Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਮੰਡੀ ਫੂਲ ਦੇ ਮੁੰਡਿਆਂ ਨੇ ਲੁੱਟਿਆ ਮੇਲਾ

34 Views

ਬਠਿੰਡਾ, 24 ਸਤੰਬਰ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਹੇਠ ਹੋ ਰਹੇ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੇ ਦੂਜੇ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਕਲਾ ਵੰਨਗੀਆਂ ਦਾ ਅਨੰਦ ਮਾਣਿਆ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆ ਅਤੇ ਨੋਡਲ ਅਫ਼ਸਰ ਲੈਕਚਰਾਰ ਦਰਸ਼ਨ ਕੌਰ ਬਰਾੜ ਨੇ ਦੱਸਿਆ ਕਿ ਰਿਵਾਇਤੀ ਲੋਕ ਨਾਚ (ਗਰੁੱਪ) ਵਿੱਚ ਸਕੂਲ ਆਫ ਐਮੀਨੈਂਸ ਮੰਡੀ ਫੂਲ ਨੇ ਪਹਿਲਾ ਸਥਾਨ, ਸਸਸਸ(ਕੰ) ਰਾਮਪੁਰਾ ਮੰਡੀ ਨੇ ਦੂਜਾ ਸਥਾਨ , ਸਹਸ(ਕੰ) ਭੁੱਚੋ ਮੰਡੀ ਤੀਜਾ ਨੇ ਸਥਾਨ ਅਤੇ ਸਸਸਸ(ਕੰ) ਮਾਲ ਰੋਡ, ਬਠਿੰਡਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਿੰਗਾਪੁਰ ਤੋਂ ਬਾਅਣ ਹੁਣ ਪੰਜਾਬ ਦੇ ਸਰਕਾਰੀ ਅਧਿਆਪਕ ਟਰੇਨਿੰਗ ਲਈ ਫਿਨਲੈਂਡ ’ਚ ਜਾਣਗੇ

ਇਸੇ ਤਰ੍ਹਾਂ ਰਿਵਾਇਤੀ ਸਾਜ਼ ਵਾਦਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਪਹਿਲਾਂ,ਸਸਸਸ ਮਹਿਮਾ ਸਰਜਾ ਨੇ ਦੂਜਾ, ਸਹਸ ਚੰਦਸਰ ਬਸਤੀ ਨੇ ਤੀਜਾ ਸਥਾਨ ਹਾਸਲ ਕਰਦਿਆਂ ਆਪਣੀ ਕਲਾ ਦਾ ਲੋਹਾ ਮੰਨਵਾਇਆ। ਵਿਜੂਅਲ ਆਰਟ ਪੇਂਟਿੰਗ ਮੁਕਾਬਲਿਆਂ ਵਿੱਚ ਰਾਜਵੀਰ ਕੌਰ ਸਹਸ ਡਿੱਖ ਨੇ ਪਹਿਲਾਂ, ਹਰਮਨਜੀਤ ਸਿੰਘ ਦੇਸਰਜ ਸਸਸਸ ਨੇ ਦੂਜਾ, ਗੁਰਪਿਆਰ ਸਿੰਘ ਸਹਸ ਚੱਕ ਰਾਮ ਸਿੰਘ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਪਰਮਪਾਲ ਸਿੰਘ, ਰਜਨੀਸ਼ ਬਾਂਸਲ, ਰੂਪ ਚੰਦ, ਰਵਿੰਦਰ ਸ਼ਰਮਾ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਡਾਕਟਰ ਰਮਨਦੀਪ ਕੌਰ ਅਤੇ ਪਵਨਜੀਤ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਬੰਧਕੀ ਟੀਮ ਇੰਚਾਰਜ ਡਾ. ਨੀਤੂ ਅਤੇ ਗਗਨਦੀਪ ਕੌਰ, ਪ੍ਰਬੰਧਕੀ ਟੀਮ ਮੈਂਬਰ ਰਜਨੀ ਅਰੋੜਾ, ਕਰੁਣਾ ਗਰਗ, ਸੰਦੀਪ ਕੌਰ, ਪਰਵਿੰਦਰ ਸਿੰਘ, ਅਮਨ ਪਾਬਲਾ, ਸਪਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਅਤੇ ਬਲਕਰਨ ਬੱਲ ਹਾਜ਼ਰ ਸਨ।

 

Related posts

ਬਠਿੰਡਾ ’ਚ ਤਿੰਨ ਦਿਨ ਤੱਕ ਝਾਕੀਆਂ ਦੇ ਰਾਹੀਂ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਿਖ਼ਾਇਆ ਜਾਵੇਗਾ

punjabusernewssite

ਪੰਜਾਬੀ ਕਹਾਣੀ ਮੰਚ ਵੱਲੋਂ ਪਲੇਠੀ ‘ਕਹਾਣੀ ਸੰਗਤ ’ ਆਯੋਜਿਤ

punjabusernewssite

ਸਵ: ਜਗਮੋਹਨ ਕੌਂਸਲ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ‘ਚ ਨਾਟਕਾਂ ਦਾ ਆਯੋਜਨ

punjabusernewssite