Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਸਕੂਲ ਆਫ਼ ਐਮੀਨੈਸ ਦੀ ਉਸਾਰੀ ਸਬੰਧੀ ਕਾਰਜ ਆਰੰਭ: ਹਰਜੋਤ ਸਿੰਘ ਬੈਂਸ

20 Views

ਚੰਡੀਗੜ੍ਹ, 25 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਅੱਜ ਪੂਰਾ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਪੁੱਟਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਤਿਹਾਸਕ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਬਾਸ਼ਿੰਦਿਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ 10.61 ਕਰੋੜ ਨਾਲ ਸਕੂਲ ਆਂਫ ਐਮੀਨੈਂਸ ਕੀਰਤਪੁਰ ਸਾਹਿਬ ਵਿੱਚ ਦੋ ਨਵੇਂ ਬਲਾਕਾਂ ਦੀ ਉਸਾਰੀ ਦਾ ਕਾਰਜ ਅੱਜ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਸਥਾਨਕ ਲੋਕਾਂ ਦੀ ਹਾਜ਼ਰੀ ਵਿੱਚ ਆਰੰਭ ਕਰ ਦਿੱਤਾ ਗਿਆ।

ਮਾਣ ਵਾਲੀ ਗੱਲ: ਪੰਜਾਬ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਰਾਸ਼ਟਰੀ ਪੱਧਰ ’ਤੇ 8ਵਾਂ ਤੇ ਸੂਬੇ ਚੋਂ ਮਿਲਿਆ ਪਹਿਲਾ ਸਥਾਨ

ਉਨ੍ਹਾਂ ਦੱਸਿਆ ਕਿ ਕਿ ਵਿਕਾਸ ਪੱਖੋਂ ਦਹਾਕਿਆਂ ਤੋ ਅਣਗੋਲੇ ਇਸ ਇਤਿਹਾਸਕ ਨਗਰ ਦਾ ਸਰਵਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਮੈਂ ਹਲਕਾ ਵਾਸੀਆਂ ਨਾਲ ਕੀਤਾ ਸੀ ਜਿਸ ਨੂੰ ਪੂਰਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਵਿਚ ਦੋ ਨਵੇ ਬਲਾਕ ਬਣਾਏ ਜਾਣਗੇ, ਇਸ ਤੋਂ ਇਲਾਵਾ ਮਲਟੀਪਰਪਸ ਹਾਲ, ਲੈਬੋਰਟਰੀ, ਲਾਈਬ੍ਰੇਰੀ, ਕਲਾਸਰੂਮ, ਟੁਆਈਲਟ ਬਲਾਕ, ਲਿਫਟ ਦਾ ਕੰਮ ਅਤੇ ਪੁਰਾਣੇ ਬਲਾਕ ਦਾ ਰੈਨੋਵੇਸ਼ਨ ਦਾ ਕੰਮ, ਵੀ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਕਰਵਾਉਦੇ ਹੋਏ ਪਤਾਲਪੁਰੀ ਚੋਂਕ ਦਾ ਸੁੰਦਰੀਕਰਨ ਕਰਵਾਇਆ ਗਿਆ ਸੀ, ਜਿੱਥੇ ਰਬਾਬ ਸੁਸੋਭਿਤ ਕੀਤੀ ਗਈ ਹੈ। ਕੀਰਤਪੁਰ ਸਾਹਿਬ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਰਗੇ ਕਰੋੜਾਂ ਦੇ ਪ੍ਰੋਜੈਕਟ ਲੋਕਾਂ ਲਈ ਸੋਗਾਤ ਬਣ ਰਹੇ ਹਨ। ਸ.ਬੈਂਸ ਵੱਲੋਂ 6 ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਦੀ ਨੁਹਾਰ ਬਦਲਣ ਲਈ ਵਿਆਪਕ ਯੋਜਨਾ ਉਲੀਕੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਇਸ ਇਲਾਕੇ ਦੇ ਵਿਕਾਸ ਅਤੇ ਕੁਦਰਤੀ ਸੁੰਦਰਤਾ ਨੂੰ ਟੂਰਿਜਮ ਵੱਜੋਂ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

 

Related posts

BIG BREAKING: CM ਭਗਵੰਤ ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹੱਟਾਇਆ

punjabusernewssite

Big News: ਆਪ ਨੇ 5 ਕੈਬਨਿਟ ਮੰਤਰੀਆਂ ਸਹਿਤ ਲੋਕ ਸਭਾ ਲਈ 8 ਉਮੀਦਵਾਰ ਐਲਾਨੇ

punjabusernewssite

ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ਵਿੱਚ 36097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ-ਮੁੱਖ ਮੰਤਰੀ

punjabusernewssite