ਨਵੀਂ ਦਿੱਲੀ, 9 ਅਕਤੂਬਰ: ਦਿੱਲੀ ’ਚ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਬਰੀ ਖ਼ਾਲੀ ਕਰਵਾਉਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧ ਵਿਚ ਪਾਰਟੀ ਦੇ ਆਗੂ ਤੇ ਐਮ.ਪੀ ਸੰਜੇ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਕੁੱਝ ਦਿਨ ਪਹਿਲਾਂ ਅਸਤੀਫ਼ਾ ਦੇਣ ਵਾਲੇ ਅਰਵਿੰਦ ਕੇਜ਼ਰੀਵਾਲ ਨੇ ਇਹ ਸਰਕਾਰੀ ਰਿਹਾਇਸ਼ ਖ਼ਾਲੀ ਕਰ ਦਿੱਤੀ ਸੀ ਤੇ ਨਿਯਮਾਂ ਮੁਤਾਬਕ ਹੁਣ ਉਥੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਰਹਿਣਾ ਸੀ
ਇਹ ਵੀ ਪੜੋ: ਪੰਚਾਇਤ ਚੋਣਾਂ: ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਪ੍ਰੰਤੂ ਇਸਤੋਂ ਪਹਿਲਾਂ ਹੀ ਭਾਜਪਾ ਦੀ ਮੋਦੀ ਸਰਕਾਰ ਨੇ ਜਬਰੀ ਇਸ ਉਪਰ ਕਬਜ਼ਾ ਕਰਨ ਦੀ ਚਾਲ ਚੱਲੀ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਬਕਾਇਦਾ ਪੱਤਰ ਲਿਖਕੇ ਇਸ ਘਰ ਸਿਵਲ ਲਾਈਨਜ਼ ’ਚ 6 ਫਲੈਗਸਟਾਫ ਰੋਡ ਵਿਚ ਸਿਫ਼ਟ ਹੋਣ ਲਈ ਕਿਹਾ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਸ਼ਾਰੇ ’ਤੇ ਜ਼ਬਰਦਸਤੀ ਖਾਲੀ ਕਰਵਾਇਆ ਗਿਆ ਹੈ ਕਿਉਂਕਿ ਉਪ ਰਾਜਪਾਲ ਵੀ.ਕੇ. ਸਕਸੈਨਾ ਇਸ ਨੂੰ ਭਾਜਪਾ ਦੇ ਇਕ ਆਗੂ ਨੂੰ ਅਲਾਟ ਕਰਨਾ ਚਾਹੁੰਦੇ ਸਨ।
Share the post "ਆਪ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜਬਰੀ ਖ਼ਾਲੀ ਕਰਵਾਉਣ ਦਾ ਲਗਾਇਆ ਦੋਸ਼"