ਬਠਿੰਡਾ,29 ਸਤੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਦਾ ਸੰਖੇਪ ਬਿਮਾਰੀ ਉਪਰੰਤ ਬੀਤੀ ਰਾਤ ਦਿਹਾਂਤ ਹੋ ਗਿਆ। ਕਿਸਾਨ ਆਗੂ ਦੀ ਮੌਤ ਦੀ ਖ਼ਬਰ ਸੁਣਦਿਆਂ ਜ਼ਿਲ੍ਹਾ ਬਠਿੰਡਾ ਤੇ ਮੁਕਤਸਰ ਸਾਹਿਬ ਦੇ ਵੱਡੀ ਗਿਣਤੀ ਚ ਕਿਸਾਨਾਂ ਖੇਤ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਕਾਫਲੇ ਸਵੇਰ ਤੋਂ ਹੀ ਕਿਸਾਨ ਆਗੂ ਦੇ ਪਿੰਡ ਰਾਇਕੇ ਕਲਾਂ ’ਚ ਪਹੁੰਚਣੇ ਸ਼ੁਰੂ ਹੋ ਗਏ। ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਰਾਮ ਸਿੰਘ ਕੋਟਗੁਰੂ ਤੇ ਅਜੇਪਾਲ ਸਿੰਘ ਘੁੱਦਾ ਨੇ ਦੱਸਿਆ ਕਿ ਕਿਸਾਨ ਆਗੂ ਦੀ ਮਿਰਤਕ ਦੇਹ ਦੇ ਉਤੇ ਬੀਕੇਯੂ (ਏਕਤਾ ਉਗਰਾਹਾਂ) ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਝੰਡੇ ਪਾਏ ਗਏ । ਕਿਸਾਨ ਆਗੂ ਦੀ ਮਿਰਤਕ ਦੇਹ ਨੂੰ ਇੱਕ ਵੱਡੇ ਕਾਫਲੇ ਦੇ ਰੂਪ ’ਚ ਸ਼ਮਸ਼ਾਨ ਘਾਟ ਵਿਖੇ ਨਾਹਰਿਆਂ ਦੀ ਗੂੰਜ ’ਚ ਲਿਜਾਇਆ ਗਿਆ।
ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੜ ਗਤੀਸ਼ੀਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਇਸ ਮੌਕੇ ਜੁੜੇ ਇਕੱਠ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਸ਼ਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸੰਬੋਧਨ ਕਰਦਿਆਂ ਕੁਲਵੰਤ ਰਾਏ ਵੱਲੋਂ ਲੱਗਭਗ ਡੇਢ ਦਹਾਕਾ ਯੂਨੀਅਨ ਦੀਆਂ ਆਗੂ ਸਫ਼ਾਂ ’ਚ ਰਹਿ ਕੇ ਜਥੇਬੰਦੀ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਸਨੂੰ ਮਨੁੱਖਤਾ ਸੇਵਕ ਕਰਾਰ ਦਿੱਤਾ। ਉਹਨਾਂ ਕਿਸਾਨ ਆਗੂ ਦੀ ਹਾਰਟ ਐਟਕ ਕਾਰਨ ਹੋਈ ਮੌਤ ਲਈ ਇੱਥੋਂ ਦੇ ਮਾੜੇ ਰਾਜ ਪ੍ਰਬੰਧ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਕੁਲਵੰਤ ਰਾਏ ਦੀ ਬੇਵਕਤ ਮੌਤ ਨੂੰ ਪਰਿਵਾਰ ਤੇ ਜਥੇਬੰਦੀ ਲਈ ਵੱਡਾ ਘਾਟਾ ਕਰਾਰ ਦਿੱਤਾ। ਕਿਸਾਨ ਆਗੂ ਦੀ ਮਿਰਤਕ ਦੇਹ ਨੂੰ ਅੱਗਨੀ ਉਹਨਾਂ ਦੇ ਪੁੱਤਰ ਮੁਕੇਸ਼ ਕੁਮਾਰ ਤੇ ਯੋਗੇਸ਼ ਕੁਮਾਰ ਵੱਲੋਂ ਦਿਖਾਈ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਬਿਜਲੀ ਮੁਲਾਜ਼ਮਾਂ ਦੇ ਆਗੂ ਪ੍ਰਕਾਸ਼ ਚੰਦ ਚੰਨੂੰ,
ਰਾਜ ਚੋਣ ਕਮਿਸ਼ਨਰ ਨੇ ਹਲਫੀਆ ਬਿਆਨ ਪ੍ਰਕਿਰਿਆ ਨੂੰ ਸਰਲ ਬਣਾਇਆ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਤੋਂ ਇਲਾਵਾ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਤੇ ਹਰਪ੍ਰੀਤ ਕੌਰ ਜੇਠੂਕੇ,ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਤੇ ਜਸਪਾਲ ਸਿੰਘ ਕੋਠਾਗੁਰੂ, ਬਲਜੀਤ ਪੂਹਲਾ ੍ਰਗੁਰਪਾਸ਼ ਸਿੰਘ ਸਿੰਘੇਵਾਲਾ, ਬਹੱਤਰ ਸਿੰਘ,ਖੇਤ ਮਜ਼ਦੂਰ ਆਗੂ ਨਾਨਕ ਸਿੰਘ ਕੋਟਗੁਰੂ ਤੇ ਰਾਮਪਾਲ ਸਿੰਘ ਗੱਗੜ ਅਤੇ ( ਬੀਕੇਯੂ ਏਕਤਾ ਉਗਰਾਹਾਂ) ਦੀ ਹਰਿਆਣਾ ਇਕਾਈ ਦੇ ਆਗੂ ਭੋਲਾ ਸਿੰਘ ਤੇ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਤੇ ਔਰਤਾਂ ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਕਿਸਾਨ ਆਗੂ ਨੂੰ 17 ਸਤੰਬਰ ਨੂੰ ਛਾਤੀ ਚ ਦਰਦ ਕਾਰਨ ਬਠਿੰਡਾ ਦੇ ਪ੍ਰੈਗਮਾ ਹਸਪਤਾਲ ਚ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਅਗਲੇ ਦਿਨ ਉਹਨਾਂ ਦੀ ਬਾਈਪਾਸ ਸਰਜਰੀ ਕੀਤੀ ਗਈ ਪਰ ਬੀਤੇ ਕੱਲ੍ਹ ਦੇਰ ਰਾਤ ਉਹਨਾਂ ਦੀ ਮੌਤ ਹੋ ਗਈ।
Share the post "ਕਿਸਾਨ ਆਗੂ ਕੁਲਵੰਤ ਰਾਏ ਨਹੀਂ ਰਹੇ, ਉਗਰਾਹਾ ਜਥੇਬੰਦੀਆਂ ਦੇ ਆਗੂਆਂ ਨੇ ਝੰਡੇ ਨਾਲ ਸਾਥੀ ਨੂੰ ਕੀਤਾ ਵਿਦਾ"