ਸਹੁਰੇ ਵੱਲੋਂ ਜਵਾਈ ਦਾ ਕਤ+ਲ, ਪਿੰਡ ‘ਚ ਕੁੜੀ ਦੇ ਵਿਆਹ ਕਰਾਉਣ ਤੋਂ ਸੀ ਦੁਖੀ

Date:

spot_img

ਸੰਗਰੂਰ, 29 ਸਤੰਬਰ: ਬੀਤੇ ਕੱਲ ਜ਼ਿਲੇ ਦੇ ਪਿੰਡ ਭਾਈਕਾ ਪਿਸ਼ੌਰ ਵਿਖੇ ਇੱਕ ਸਹੁਰੇ ਵੱਲੋਂ ਆਪਣੇ ਹੀ ਜਵਾਈ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਪਿੰਡ ਦੇ ਸ਼ਰਾਬ ਦੇ ਠੇਕੇ ਉੱਪਰ ਵਾਪਰੀ ਦੱਸੀ ਜਾ ਰਹੀ ਹੈ ਜਿੱਥੇ ਸਹੁਰਾ ਪਹਿਲਾਂ ਹੀ ਬੈਠਾ ਦਾਰੂ ਪੀ ਰਿਹਾ ਸੀ ਅਤੇ ਜਵਾਈ ਵੀ ਸ਼ਰਾਬ ਲੈਣ ਲਈ ਪੁੱਜਾ ਹੋਇਆ ਸੀ। ਇਸ ਦੌਰਾਨ ਦੋਨਾਂ ਦੇ ਵਿਚਕਾਰ ਤਕਰਾਰ ਬਾਜੀ ਹੋ ਗਈ ਜਿਸ ਤੋਂ ਬਾਅਦ ਸਹੁਰੇ ਨੇ ਕੁਹਾੜੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਮਿਰਤਕ ਜਵਾਈ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ ਜਦੋਂ ਕਿ ਉਸ ਨੂੰ ਮਾਰਨ ਵਾਲੇ ਸਹੁਰੇ ਦਾ ਨਾਮ ਗੁਰਜੰਟ ਸਿੰਘ ਦੱਸਿਆ ਜਾ ਰਿਹਾ ਹੈ।

ਰਾਮ ਰਹੀਮ ਨੇ ਜੇਲ ਤੋਂ ਬਾਹਰ ਆਉਣ ਲਈ ਮੁੜ ਮੰਗੀ ਪੈਰੋਲ

ਪੁਲਿਸ ਨੇ ਸੂਚਨਾ ਮਿਲਦੇ ਹੀ ਕਾਰਵਾਈ ਕਰਦਿਆਂ ਮੁਲਜਮ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਨੇ ਤਿੰਨ ਕੁ ਸਾਲ ਪਹਿਲਾਂ ਆਪਣੇ ਹੀ ਪਿੰਡ ਦੀ ਇੱਕ ਲੜਕੀ ਨਾਲ ਵਿਆਹ ਕਰਾਇਆ ਸੀ ਜੋ ਕਿ ਗੁਰਜੰਟ ਸਿੰਘ ਦੀ ਲੜਕੀ ਸੀ। ਗੁਰਜੰਟ ਸਿੰਘ ਆਪਣੀ ਧੀ ਦੇ ਪਿੰਡ ਵਿੱਚ ਹੀ ਵਿਆਹ ਕਰਾਉਣ ਤੋਂ ਦੁਖੀ ਸੀ ਤੇ ਉਸ ਵੱਲੋਂ ਇਸ ਕਾਰਨ ਹੀ ਗੁਰਦੀਪ ਸਿੰਘ ਨਾਲ ਰੰਜਿਸ਼ ਰੱਖੀ ਜਾ ਰਹੀ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...