ਸਾਹਿਤ ਸਿਰਜਣਾ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ, 20 ਨੂੰ ਭਾਸ਼ਾ ਸੈਮੀਨਾਰ ਕਰਵਾਉਣ ਦਾ ਐਲਾਨ

Date:

spot_img

ਬਠਿੰਡਾ, 30 ਸਤੰਬਰ: ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਸਬੰਧੀ ਪ੍ਰਤੀਬੱਧ ਇਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ.)ਦੀ ਮਹੀਨਾਵਾਰ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਦਾ ਮੰਚ ਸੰਚਾਲਨ ਕਰਦਿਆਂ ਭੁਪਿੰਦਰ ਜੈਤੋ ਨੇ ਮੰਚ ਦੇ ਸਲਾਹਕਾਰ ਪ੍ਰੋ. ਤਰਸੇਮ ਨਰੂਲਾ ਨੂੰ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਜਨਮ ਦਿਨ ਸਬੰਧੀ ਵਧਾਈ ਦਿੱਤੀ ।ਇਸ ਮੌਕੇ ਪ੍ਰਧਾਨ ਪ੍ਰੋ.ਨਰੂਲਾ ਸਾਹਿਬ ਨੇ ਇੱਕ ਰੁਬਾਈ ਤੋਂ ਇਲਾਵਾ ਆਪਣੇ ਜਨਮ ਨਾਲ ਸਬੰਧਤ ਇੱਕ ਲੰਬੀ ਕਵਿਤਾ ਦੇ ਕੁਝ ਅੰਸ਼ ਪੇਸ਼ ਕੀਤੇ। ਇਸ ਉਪਰੰਤ ਕੰਵਲਜੀਤ ਕੁਟੀ, ਸੁਰਿੰਦਰਪ੍ਰੀਤ ਘਣੀਆਂ, ਜਸਵਿੰਦਰ ਸੁਰਗੀਤ ਤੇ ਮੀਤ ਬਠਿੰਡਾ ਨੇ ਗ਼ਜ਼ਲਾਂ ਪੇਸ਼ ਕੀਤੀਆਂ। ਪੋਰਿੰਦਰ ਕੁਮਾਰ ਸਿੰਗਲਾ ਨੇ ਕਵਿਤਾ ’ਜਵਾਨੀ’, ਦਲਜੀਤ ਬੰਗੀ ਨੇ ਵਿਅੰਗਮਈ ਕਵਿਤਾ ’ਮਿੱਤਰ’, ਲੀਲਾ ਸਿੰਘ ਰਾਏ ਨੇ ਗੀਤ ’ਪੰਜਾਬ -ਟੋਟੇ ਟੋਟੇ, ਅਮਰ ਸਿੰਘ ਸਿੱਧੂ ਨੇ ਹਿੰਦੀ ਗ਼ਜ਼ਲਾਂ ਦੇ ਸ਼ੇਅਰ, ਰਵੀ ਮਿੱਤਲ ਨੇ ਅੰਗਰੇਜ਼ੀ ਕਵਿਤਾ, ਰਾਜਦੇਵ ਕੌਰ ਸਿੱਧੂ ਨੇ ਮਿੰਨੀ ਕਹਾਣੀ ’ਕਾਗਜ਼ ਦੇ ਬੋਲ’ ਦਵੀ ਸਿੱਧੂ ਨੇ ਤਿੰਨ ਲਘੂ ਨਜ਼ਮਾਂ, ਇਕਬਾਲ ਸਿੰਘ ਪੀਟੀ ਨੇ ਤੁਰੰਨਮ ਵਿੱਚ ਇੱਕ ਗੀਤ ’ਕੌਣ ਦੇਵੇ ਦਿਲਬਰੀਆਂ.. , ਸੁਖਦਰਸ਼ਨ ਗਰਗ ਨੇ ਰੁਬਾਈ, ਅਮਰਜੀਤ ਪੇਂਟਰ

‘ਭਣੌਈਏ’ ਨੂੰ ਕ+ਤਲ ਕਰਨ ਵਾਲਾ ‘ਸਾਲਾ’ ਦੋਸਤਾਂ ਸਹਿਤ ਕਾਬੂ, ਭੈਣ ਦੇ ਪ੍ਰੇਮ ਵਿਆਹ ਤੋਂ ਸੀ ਦੁਖ਼ੀ

ਨੇ ਹਜੂਰ ਸਾਹਿਬ ਦੀ ਯਾਤਰਾ ਨਾਲ ਸੰਬੰਧਿਤ ਯਾਦਾਂ, ਜਗਨ ਨਾਥ ਨੇ ਕਵਿਤਾ ’ਸੱਜਣ’ ਅਤੇ ਭੁਪਿੰਦਰ ਜੈਤੋ ਨੇ ਹੁਣੇ ਹੁਣੇ ਪ੍ਰਕਾਸ਼ਿਤ ਹੋਏ ਆਪਣੇ ਅਨੁਵਾਦਿਤ ਨਾਵਲ ’ਮੋਤੀ’ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਇਹਨਾਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਭੁਪਿੰਦਰ ਜੈਤੋ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਰਚਨਾਵਾਂ ਵਿੱਚ ਲੇਖਕਾਂ ਵੱਲੋਂ ਕੁਦਰਤ, ਵਿਅਕਤੀ, ਸਮਾਜ ਅਤੇ ਰਾਜਨੀਤੀ ਆਦਿ ਦੀ ਟੁੱਟ ਭੱਜ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਜਸਵਿੰਦਰ ਸੁਰਗੀਤ ਦਾ ਨਿਬੰਧ ਸੰਗ੍ਰਹਿ ’ਬੇਚੈਨ ਹੋਣਾ ਸਿੱਖੋ’ ਅਤੇ ਭੁਪਿੰਦਰ ਜੈਤੋ ਦਾ ਅਨੁਵਾਦਿਤ ਨਾਵਲ ’ਮੋਤੀ’ ਲੋਕ ਅਰਪਣ ਕਰਨ ਉਪਰੰਤ ਦੋਹਾਂ ਲੇਖਕਾਂ ਨੂੰ ਹਾਜ਼ਰ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ। ਦੂਸਰੇ ਏਜੰਡੇ ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪ੍ਰਸਤਾਵਿਤ ਭਾਸ਼ਾ ਸੈਮੀਨਾਰ ਨੂੰ ਅਮਲੀ ਰੂਪ ਦੇਣ ਲਈ 20 ਅਕਤੂਬਰ ਦਿਨ ਐਤਵਾਰ ਨੂੰ ਬਠਿੰਡਾ ਵਿਖੇ ਭਾਸ਼ਾ ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ’ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ’ ਹੋਵੇਗਾ।

ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: ਵਿਦੇਸ਼ੀ ਲੜਕੀ ਦਾ ਪਰਸ ਖੋਹਣ ਵਾਲੇ ਕਾਬੂ

ਇਸ ਸੈਮੀਨਾਰ ਵਿੱਚ ਉੱਘੇ ਮਾਰਕਸਵਾਦੀ ਚਿੰਤਕ ਡਾ.ਭੀਮਇੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਤੌਰ ਤੇ ਹਾਜ਼ਰ ਹੋਣਗੇ ਅਤੇ ਸੰਵਾਦ ਨੂੰ ਅੱਗੇ ਤੋਰਨ ਵਾਸਤੇ ਉੱਘੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ, ਡਾ. ਪਰਮਜੀਤ ਢੀਂਗਰਾ, ਪ੍ਰੋ. ਪਰਮਪ੍ਰੀਤ ਕੌਰ, ਗੁਰਦੇਵ ਖੋਖਰ, ਡਾ. ਪਰਮਜੀਤ ਸਿੰਘ ਰੁਮਾਣਾ, ਡਾ.ਸਤਨਾਮ ਸਿੰਘ ਜੱਸਲ ਆਦਿ ਬੁਲਾਰੇ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨਗੇ। ਗੌਰ ਤਲਬ ਹੈ ਕਿ ਇਹ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਸਿਰਜਣਾ ਮੰਚ ਵੱਲੋਂ ਸਾਂਝੇ ਤੌਰ ਤੇ ਬਠਿੰਡਾ ਜਿਲ੍ਹੇ ਦੀਆਂ ਸਾਰੀਆਂ ਸਾਹਿਤਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਉਪਰੰਤ ਲਹਿੰਦੇ ਪੰਜਾਬ ਦੇ ਅਦਬ ਦੇ ਚੌਮੁਖੀਏ ਦੀਵੇ ਵਜੋਂ ਜਾਣੇ ਜਾਂਦੇ ਬਹੁਵਿਧਾਈ ਸਾਹਿਤਕਾਰ ਅਕਰਮ ਸ਼ੇਖ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੇ ਅਖੀਰ ਵਿੱਚ ਸੁਖਦਰਸ਼ਨ ਗਰਗ ਨੇ ਹਾਜ਼ਰ ਲੇਖਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਅਕੈਡਮੀ ਲੁਧਿਆਣਾ ਦੀ ਮੈਂਬਰਸ਼ਿਪ ਲੈਣ ਦੀ ਜਿਲੇ ਭਰਦੇ ਯੋਗ ਲੇਖਕਾਂ ਨੂੰ ਲੇਖਕਾਂ ਨੂੰ ਬੇਨਤੀ ਕੀਤੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...