ਚੰਡੀਗੜ੍ਹ/ਸ੍ਰੀਨਗਰ, 8 ਅਕਤੂਬਰ: ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ 90-90 ਵਿਧਾਨ ਸਭਾ ਸੀਟਾਂ ਲਈ ਪਿਛਲੇ ਦਿਨੀ ਪਈਆਂ ਵੋਟਾਂ ਦੇ ਨਤੀਜੇ ਅੱਜ ਸਾਹਮਣੇ ਆ ਜਾਣਗੇ। ਦੋਨਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਅੱਜ 8 ਵਜੇਂ ਸ਼ੁਰੂ ਹੋਵੇਗੀ ਅਤੇ 9 ਵਜੇ ਤੱਕ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਉਂਝ ਹੁਣ ਤੱਕ ਹੋਏ ਚੋਣ ਸਰਵੇਖਣਾਂ ਮੁਤਾਬਕ ਹਰਿਆਣਾ ਦੇ ਵਿੱਚ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਸਭ ਤੋਂ ਵੱਧ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਤਾਜ਼ਾ-ਤਾਜ਼ਾ ‘ਥਾਣੇਦਾਰ’ ਬਣੇ ਭੈਣ-ਭਰਾ ਪੁਲਿਸ ਵੱਲੋਂ ਗ੍ਰਿਫਤਾਰ
ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲੀ ਆ ਰਹੀ ਹੈ ਜਦੋਂ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਲਈ 10 ਸਾਲਾਂ ਬਾਅਦ ਚੋਣਾਂ ਹੋਈਆਂ ਹਨ ਕਿਉਂਕਿ ਸਾਲ 2019 ਦੇ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਸੂਬੇ ਵਿਚ ਰਾਸ਼ਟਰਪਤੀ ਰਾਜ ਚੱਲਿਆ ਆ ਰਿਹਾ ਹੈ। ਹਰਿਆਣਾ ਦੇ ਵਿੱਚ ਕੁੱਲ 131 ਅਤੇ ਜੰਮੂ ਕਸ਼ਮੀਰ ਦੇ ਵਿੱਚ 873 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਅੱਜ ਉਹਨਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ‘ਚ ਹੋਈ ਹੇਰਾਫੇਰੀ ਖਿਲਾਫ਼ ਅਦਾਲਤ ‘ਚ ਜਾਵਾਂਗੇ:ਰਾਜਾ ਵੜਿੰਗ
ਉਧਰ ਦੋਨਾਂ ਹੀ ਸੂਬਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਦੇ ਭਾਰੀ ਇੰਤਜ਼ਾਮ ਕੀਤੇ ਗਏ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਦੇ 22 ਜਿਲਿ੍ਹਆਂ ਵਿਚ 90 ਵਿਧਾਨਸਭਾ ਖੇਤਰਾਂ ਲਈ 93 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਵਿਚ ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨਸਭਾ ਖੇਤਰਾਂ ਲਈ ਦੋ-ਦੋ ਗਿਣਤੀ ਕੇਂਦਰ ਅਤੇ ਬਾਕੀ 87 ਵਿਧਾਨਸਭਾ ਖੇਤਰਾਂ ਲਈ ਇਕ-ਇਕ ਗਿਣਤੀ ਕੇਂਦਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਤਿੰਨ ਜਿਗਰੀ ਦੋਸਤਾਂ ਦੀ ਭਿਆਨਕ ਹਾ+ਦਸੇ ਵਿਚ ਹੋਈ ਮੌ+ਤ
ਗਿਣਤੀ ਪ੍ਰਕ੍ਰਿਆ ਦੀ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ 90 ਗਿਣਤੀ ਓਬਜਰਵਾਂ ਦੀ ਨਿਯੁਕਤੀ ਕੀਤੀ ਗਈ। ਸ੍ਰੀ ਅਗਰਵਾਲ ਨੇ ਦਸਿਆ ਕਿ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 93 ਗਿਣਤੀ ਕੇਂਦਰਾਂ ’ਤੇ ਕੇਂਦਰੀ ਸੁਰੱਖਿਆ ਫੋਰਸਾਂ ਦੀ 30 ਕੰਪਨੀਆਂ ਲਗਾਈਆਂ ਗਈਆਂ ਹਨ। ਗਿਣਤੀ ਕੇਂਦਰਾਂ ਨੂੰ ਤਿੰਨ ਪੱਧਰ ਦੀ ਸੁਰੱਖਿਆ ਘੇਰੇ ਵਿਚ ਰੱਖਿਆ ਗਿਆ ਹੈ। ਸੱਭ ਤੋਂ ਪਹਿਲਾਂ ਅੰਦਰੂਨੀ ਸੁਰੱਖਿਆ ਘੇਰੇ ਵਿਚ ਕੇਂਦਰੀ ਸੁਰੱਖਿਆ ਫੋਰਸਾਂ ਦੀ ਤੈਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਪੇ ਅਤੇ ਅਧਿਆਪਕ ਆਪਸੀ ਸਹਿਯੋਗ ਨਾਲ ਪਾ ਸਕਦੇ ਹਨ ਨਸ਼ਿਆਂ ਨੂੰ ਠੱਲ੍ਹ : ਡਿਪਟੀ ਕਮਿਸ਼ਨਰ
ਉਸ ਦੇ ਬਾਅਦ ਰਾਜ ਆਰਮਡ ਪੁਲਿਸ ਅਤੇ ਸੱਭ ਤੋਂ ਬਾਹਰੀ ਘੇਰੇ ਵਿਚ ਜਿਲ੍ਹਾ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ। ਪੂਰੇ ਸੂਬੇ ਵਿਚ ਸਥਾਪਿਤਕੀਤੇ ਗਏ ਗਿਣਤੀ ਕੇਂਦਰਾਂ ’ਤੇ ਲਗਭਗ 12 ਹਜਾਰ ਪੁਲਿਸਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿਚ ਕਾਫੀ ਗਿਣਤੀ ਵਿਚ ਨਾਕੇ ਲਗਾਏ ਗਏ ਹਨ। ਜਿਕਰਯੋਗ ਹੈਕਿ ਵੋਟਾਂ ਤੋਂ ਬਾਅਦ ਸਾਹਮਣੇ ਆਏ ਚੋਣ ਸਰਵੇਖਣਾਂ ਮੁਤਾਬਕ ਹਰਿਆਣਾ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ।
Share the post "ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਕਮਿਸ਼ਨ ਵੱਲੋਂ ਤਿਆਰੀ ਮੁਕੰਮਲ"