ਭਾਜਪਾ ਵਲੋਂ ਧਰਮ ਦੇ ਨਾਂ ‘ਤੇ ਵੰਡੀਆਂ ਪਾਉਣ ਦੀਆਂ ਕੋਸਿਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਲਿਆ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਤਿੰਨ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਅਤੇ ਪਿਛਲੇ ਦਿਨੀਂ ਲਖਮੀਪੁਰ ‘ਚ ਵਾਪਰੀ ਹਿੰਸਕ ਘਟਨਾ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੁਸਹਿਰੇ ਵਾਲੇ ਦਿਨ ਪੁਤਲੇ ਫੂਕਣ ਦੇ ਲਏ ਫ਼ੈਸਲੇ ਵਿੱਚ ਹੁਣ ਬਦਲਾਅ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਕੁਝ ਹਿੰਦੂ ਜਥੇਬੰਦੀਆਂ ਅਤੇ ਭਾਜਪਾ ਸਮਰਥਕਾਂ ਵੱਲੋਂ ਕਿਸਾਨਾਂ ਦੇ ਇਸ ਫ਼ੈਸਲੇ ਨੂੰ ਹਿੰਦੂਆਂ ਦੇ ਤਿਉਹਾਰ ਨਾਲ ਜੋੜਨ ਤੋਂ ਬਾਅਦ ਸੰਯੁਕਤ ਮੋਰਚੇ ਨੇ ਇਹ ਫ਼ੈਸਲਾ ਲਿਆ ਹੈ। ਕਿਸਾਨ ਆਗੂਆਂ ਮੁਤਾਬਕ ਦਸਹਿਰਾ ਇਕੱਲੇ ਹਿੰਦੂਆਂ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦਾ ਸਾਂਝਾ ਤਿਉਹਾਰ ਹੈ ਪ੍ਰੰਤੂ ਫੇਰ ਵੀ ਉਹ ਹਰ ਵਰਗ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਆਪਣੇ ਪ੍ਰੋਗਰਾਮ ਨੂੰ ਅਗਲੇ ਦਿਨ ਕਰਨਗੇ। ਕਿਸਾਨ ਆਗੂ ਅਤੇ ਸੂਬਾ ਮੁੱਖ ਸਕੱਤਰ ਜਨਰਲ ਬੀ ਕੇ ਯੂ ਲੱਖੋਵਾਲ ਰਾਮ ਕਰਨ ਸਿੰਘ ਰਾਮਾ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਨੂੰ ਲੇ ਕੇ ਭਾਰਤੀ ਜਨਤਾ ਪਾਰਟੀ ਹਿੰਦੂ-ਸਿੱਖਾਂ ਵਿੱਚ ਵਖਰੇਵਾਂ ਖੜਾ ਕਰਕੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ ਪਰ ਸੰਯੁਕਤ ਕਿਸਾਨ ਮੋਰਚਾ ਅਜਿਹਾ ਨਹੀਂਹ੍ਯਿਣ ਦੇਵੇਗਾ। ਉਨ੍ਹਾਂ ਕਿਹਾ ਕੇ ਦਸਿਹਰਾ ਇਕੱਲੇ ਹਿੰਦੂਆਂ ਦਾ ਨਹੀਂ, ਬਲਕਿ ਇਹ ਸਾਰੇ ਭਾਰਤ ਵਾਸੀਆਂ ਦਾ ਸਾਝਾ ਤਿਉਹਾਰ ਹੈ। ਕਿਸਾਨ ਆਗੂ ਨੇ ਦੋਸ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਧਰਮ ਦੇ ਨਾਂ ‘ਤੇ ਦੇਸ ਵਿੱਚ ਵੱਡੀਆਂ ਪਾਉਣਾ ਚਾਹੁੰਦੀ ਹੈ, ਜਿਸਤੋ ਸਾਰੇ ਭਾਰਤ ਵਾਸੀਆਂ ਨੂੰ ਸੁਚੇਤ ਰਹਿਣ ਚਾਹੀਦਾ ਹੈ। ਰਾਮਕਰਨ ਸਿੰਘ ਨੇ ਅਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪਿੰਡ ਪਿੰਡ ਵਿੱਚ ਪੁੱਤਲੇ ਫੁੱਕਣ ਦਾ ਪ੍ਰੋਗਰਾਮ ਹੁਣ ਪੰਦਰਾਂ ਅਕਤੂਬਰ ਤੋਂ ਬਦਲ ਕੇ ਸੋਲਾ ਅਕਤੂਬਰ ਕਰ ਦਿੱਤਾ ਹੈ ਤਾਂ ਕਿ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੀ ਜਾ ਸਕੇ। ਉਨ੍ਹਾਂ ਇਹ ਵੀ ਅੇਲਾਨ ਕੀਤਾ ਕਿ ਜਿਨ੍ਹਾਂ ਚਿਰ ਤਿੰਨੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਨਹੀਂ ਕੀਤਾ ਜਾਂਦੇ ਅਤੇ ਅੇਮ ਅੇਸ ਪੀ ਦੀ ਕਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ ਅਤੇ ਅਜੇ ਮਿਸ਼ਰਾ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਹਟਾ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ।
ਹੁਣ ਮੋਦੀ ਤੇ ਸਾਹ ਦੇ ਪੁਤਲੇ ਦੁਸਿਹਰੇ ਤੋਂ ਦੂਜੇ ਦਿਨ ਫੂਕੇ ਜਾਣਗੇ
15 Views