ਬਠਿੰਡਾ, 23 ਸਤੰਬਰ: ਰਾਸ਼ਟਰੀ ਪੱਧਰ ਤੱਕ ਹੋਣ ਵਾਲੇ ਕਲਾ ਉਤਸਵ-2024 ਦੀ ਦੂਜੀ ਸਟੇਜ਼ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਕਟਾਰੀਆ ਨੇ ਦੱਸਿਆ ਕਿ ਰਿਵਾਇਤੀ ਲੋਕ ਗਾਇਨ (ਸੋਲੋ) ਵਿੱਚ ਤਰਨਦੀਪ ਕੌਰ , ਸਸਸਸ(ਕੰ) ਮਾਲ ਰੋਡ, ਬਠਿੰਡਾ ਨੇ ਪਹਿਲਾਸਥਾਨ, ਮੋਨਿਕਾ ਸਸਸਸ(ਕੰ) ਰਾਮਪੁਰਾ ਮੰਡੀ ਨੇ ਦੂਜਾ ਸਥਾਨ ,ਅਮਨਿੰਦਰ ਕੌਰ ਸਸਸਸ(ਕੰ), ਮੰਡੀ ਕਲਾਂ ਨੇ ਤੀਜਾ ਸਥਾਨ, ਰਿਵਾਇਤੀ ਲੋਕ ਗਾਇਨ (ਗਰੁੱਪ) ਵਿੱਚ ਸਸਸਸ ਮਹਿਮਾ ਸਰਜਾ ਨੇ ਪਹਿਲਾ ਸਥਾਨ, ਸਸਸਸ(ਕੰ) ਮਾਲ ਰੋਡ, ਬਠਿੰਡਾ ਨੇ ਦੂਜਾ ਸਥਾਨ ,ਸਹਸ ਆਦਮਪੁਰਾ ਨੇ ਤੀਜਾ ਸਥਾਨ,ਨਾਟਕ ਮੁਕਾਬਲੇ ਸਸਸਸ ਝੁੰਬਾ ਨੇ ਪਹਿਲਾ ਸਥਾਨ, ਸਸਸਸ(ਕੰ) ਮਾਲ ਰੋਡ,
ਸਿਲਵਰ ਓਕਸ ਸਕੂਲ ਸੁਸ਼ਾਂਤ ਨੇ ਵਿਦਿਆਰਥੀਆਂ ਲਈ ਚੰਗੇ ਸਪਰਸ਼, ਬੁਰੇ ਸਪਰਸ਼ ’ਤੇ ਵਰਕਸ਼ਾਪ ਕਰਵਾਈ
ਬਠਿੰਡਾ ਨੇ ਦੂਜਾ ਸਥਾਨ ,ਸਹਸ ਨੇਹੀਆਂਵਾਲਾ ਨੇ ਤੀਜਾ ਸਥਾਨ,ਰਿਵਾਇਤੀ ਕਹਾਣੀ ਸੁਣਾਉਣ ਮੁਕਾਬਲੇਐੱਸ. ਓ. ਈ. ਬੰਗੀ ਕਲਾਂ ਨੇ ਪਹਿਲਾ ਸਥਾਨ ,ਸਸਸਸ ਖੇਮੂਆਣਾ ਨੇ ਦੂਜਾ ਸਥਾਨ ,ਸਹਸ ਨੇਹੀਆਂਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ, ਮਨਜੀਤ ਕੌਰ ਮਨੀ, ਜਗਸੀਰ ਸਿੰਘ ਢੱਡੇ,ਹੈੱਡਮਿਸਟਰੈਸ ਗੁਰਪ੍ਰੀਤ ਕੌਰ, ਪਵਨਜੀਤ ਕੌਰ, ਰਵੀ ਚੰਦ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ ਅਤੇ ਧਰਮ ਸਿੰਘ ਭੰਗੂ ਵਲੋ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ, ਲੈਕਚਰਾਰ ਦਰਸ਼ਨ ਕੌਰ ਬਰਾੜ, ਮੁੱਖ ਅਧਿਆਪਕ ਡਾਕਟਰ ਨੀਤੂ, ਮੁੱਖ ਅਧਿਆਪਕ ਗਗਨਦੀਪ ਕੌਰ, ਪ੍ਰਵੀਨ ਕੌਰ ਅਤੇ ਇੰਦਰਜੀਤ ਕੌਰ ਹਾਜ਼ਰ ਸਨ।