17 Views
ਨਵੀਂ ਦਿੱਲੀ, 11 ਅਕਤੂਬਰ: ਪਿਛਲੇ ਦਿਨੀਂ ਸਿਆਸੀ ਹਲਚਲ ਕਾਰਨ ਚਰਚਾ ਵਿਚ ਰਹਿਣ ਵਾਲੇ ਭਾਰਤ ਦੇ ਗੁਆਂਢੀ ਦੇਸ ਬੰਗਲਾ ਦੇਸ਼ ਦੀ ਹੁਣ ਮੁੜ ਚਰਚਾ ਵਿਚ ਹੈ। ਇਸ ਚਰਚਾ ਦਾ ਮੁੱਖ ਕਾਰਨ ਬੰਗਲਾ ਦੇਸ ਦੇ ਪ੍ਰਮੁੱਖ ਕਾਲੀ ਮਾਤਾ ਮੰਦਿਰ ਵਿਚੋਂ ਚੋਰਾਂ ਦੁਆਰਾ ਚੋਰੀ ਕੀਤੇ ਗਏ ਸੋਨੇ ਦੇ ਮੁਕਟ ਕਾਰਨ ਹੈ। ਵੱਡੀ ਗੱਲ ਇਹ ਹੈ ਕਿ ਸੋਨੇ ਤੇ ਚਾਂਦੀ ਦਾ ਇਹ ਮੁਕਟ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਬੰਗਲਾ ਦੇਸ ਫ਼ੇਰੀ ਦੌਰਾਨ ਭੇਂਟ ਕੀਤਾ ਸੀ। ਉਨਾਂ ਵੱਲੋਂ 27 ਮਾਰਚ 2021 ਵਿਚ ਇਸ ਮੰਦਿਰ ’ਚ ਪੂਜਾ ਵੀ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਹੁਣ ਮੀਡੀਆ ’ਚ ਵਾਈਰਲ ਹੋ ਰਹੀਆਂ ਹਨ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਵੀ ਹੋ ਗਈ ਹੈ। ਮੀਡੀਆ ਖ਼ਬਰਾਂ ਮੁਤਾਬਕ ਬੰਗਲਾ ਦੇਸ਼ ਸਰਕਾਰ ਇਸ ਮੁਕਟ ਚੋਰ ਨੂੰ ਕਾਬੂ ਕਰਨ ਦੇ ਯਤਨ ਕਰ ਰਹੀ ਹੈ।