ਬਠਿੰਡਾ, 1 ਅਕਤੂਬਰ : ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਪੀ.ਜੀ. ਭਾਸ਼ਾ ਵਿਭਾਗ (ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ) ਦੇ ਲੈਂਗੂਏਜ ਨੈਸਟ ਕਲੱਬ ਨੇ ਲਿਟਰੇਰੀ ਫੈਸਟ 2024 ਦਾ ਆਯੋਜਨ ਕੀਤਾ । ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ: ਗਰਗ ਨੇ ਰਿਬਨ ਕੱਟ ਕੇ ਲੈਂਗੂਏਜ ਨੈਸਟ ਕਲੱਬ ਦਾ ਉਦਘਾਟਨ ਕਰਕੇ ਕੀਤੀ । ਇਸ ਕਾਲਜ ਫੈਸਟ ਦੀ ਰਸਮੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ । ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਡਾ: ਬਿਮਲਾ ਸਾਹੂ (ਪ੍ਰਿੰਸੀਪਲ, ਬੀ.ਐੱਡ.ਕਾਲਜ) ਵੀ ਸ਼ਾਮਿਲ ਹੋਏ ।ਪਹਿਲਾ ਮੁਕਾਬਲਾ ‘ਪੇਪਰ ਟੂ ਸਕਰੀਨ: ਏ ਫੈਂਸੀ ਡਰੈੱਸ ਸ਼ੋਅ’ ਕਰਵਾਇਆ, ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਨੇ ਵਿਸ਼ਵ ਅਤੇ ਵਿਸ਼ਵ ਸੱਭਿਆਚਾਰ ਨੂੰ ਦਰਸਾਉਣ ਲਈ ਕਾਲਪਨਿਕ ਪਾਤਰਾਂ ਦੀ ਭੂਮਿਕਾ ਨਿਭਾਈ । ਦੂਜਾ ਮੁਕਾਬਲਾ ‘ਸੰਗੀਤ ਗਾਇਨ ਕਰਵਾਇਆ, ਜਿਸ ਵਿੱਚ ਪ੍ਰਤੀਯੋਗੀਆਂ ਨੇ ਵੱਖ-ਵੱਖ ਪ੍ਰਸਿੱਧ ਕਵੀਆਂ ਦੁਆਰਾ ਲਿਖੇ ਗਏ ਗੀਤ,ਗਜ਼ਲ ਅਤੇ ਕਵਿਤਾਵਾਂ ਰਾਹੀਂ ਪੰਜਾਬੀ ਸਾਹਿਤ ਦੀ ਖ਼ੂਬਸੂਰਤੀ ਦਾ ਪ੍ਰਗਟਾਵਾ ਕੀਤਾ ।
ਇਹ ਖ਼ਬਰ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ 8 ਹਜ਼ਾਰ ਤੋਂ ਵੱਧ ਨੋਡਲ ਅਫ਼ਸਰ ਤਾਇਨਾਤ
ਇਸ ਤੋਂ ਇਲਾਵਾ ‘ਕਵਿਤਾ ਉਚਾਰਨ’ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਹਿੰਦੀ ਸਾਹਿਤ ਦੇ ਖੇਤਰ ਨੂੰ ਦਰਸਾਉਂਦੀਆਂ ਹਿੰਦੀ ਕਵਿਤਾਵਾਂ ਦਾ ਉਚਾਰਨ ਕੀਤਾ। ਇਸ ਤੋਂ ਇਲਾਵਾ ਸਾਹਿਤਕ ਪ੍ਰਦਰਸ਼ਨੀ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਅੰਗਰੇਜ਼ੀ ਸਾਹਿਤ ਬਾਰੇ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਪੰਜਾਬੀ ਸੱਭਿਆਚਾਰਕ ਪੁਰਾਤਨ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ । ਫੈਂਸੀ ਡਰੈੱਸ ਸ਼ੋਅ ਵਿੱਚ ਏਕਪ੍ਰੀਤ ਕੌਰ, ਖੁਸ਼ਬੂ ਅਤੇ ਖੁਸ਼ੀ ਸਿੱਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਅੰਜਲੀ ਨੇ ਕੰਨਸੋਲੇਸ਼ਨ ਇਨਾਮ ਜਿੱਤਿਆ । ਸੰਗੀਤ ਗਾਇਨ ਮੁਕਾਬਲੇ ਵਿੱਚ ਉਮੀਦ ਸਰਨ ਅਤੇ ਰਮਨਦੀਪ ਅਤੇ ਗਗਨਦੀਪ ਜੇਤੂ ਰਹੇ।
ਇਹ ਖ਼ਬਰ ਵੀ ਪੜ੍ਹੋ: ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਪ ਆਗੂਆਂ ਦਾ ਵਫ਼ਦ ਰਾਜ ਚੋਣ ਕਸਿਮਨਰ ਨੂੰ ਮਿਲਿਆ
ਕਵਿਤਾ ਉਚਾਰਨ ਮੁਕਾਬਲੇ ਵਿੱਚ ਇਕਰਾ ਸਲਮਾਨੀ ਅਤੇ ਹਿਮਾਂਸ਼ੀ ਪਹਿਲੇ, ਈਸ਼ਾ ਜਿੰਦਲ ਦੂਜੇ ਅਤੇ ਪ੍ਰੇਰਨਾ ਅਤੇ ਦਿਵੰਸ਼ੀ ਤੀਜੇ ਸਥਾਨ ’ਤੇ ਰਹੀਆਂ । ਇਸ ਤੋਂ ਇਲਾਵਾ ਸਾਹਿਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ । ਗਲੋਬ ਥੀਏਟਰ ਵਿੱਚ ਅੰਗਰੇਜ਼ੀ ਐਮ.ਏ., ਵਿਕਟੋਰੀਅਨ ਵਿੱਚ ਬੀ.ਏ ਭਾਗ ਤੀਜਾ, ਹੈਲ ਐਂਡ ਹੈਵਨ ਨੇ ਕ੍ਰਮਵਾਰ ਸਥਾਨ ਹਾਸਿਲ ਕੀਤਾ । ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਕਾਲਜ ਸੱਕਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਡਾ. ਸਿਮਰਜੀਤ ਕੋਰ ( ਮੁਖੀ, ਪੰਜਾਬੀ ਵਿਭਾਗ), ਸ੍ਰੀਮਤੀ ਰੋਮੀ ਤੁਲੀ (ਮੁਖੀ, ਅੰਗਰੇਜ਼ੀ ਵਿਭਾਗ), ਅਤੇ ਸ੍ਰੀਮਤੀ ਅਨੁਪਮ ਸ਼ਰਮਾ (ਮੁਖੀ, ਹਿੰਦੀ ਵਿਭਾਗ) ਅਤੇ ਸਮੂਹ ਵਿਭਾਗਾਂ ਦੇ ਅਧਿਆਪਕਾਂ ਨੂੰ ਸ਼ੁਰੂ ਕੀਤੇ ਇਸ ਕਲੱਬ ਦੀ ਵਧਾਈ ਦਿੱਤੀ ।