Punjabi Khabarsaar
ਗੁਰਦਾਸਪੁਰ

ਬੱਸ ਦੀਆਂ ਬ੍ਰੇਕ ਫ਼ੇਲ ਹੋਣ ਕਾਰਨ ਵਾਪਰਿਆਂ ਹਾਦਸਾ 3 ਜਣਿਆਂ ਦੀ ਹੋਈ ਮੌ+ਤ, ਮੁੱਖ ਮੰਤਰੀ ਨੇ ਜਤਾਇਆ ਦੁੱਖ

ਬਟਾਲਾ, 30 ਸਤੰਬਰ: ਸੋਮਵਾਰ ਬਾਅਦ ਦੁਪਿਹਰ ਬਟਾਲਾ –ਕਾਦੀਆਂ ਰੋਡ ’ਤੇ ਇੱਕ ਪ੍ਰਾਈਵੇਟ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ  3 ਜਣਿਆਂ ਦੀ ਮੌਤ ਹੋਣ ਅਤੇ 20 ਦੇ ਕਰੀਬ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਤੋਂ ਬਾਅਦ ਆਮ ਲੋਕਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ ਜਖਮੀਆਂ ਨੂੰ ਬੱਸ ਵਿਚੋਂ ਕੱਢ ਕੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਜਖ਼ਮੀਆਂ ਵਿਚੋਂ 6 ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।

ਪੰਜਾਬ ਸਵਰਨਕਾਰ ਸੰਘ ਵੱਲੋਂ ਸਾਰੇ ਜਿਲਿ੍ਆਂ ਦੇ ਪ੍ਰਧਾਨਾਂ ਦੀ ਚੋਣਾਂ/ ਨਿਯੁਕਤੀਆਂ ਕਰਨ ਦਾ ਐਲਾਨ

ਹਾਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪ੍ਰੰਤੂ ਮੁਢਲੀ ਸੂਚਨਾ ਮੁਤਾਬਕ ਦਸਿਆ ਜਾ ਰਿਹਾ ਕਿ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਤੇਜ ਰਫ਼ਤਰ ਬੱਸ ਸੜਕ ਕਿਨਾਰੇ ਜਾ ਟਕਰਾਉਂਦੀ ਹੈ, ਜਿਸਦੇ ਚੱਲਦ ਇਹ ਦਰਦਨਾਕ ਘਟਨਾ ਵਾਪਰ ਗਈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦੁੱਖਦਾਈ ਘਟਨਾ ’ਤੇ ਦੁੱਖ ਜਤਾਉਂਦਿਆਂ ਕਿਹਾ ਕਿ ‘‘ ਉਨ੍ਹਾਂ ਇਸ ਹਾਦਸੇ ਸਬੰਧੀ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ ’ਤੇ ਪੁੱਜੇ ਹਨ। ’’ ਮੁੱਖ ਮੰਤਰੀ ਸ: ਮਾਨ ਨੇ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ।

 

Related posts

ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

punjabusernewssite

ਪਾਣੀ ਦੇ ਖਾਲ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਦੀ ਹੋਈ ਮੌ+ਤ, 10 ਜ.ਖ਼ਮੀ

punjabusernewssite

ਜਮਹੂਰੀ ਕਿਸਾਨ ਸਭਾ ਦੇ ਆਗੂ ਨੂੰ ਘਰ ’ਚ ਗੋਲੀਆਂ ਮਾਰ ਕੇ ਕੀਤਾ ਜਖਮੀ

punjabusernewssite