ਬਠਿੰਡਾ, 1ਅਕਤੂਬਰ:– ‘ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਪੰਜਾਬ ਦੇ ਸੱਦੇ ‘ਤੇ ਭਾਰੀ ਗਿਣਤੀ ਔਰਤਾਂ ਸਮੇਤ ਸਥਾਨਕ ਅੰਬੇਦਕਰ ਪਾਰਕ ਵਿਖੇ ਪੁੱਜੇ ਸੈੰਕੜੇ ਮਜ਼ਦੂਰਾਂ-ਕਿਸਾਨਾਂ ਨੇ ਅਮਰੀਕਾ-ਇਜ਼ਰਾਇਲ ਤੇ ਜੰਗਬਾਜ਼ ਜੁੰਡਲੀ ਵਿਰੁੱਧ ਪ੍ਰਭਾਵਸ਼ਾਲੀ ਰੋਸ ਰੈਲੀ ਕਰਕੇ ਫ਼ਲਸਤੀਨੀਆਂ ਦੇ ਹੱਕ ਵਿਚ ਜ਼ਬਰਦਸਤ ਇਕੱਜੁਟਤਾ ਮਾਰਚ ਕੀਤਾ।ਰੈਲੀ-ਮਾਰਚ ਦੀ ਅਗਵਾਈ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਅਹੁਦੇਦਾਰ ਪ੍ਰਕਾਸ਼ ਸਿੰਘ ਨੰਦਗੜ੍ਹ, ਆਤਮਾ ਰਾਮ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਬਲਦੇਵ ਸਿੰਘ ਪੂਹਲੀ, ਮੱਖਣ ਸਿੰਘ ਪੂਹਲੀ, ਗੁਲਦਿਆਲ ਸਿੰਘ ਕੋਟ ਸ਼ਮੀਰ ਨੇ ਕੀਤੀ।
ਇਹ ਖ਼ਬਰ ਵੀ ਪੜ੍ਹੋ: ਇੱਕ ਵੀ ਪੈਸਾ ਫ਼ਜ਼ੂਲ ਨਹੀਂ ਖ਼ਰਚਿਆ, ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ 249 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਮੁਜ਼ਾਹਰਾਕਾਰੀ ਜਿੱਥੇ ਆਕਾਸ਼ ਗੁੰਜਾਊ ਨਾਅਰਿਆਂ ਰਾਹੀਂ ਜੰਗਬਾਜ਼ ਸਾਮਰਾਜੀਆਂ ਦੇ ਥਾਪੜੇ ਨਾਲ ਬੇਦੋਸ਼ੇ ਫ਼ਲਸਤੀਨੀਆਂ ਦੇ ਨਸਲੀ ਸਫਾਏ ਅਤੇ ਆਪਣੀ ਮਾਤ ਭੂਮੀ ਤੋਂ ਉਨ੍ਹਾਂ ਦੇ ਮੁਕੰਮਲ ਉਜਾੜੇ ਲਈ ਔਰਤਾਂ, ਬੱਚਿਆਂ, ਸਿਹਤ ਕਾਮਿਆਂ ਅਤੇ ਪੱਤਰਕਾਰਾਂ ਦਾ ਘਾਣ ਕਰਨ ਬਦਲੇ ਨੇਤਨਯਾਹੂ ਤੇ ਉਸ ਦੇ ਸਹਿਯੋਗੀਆਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਸਨ, ਉੱਥੇ ਨਾਲ ਹੀ ਜੰਗਬੰਦੀ ਦੇ ਯਤਨਾਂ ਨੂੰ ਪਲੀਤਾ ਲਾਉਣ ਵਾਲੇ ਅਮਰੀਕਾ ਅਤੇ ਪੱਛਮ ਦੇ ਅਮੀਰ ਦੇਸ਼ਾਂ ਦੇ ਹੁਕਮਰਾਨਾਂ ਵੀ ਜੰਗੀ ਅਪਰਾਧੀ ਐਲਾਨ ਕੇ ਉਨ੍ਹਾਂ ਨੂੰ ਜੇਲ੍ਹੀਂ ਡੱਕਣ ਦੀ ਮੰਗ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ: ਪੰਚਾਇਤ ਚੋਣਾਂ: ਨਾਮਜਦਗੀਆਂ ਨੂੰ ਲੈ ਕੇ ਜੀਰਾ ’ਚ ਦੋ ਸਿਆਸੀ ਧਿਰਾਂ ਵਿਚਕਾਰ ਹੋਈ ਖ਼ੂ.ਨੀ ਝੜਪ
ਮੁਜ਼ਾਹਰਾਕਾਰੀ, ਖਾਸ ਕਰਕੇ ਔਰਤਾਂ ਨੇ ਸਕੂਲਾਂ-ਹਸਪਤਾਲਾਂ-ਰਾਹਤ ਕੈਂਪਾਂ ‘ਤੇ ਬੰਬਾਰੀ ਕਰ ਰਹੇ ਅਮਰੀਕਾ-ਇਜ਼ਰਾਇਲ ਦੇ ਹਾਕਮਾਂ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਮੁਜ਼ਾਹਰਾਕਾਰੀਆਂ ਨੇ ਫ਼ਲਸਤੀਨ ਨੂੰ ਆਜ਼ਾਦ ਕਰਨ ਅਤੇ ਇਜ਼ਰਾਈਲ ਵਲੋਂ ਜਬਰੀ ਕਬਜ਼ਾਈ ਇੱਥੋਂ ਦੀ ਇੰਚ-ਇੰਚ ਭੂਮੀ ਖਾਲੀ ਕਰਨ ਦੀ ਵੀ ਮੰਗ ਕੀਤੀ। ਇਸੇ ਦੌਰਾਨ ‘ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ’ ਅਤੇ ‘ਦਿਹਾਤੀ ਮਜ਼ਦੂਰ ਸਭਾ ਪੰਜਾਬ’ ਦੇ ਸਾਂਝੇ ਵਫਦ ਨੇ ਉਸਾਰੀ ਕਾਮਿਆਂ ਅਤੇ ਮਨਰੇਗਾ ਕਿਰਤੀਆਂ ਦੇ ਮਸਲੇ ਹੱਲ ਕਰਾਉਨ ਲਈ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ।
Share the post "ਅਮਰੀਕਾ-ਇਜ਼ਰਾਇਲ, ਜੰਗਬਾਜ਼ ਜੰਡਲੀ ਦੇ ਖਿਲਾਫ਼ ਤੇ ਫ਼ਲਸਤੀਨੀਆਂ ਦੇ ਹੱਕ ‘ਚ ਰੈਲੀ-ਮਾਰਚ"