ਅਕਾਲੀ ਦਲ ਨੇ ਸੁਧਾਰ ਲਹਿਰ ਦੇ ਆਗੂਆਂ ’ਤੇ ਭਾਜਪਾ ਨਾਲ ਰਲੇ ਹੋਣ ਦੇ ਲਾਏ ਦੋਸ਼
ਪ੍ਰੋਫੈਸਰ ਚੰਦੂਮਾਜਰਾ ਅਤੇ ਜਥੇਦਾਰ ਵਡਾਲਾ ਨੇ ਕੀਤਾ ਦਾਅਵਾ ਸੁਧਾਰ ਲਹਿਰ ਵੱਲੋਂ ਕਿਸੇ ਪਾਰਟੀ ਨੂੰ ਕੋਈ ਸਮਰਥਨ ਨਹੀਂ
ਚੰਡੀਗੜ, 28 ਸਤੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਸਾਬਕਾ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਜੰਮੂ ਦੇ ਵਿੱਚ ਕਥਿਤ ਦੇ ਤੌਰ ’ਤੇ ਚੋਣ ਪ੍ਰਚਾਰ ਕਰਨ ਦੀ ਸਾਹਮਣੇ ਆਈ ਵੀਡੀਓ ਤੋਂ ਬਾਅਦ ਸੂਬੇ ਦੀ ਅਕਾਲੀ ਸਿਆਸਤ ਭੱਖ ਗਈ ਹੈ। ਇਸ ਵੀਡੀਓ ਦਾ ਸਹਾਰਾ ਲੈਂਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸੁਧਾਰ ਲਹਿਰ ਦੇ ਆਗੂਆਂ ਉੱਪਰ ਭਾਜਪਾ ਅਤੇ ਆਰਐਸਐਸ ਨਾਲ ਰਲੇ ਹੋਣ ਦਾ ਹੋਣ ਦੇ ਦੋਸ਼ ਲਗਾਏ ਹਨ ਜਦੋਂ ਕਿ ਸੁਧਾਰ ਲਹਿਰ ਦੇ ਆਗੂਆਂ ਪ੍ਰੋਫੈਸਰ ਚੰਦੂਮਾਜਰਾ ਅਤੇ ਜਥੇਦਾਰ ਵਡਾਲਾ ਨੇ ਅਕਾਲੀ ਦਲ ਉੱਪਰ ਝੂਠੀ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਕਿਸੇ ਵੀ ਸਿਆਸੀ ਧਿਰ ਦਾ ਸਮਰਥਨ ਨਾ ਕਰਨ ਦਾ ਦਾਅਵਾ ਕੀਤਾ ਹੈ।
ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖ਼ਾਲੀ ਕਰਨ ਦਾ ਨੋਟਿਸ
ਜ਼ਿਕਰਯੋਗ ਹੈ ਕਿ ਪ੍ਰੋਫੈਸਰ ਚੰਦੂਮਾਜਰਾ ਅਤੇ ਗਗਨਜੀਤ ਬਰਨਾਲਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚੋਂ ਜੰਮੂ ਸਾਊਥ ਤੋਂ ਭਾਜਪਾ ਉਮੀਦਵਾਰ ਡਾਕਟਰ ਨਰਿੰਦਰ ਸਿੰਘ ਰੈਨਾ ਦੇ ਹੱਕ ਵਿੱਚ ਲੱਗੇ ਚੋਣ ਪੋਸਟਰਾਂ ਦੇ ਸਾਹਮਣੇ ਉਹਨਾਂ ਦੀ ਹਿਮਾਇਤ ਕਰਨ ਬਾਰੇ ਗੱਲ ਕਰ ਰਹੇ ਹਨ। ਹਾਲਾਂਕਿ ਬਾਅਦ ਵਿੱਚ ਇਹ ਵਿਵਾਦ ਉੱਠਣ ’ਤੇ ਪ੍ਰੋਫੈਸਰ ਚੰਦੂਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਹ ਇੱਕ ਸਮਾਜਿਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਗਏ ਸਨ ਜਿੱਥੇ ਉਹਨਾਂ ਦੇ ਇੱਕ ਪੁਰਾਣੇ ਸਮਰਥਕ ਵੱਲੋਂ ਸਨਮਾਨ ਦੇ ਵਜੋਂ ਚਾਹ ਪਾਰਟੀ ਰੱਖੀ ਗਈ ਸੀ। ਸੁਧਾਰ ਲਹਿਰ ਦੇ ਆਗੂ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਦੇ ਕਿਸੇ ਵੀ ਚੋਣ ਪ੍ਰੋਗਰਾਮ ਜਾਂ ਰੈਲੀ ਵਿੱਚ ਨਹੀਂ ਗਏ, ਬਲਕਿ ਜਿੱਥੇ ਉਹ ਬੈਠੇ ਸਨ ਉਸਦੇ ਮਗਰ ਭਾਜਪਾ ਦਾ ਇੱਕ ਬੈਨਰ ਲੱਗਿਆ ਹੋਇਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਦਾਅਵਾ ਕੀਤਾ
ਭਾਜਪਾ ਆਗੂ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੀਤਾ ਸਵਾਗਤ
ਕਿ ਪ੍ਰਜੀਡੀਅਮ ਅਤੇ ਐਗਜੈਕਟਿਵ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਬਹੁਤ ਵਿਸਥਾਰ ਨਾਲ ਗੁਆਂਢੀ ਸੂਬਿਆਂ ਵਿੱਚ ਚੋਣਾਂ ਬਾਰੇ ਚਰਚਾ ਕੀਤੀ ਗਈ। ਇਹ ਫੈਂਸਲਾ ਹੋਇਆ ਸੀ ਕਿ ਇਹਨਾਂ ਸੂਬਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀ ਦੇਣਾ। ਇਹਨਾਂ ਚੋਣਾਂ ਵਿੱਚ ਉਥੋਂ ਦੀ ਸਿੱਖ ਸੰਗਤ ਆਪਣੇ ਤੌਰ ’ਤੇ ਫੈਂਸਲਾ ਕਰੇ ਕਿ ਕਿਸ ਉਮੀਦਵਾਰ ਜਾਂ ਪਾਰਟੀ ਨੂੰ ਸਮਰਥਨ ਦੇਣਾ ਹੈ।ਉਨ੍ਹਾਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਅਤੇ ਸ.ਬਰਨਾਲਾ ਦਾ ਇਹ ਆਪਣਾ ਨਿੱਜੀ ਦੌਰਾ ਸੀ, ਲੇਕਿਨ ਇਸ ਸਬੰਧ ਵਿੱਚ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਇਸ ਦੌਰੇ ਦੀ ਕੀ ਵਜਾ ਸੀ। ਗੌਰਤਲਬ ਹੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਕੇ ਪ੍ਰੋਫੈਸਰ ਚੰਦੂਮਾਜਰਾ ਤੇ ਗਗਨਜੀਤ ਬਰਨਾਲਾ ਦੇ ਰਾਹੀਂ ਸੁਧਾਰ ਲਹਿਰ ਆਗੂਆਂ ਤੇ ਸਿਆਸੀ ਨਿਸ਼ਾਨੇ ਵਿੰਨੇ ਸਨ ਜਿਸ ਦੇ ਵਿੱਚ ਉਹਨਾਂ ਦਾਅਵਾ ਕੀਤਾ ਸੀ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੁਧਾਰ ਲਹਿਰ ਦੇ ਆਗੂਆਂ ਦੇ ਭਾਜਪਾ ਅਤੇ ਆਰਐਸਐਸ ਨਾਲ ਰਲੇ ਹੋਣ ਦੇ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ ਹੈ।
Share the post "ਪ੍ਰੋ ਚੰਦੁੂਮਾਜ਼ਰਾ ਤੇ ਗਗਨਜੀਤ ਬਰਨਾਲਾ ਦੇ ਜੰਮੂ ’ਚ ਪ੍ਰਚਾਰ ਨੂੰ ਲੈ ਕੇ ਭਖੀ ਅਕਾਲੀ ਸਿਆਸਤ"