Punjabi Khabarsaar
ਬਠਿੰਡਾ

ਬਠਿੰਡਾ ’ਚ ਸਰਪੰਚੀ ਦੇ 68 ਅਤੇ ਪੰਚੀ ਦੇ 248 ਨਾਮਜਦਗੀ ਕਾਗਜ਼ ਰੱਦ

ਬਠਿੰਡਾ, 6 ਅਕਤੂਬਰ: ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਬੀਤੇ ਕੱਲ ਨਾਮਜਦਗੀਆਂ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ ਸਰਪੰਚਾਂ ਦੇ 68 ਅਤੇ ਪੰਚੀ ਦੇ 248 ਕਾਗਜ਼ ਰੱਦ ਕਰ ਦਿੱਤੇ ਗਏ ਹਨ। ਸਭ ਤੋਂ ਵੱਧ ਤਲਵੰਡੀ ਸਾਬੋ ਬਲਾਕ ’ਚ ਸਰਪੰਚੀ ਦੇ 17 ਕਾਗਜ਼ ਰੱਦ ਕੀੇਤੇ ਗਏ ਹਨ। ਇਸ ਦੌਰਾਨ ਹਲਕਾ ਵਿਧਾਇਕ ਦੇ ਜੱਦੀ ਪਿੰਡ ਜਗ੍ਹਾਂ ਰਾਮ ਤੀਰਥ ’ਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਚੱਲਦੇ ਕਾਂਗਰਸ ਦੇ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਗਿਆ। ਇਸਤੋਂ ਇਲਾਵਾ ਬਠਿੰਡਾ ਅਤੇ ਨਥਾਣਾ ਬਲਾਕ ’ਚ ਵੀ ਸਰਪੰਚੀ ਦੇ 10-10 ਉਮੀਦਵਾਰਾਂ ਦੇ ਕਾਗਜ਼ ਪੜਤਾਲ ਦੌਰਾਨ ਰੱਦ ਹੋਏ ਹਨ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਪੰਚਾਇਤ ਚੋਣਾਂ ਨੂੰ ਲੈ ਕੇ ਬਣਾਈ ਜਿਲਾ ਪੱਧਰੀ ਤਾਲਮੇਲ ਕਮੇਟੀ

ਜਦੋਂਕਿ ਭਗਤਾ ’ਚ 8, ਸੰਗਤ ’ਚ 7 ਅਤੇ ਮੋੜ ਬਲਾਕ ’ਚ 6 ਸਰਪੰਚੀ ਦੇ ਉਮੀਦਵਾਰਾਂ ਦੇ ਕਾਗਜ਼ਾਂ ’ਚ ਤਰੁੱਟੀਆਂ ਪਾਈਆਂ ਗਈਆਂ ਹਨ। ਸਭ ਤੋਂ ਵੱਧ ਚਰਚਾ ’ਚ ਰਹੇ ਹਲਕਾ ਫ਼ੂਲ ਦੇ ਰਾਮਪੁਰਾ ਬਲਾਕ ’ਚ 5, ਫ਼ੂਲ ’ਚ 3 ਅਤੇ ਭੁੱਚੋਂ ਹਲਕੇ ਦੇ ਬਲਾਕ ਗੋਨਿਆਣਾ ’ਚ 2 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਕਾਗਜ਼ਾਂ ਦੀ ਪੜਤਾਲ ਦੌਰਾਨ ਹੁਣ ਜ਼ਿਲ੍ਹੇ ਦੀਆਂ 318 ਪੰਚਾਇਤਾਂ ਲਈ 1512 ਸਰਪੰਚੀ ਦੇ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਇਸੇ ਤਰ੍ਹਾਂ 4871 ਪੰਚਾਂ ਦੇ ਕਾਗਜ਼ ਵੀ ਸਹੀ ਪਾਏ ਗਏ ਹਨ। ਹੁਣ ਭਲਕੇ 7 ਅਕਤੂਬਰ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ, ਜਿਸਤੋਂ ਬਾਅਦ 15 ਅਕਤੂਬਰ ਨੂੰ ਚੋਣ ਹੋਵੇਗੀ।

 

Related posts

ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਦੇ ਹੱਕ ਵਿੱਚ ਹੋਈ ਵਿਸਾਲ ਮੀਟਿੰਗ

punjabusernewssite

ਬਾਦਲ ਪਰਿਵਾਰ ਸਮੇਤ ਕਈ ਆਗੂਆਂ ਵੱਲੋਂ ਅਕਾਲੀ ਦਲ ਦੇ ਬੁਲਾਰੇ ਚਮਕੌਰ ਮਾਨ ਨਾਲ ਦੁੱਖ ਦਾ ਪ੍ਰਗਟਾਵਾ

punjabusernewssite

ਰੇਡੀਓ ਪ੍ਰਸਾਰਨ ਦਾ ਸਮਾਂ ਘਟਾਉਣ ਦੇ ਫੈਸਲੇ ਵਿਰੁੱਧ ਜਮਹੂਰੀ ਅਧਿਕਾਰ ਸਭਾ ਨੇ ਦਿੱਤਾ ਮੰਗ ਪੱਤਰ

punjabusernewssite