ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ : ਸੰਯੁਕਤ ਮੋਰਚੇ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਦੇ ਦਰਜ਼ਨਾਂ ਪਿੰਡਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਮੰਤਰੀ ਅਸ਼ੀਸ਼ ਮਿਸ਼ਰਾ ਤੇ ਅਡਾਨੀ-ਅੰਬਾਨੀ ਦੇ ਪੁਤਲੇ ਫ਼ੁੂਕੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ, ਐਮ.ਐਸ.ਪੀ ’ਤੇ ਫ਼ਸਲਾਂ ਖ਼ਰੀਦਣ ਤੋਂ ਇਲਾਵਾ ਯੂ ਪੀ ਦੇ ਲਖੀਮਪੁਰ ਖੀਰੀ ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾਉਣੀ ਚੜ੍ਹਾਉਣ ਦੇ ਮਾਮਲੇ ਵਿਚ ਕਥਿਤ ਦੋਸ਼ੀ ਕੇਂਦਰੀ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਆਦਿ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਇਹ ਸੰਘਰਸ ਵਿੱਢਿਆ ਗਿਆ ਹੈ। ਇਸ ਸੰਘਰਸ ਤਹਿਤ ਅੱਜ ਇਹ ਪੁਤਲੇ ਫ਼ੂਕੇ ਗਏ ਤੇ ਇਸ ਮੌਕੇ ਔਰਤਾਂ, ਬਜੁਰਗ, ਬੱਚੇ ਤੇ ਨੌਜਵਾਨਾਂ ਨੇ ਮੋਦੀ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਿੰਡ ਯਾਤਰੀ, ਮੰਡੀਕਲਾਂ, ਚੱਠੇਵਾਲਾ, ਜੋਧਪੁਰ, ਮਾਇਸਰਖਾਨਾ, ਨੰਗਲਾ ,ਸੰਦੋਹਾ, ਕੋਟੜਾ, ਪਿੱਥੋਂ,ਕਲਿਆਣ,ਜਗ੍ਹਾ,ਸਿੰਗੋ,ਪੱਕਾਕਲਾਂ,ਗੁੜਥੜੀ,ਸੇਖਪੁਰਾ, ਬੱਜੋਆਣਾ, ਫੂਲ,ਲਹਿਰਾਮੁਹੱਬਤ, ਨਹੀਆਂਵਾਲਾ ਆਦਿ ਪਿੰਡਾਂ ’ਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਲਾਗੂ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਜ਼ੋਰਾ ਸਿੰਘ ਨੰਗਲਾ, ਅਮਰਜੀਤ ਸਿੰਘ ਯਾਤਰੀ, ਮਹਿਮਾ ਸਿੰਘ ਚੱਠੇਵਾਲ, ਬਲਵਿੰਦਰ ਸਿੰਘ, ਜਬਰਜੰਗ ਪੱਕਾ ਕਲਾਂ, ਬਲਜੀਤ ਗੁੜਥੜੀ, ਭੋਲਾ ਸਿੰਘ ਰਾਮਪੁਰਾ, ਬਲਰਾਜ ਸਿੰਘ ਬਾਜਾ, ਅੰਗਰੇਜ ਸਿੰਘ ਕਲਿਆਣ, ਗੁਰਮੇਲ ਸਿੰਘ ਲਹਿਰਾ ਆਦਿ ਨੇ ਸੰਬੋਧਨ ਕੀਤਾ।
Share the post "ਕਿਸਾਨ ਮੋਰਚੇ ਦੇ ਸੱਦੇ ’ਤੇ ਦਰਜ਼ਨਾਂ ਪਿੰਡਾਂ ’ਚ ਸਾੜੇ ਮੋਦੀ ਤੇ ਸ਼ਾਹ ਦੇ ਪੁਤਲੇ"