ਗੁਰਦੇ ਦੇ ਰੋਗੀਆਂ ਨੂੰ ਮਿਲੇਗੀ ਵੱਡੀ ਰਾਹਤ: ਡਾ: ਧੀਰਾ ਗੁਪਤਾ
ਗੋਨਿਆਣਾ, 23 ਸਤੰਬਰ : ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਸ ਪ੍ਰੋਗਰਾਮ ਦੇ ਤਹਿਤ ਸਥਾਨਕ ਸੀਐਚਸੀ ਵਿਖੇ ਇੱਕ ਡਾਇਲਸਿਸ ਸੈਂਟਰ ਸਥਾਪਿਤ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਦੱਸਿਆ ਕਿ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਹੋਏ ਹੰਸ ਰੀਨਲ ਕੇਅਰ ਸੈਂਟਰ ਵਿੱਚ ਗੁਰਦੇ ਦੇ ਰੋਗੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨਾਲ ਸੀਐਚਸੀ ਦੀਆਂ ਸਿਹਤ ਸਹੂਲਤਾਂ ਵਿੱਚ ਵੱਡੀ ਕਰਾਂਤੀ ਆਵੇਗੀ।
ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਹ ਸੈਂਟਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਰੀਜਾਂ ਨੂੰ ਮੁਫ਼ਤ ਡਾਇਲਸਿਸ ਸਹੂਲਤਾਂ ਮੁਹੱਈਆ ਕਰਵਾਇਆ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਯੁਨਿਟ ਦੇ ਇੰਚਾਰਜ ਡਾਕਟਰ ਨਿਖਿਲ ਭਾਰਦਵਾਜ, ਸੀਨੀਅਰ ਤਕਨੀਸ਼ੀਅਨ ਜਸ਼ਨ ਕੁਮਾਰ, ਚੀਫ਼ ਫਾਰਮੇਸੀ ਅਫ਼ਸਰ ਅੱਪਰਤੇਜ਼ ਕੌਰ, ਰਾਜੇਸ਼ ਕੌਰ, ਫਾਰਮੇਸੀ ਅਫ਼ਸਰ ਸੰਦੀਪ ਕੁਮਾਰ, ਅਮਨਦੀਪ ਗਰੋਵਰ, ਸ਼ੁਭਮ ਸ਼ਰਮਾ, ਬੀਐਸਏ ਬਲਜਿੰਦਰਜੀਤ ਸਿੰਘ, ਦਫ਼ਤਰ ਕਲਰਕ ਪੁਨੀਤ ਸ਼ਰਮਾ, ਬਲਾਕ ਕੈਸ਼ੀਅਰ ਕੈਲਾਸ਼ ਮੋਹਣ, ਕੰਪਿਊਟਰ ਆਪਰੇਟਰ ਮੋਹਣ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।