ਬਠਿੰਡਾ, 11 ਅਕਤੂਬਰ :SSD ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਪਿ੍ੰਸੀਪਲ ਡਾ. ਨੀਰੂ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਸ਼ਣ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦਾ ਸੰਚਾਲਨ ਡਾ. ਸਵਿਤਾ ਭਾਟੀਆ (ਮੁਖੀ ਇਤਿਹਾਸ ਵਿਭਾਗ) ਅਤੇ ਸ੍ਰੀਮਤੀ ਸੁਮਿਤ ਸਿੰਗਲਾ ਨੇ ਕੀਤਾ।ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਅਤੇ ਸਮਕਾਲੀ ਭਾਰਤੀ ਇਤਿਹਾਸ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿੱਚ ਔਰਤਾਂ ਦੀ ਭਾਗੀਦਾਰੀ ਬਾਰੇ ਜਾਗਰੂਕਤਾ ਵਧਾਉਣਾ ਹੈ। ਭਾਸ਼ਣ ਮੁਕਾਬਲੇ ਵਿੱਚ ਸਮਨਪ੍ਰੀਤ ਕੌਰ (B.A. II) ਨੇ ਪਹਿਲਾ, ਇਕਰਾ ਸਲਮਾਨੀ (B.A. III) ਅਤੇ ਨਿਹਾਰਿਕਾ ਸ਼ਰਮਾ (B.A. III) ਨੇ ਦੂਜਾ ਅਤੇ ਮੁਸਕਾਨ ਸ਼ਰਮਾ (B.A. I) ਅਤੇ ਅੰਸ਼ਿਕਾ (B.A. I) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜੋ: ਵਿਜੀਲੈਂਸ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਂਦਾ ਚਰਚਿਤ ਐਸ.ਐਚ.ਓ. ਅਤੇ ਉਸ ਦਾ ਸਾਥੀ ਕਾਬੂ
ਨੰਦਿਨੀ (B.A. III) ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ । ਕੁਇਜ਼ ਮੁਕਾਬਲੇ ਵਿੱਚ ਨਿਹਾਰਿਕਾ (ਬੀ.ਏ. ਤੀਜਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸਮਨਪ੍ਰੀਤ ਕੌਰ (ਬੀ.ਏ. ਦੂਜਾ), ਕ੍ਰਿਸ਼ੀਕਾ (ਬੀ.ਏ. ਦੂਜਾ) ਅਤੇ ਮੁਸਕਾਨ ਸ਼ਰਮਾ (ਬੀ.ਏ. ਪਹਿਲਾ), ਯਸ਼ਮੀਨ ਕੌਰ (ਬੀ.ਏ. ਬੀ.ਏ. ਪਹਿਲਾ) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਤਿਹਾਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕੀਤਾ।
Share the post "SSD ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਭਾਸ਼ਣ ਅਤੇ ਕੁਇਜ਼ ਮੁਕਾਬਲਾ ਕਰਵਾਇਆ"