Haryana Elections: ਚੋਣ ਸਰਵਿਆਂ ਮੁਤਾਬਕ ਕਾਂਗਰਸ ਭਾਰੀ ਬਹੁਮਤ ਨਾਲ 10 ਸਾਲਾਂ ਬਾਅਦ ਬਣਾਏਗੀ ਸਰਕਾਰ

0
95
+1

ਸੂਬੇ ’ਚ 65 ਫ਼ੀਸਦੀ ਤੋਂ ਵੱਧ ਹੋਈ ਪੋਲੰਗ, ਚੋਣ ਨਤੀਜ਼ੇ 8 ਅਕਤੂਬਰ ਨੂੰ ਜਾਣਗੇ ਐਲਾਨੇ
ਚੰਡੀਗੜ੍ਹ, 5 ਅਕਤੂਬਰ: Haryana Elections: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਅੱਜ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ ਗਿਆ। ਹਾਲਾਂਕਿ ਚੋਣ ਕਮਿਸ਼ਨ ਦੇ ਫ਼ਾਈਨਲ ਅੰਕੜੇ ਆਉਣੇ ਬਾਕੀ ਹਨ ਪ੍ਰੰਤੂ ਮੁਢਲੀ ਸੂਚਨਾ ਮੁਤਾਬਕ ਸਾਮ 6 ਵਜੇਂ ਤੱਕ ਹੋਈ ਵੋਟਿੰਗ ਦੌਰਾਨ 65 ਫ਼ੀਸਦੀ ਤੋਂ ਵੱਧ ਪੋਲੰਗ ਹੋਈ ਹੈ। ਵੋਟਾਂ ਦਾ ਅਮਲ ਖ਼ਤਮ ਹੋਣ ਦੇ ਨਾਲ ਹੀ ਚੋਣ ਸਰਵੇਖਣ ਸਾਹਮਣੇ ਆਉਣ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ:ਕਿਸਾਨਾਂ ਲਈ ਖ਼ੁਸਖਬਰੀ: ਹੁਣ ਨਹੀਂ ਰੁਲੇਗੀ ਮੰਡੀਆਂ ’ਚ ਝੋਨੇ ਦੀ ਫ਼ਸਲ, ਭਗਵੰਤ ਮਾਨ ਦੀ ਦਖਲਅੰਦਾਜ਼ੀ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ

ਲਗਭਗ ਸਾਰੇ ਹੀ ਚੋਣ ਸਰਵੇਖਣਾਂ ‘ਚ ਕਾਂਗਰਸ ਪਾਰਟੀ ਹਰਿਆਣਾ ਵਿਚ ਦਸ ਸਾਲਾਂ ਬਾਅਦ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਜਦੋਂਕਿ ਭਾਜਪਾ ਬੁਰੀ ਤਰ੍ਹਾਂ ਹਾਰਦੀ ਦਿਖ਼ਾਈ ਦੇ ਰਹੀ ਹੈ। ਹਾਲਾਂਕਿ ਭਾਜਪਾ ਆਗੂਆਂ, ਜਿੰਨ੍ਹਾਂ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਆਦਿ ਨੇ ਦਾਅਵਾ ਕੀਤਾ ਹੈ ਕਿ ਇਹ ਚੋਣ ਸਰਵੇਖਣ ਗਲਤ ਸਾਬਤ ਹੋਣਗੇ ਤੇ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਏਗੀ।

ਇਹ ਖ਼ਬਰ ਵੀ ਪੜ੍ਹੋ:AGTF ਅਤੇ Bathinda Police ਵੱਲੋਂ ਜੱਸਾ ਗੈਂਗ ਦੇ ਕਿੰਗਪਿਨ ਸਹਿਤ 4 ਗੁਰਗੇ ਕਾਬੂ

ਉਧਰ ਇਹ ਵੀ ਪਤਾ ਚੱਲਿਆ ਹੈ ਕਿ ਚੋਣ ਸਰਵੇਖਣਾਂ ਤੋਂ ਬਾਅਦ ਹਰਿਆਣਾ ’ਚ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਤੇ ਖ਼ਾਸਤੌਰ ’ਤੇ ਸਾਬਕਾ ਭੁਪਿੰਦਰ ਸਿੰਘ ਹੁੱਡਾ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਅੱਜ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਵਿਚ 1031 ਉਮੀਦਵਾਰ ਚੌਣ ਮੈਦਾਨ ਵਿਚ ਨਿੱਤਰੇ ਹੋਏ ਸਨ। ਇਸ ਵਾਰ ਕਾਂਗਰਸ ਤੇ ਭਾਜਪਾ ਜਿੱਥੇ ਇਕੱਲਿਆਂ ਚੋਣ ਲੜੀਆਂ ਹਨ, ਉਥੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਬਸਪਾ ਨਾਲ ਚੋਣ ਸਮਝੋਤਾ ਕੀਤਾ ਸੀ ਜਦੋਂਕਿ ਜਜਪਾ ਨੇ ਵੀ ਇੱਕ ਹੋਰ ਸਿਆਸੀ ਧਿਰ ਨਾਲ ਮਿਲਕੇ ਚੋਣਾਂ ਲੜੀਆਂ ਹਨ ਪ੍ਰੰਤੂ ਚੋਣ ਸਰਵੇਖਣਾਂ ਮੁਤਾਬਕ ਹਰਿਆਣਾ ਵਿਚ ਕਾਂਗਰਸ ਬਹੁਮਤ ਤੋਂ ਪਾਰ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ।

 

+1

LEAVE A REPLY

Please enter your comment!
Please enter your name here