਾਂ ਦੇ ਗੱਫੇ ਦਿੱਤੇ ਜਾਣਗੇ।