Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਬਠਿੰਡਾ ਦੇ ਘਨੱਈਆ ਚੌਕ ’ਚ ਧਰਨਾ ਲਗਾਕੇ ਕੀਤੀ ਸੜਕ ਜਾਮ

ਬਠਿੰਡਾ, 13 ਅਕਤੂਬਰ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਸੈਲਰ ਮਾਲਕਾਂ ਅਤੇ ਆੜਤੀਆਂ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਸੜਕੀ ਆਵਾਜਾਈ 12 ਤੋਂ ਤਿੰਨ ਵਜੇ ਤੱਕ ਬੰਦ ਕੀਤੀ ਗਈ। ਇਸੇ ਲੜੀ ਤਹਿਤ ਬਠਿੰਡਾ ਦੇ ਭਾਈ ਘਨਈਆ ਜੀ ਚੌਂਕ ਵਿੱਚ ਧਰਨਾ ਲਾ ਕੇ ਸੜਕ ਜਾਮ ਕੀਤੀ ਗਈ । ਧਰਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਹਾਲੇ ਤੱਕ ਪਿਛਲੇ ਸਾਲ ਵਾਲਾ ਚੌਲ ਸ਼ੈਲਰਾਂ ਵਿੱਚ ਪਿਆ ਹੈ ਤੇ ਨਵਾਂ ਝੋਨਾ ਰੱਖਣ ਲਈ ਥਾਂ ਵੀ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਨਵਾਂ ਝੋਨਾ ਸਰਕਾਰ ਮੰਡੀਆਂ ਵਿੱਚੋਂ ਨਹੀਂ ਚੁੱਕਦੀ ਹੈ ਤਾਂ ਝੋਨਾ ਸੁੱਕਣ ਕਾਰਨ ਸ਼ੈਲਰਾਂ ਵਾਲਿਆਂ ਦਾ ਅਤੇ ਆੜਤੀਆਂ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ: ਬਠਿੰਡਾ ਦੀਆਂ 2 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਸਹਿਤ ਪੰਜਾਬ ਪੁਲਿਸ ਵੱਲੋਂ 18 ਵਿਰੁੱਧ ਪਰਚਾ ਦਰਜ਼, ਕੁੱਲ ਗਿਣਤੀ 43 ਤੱਕ ਪਹੁੰਚੀ

ਬੀਕੇਯੂ ਮਾਨਸਾ ਦੇ ਸੂਬਾ ਸਕੱਤਰ ਬੇਅੰਤ ਸਿੰਘ ਅਤੇ ਮਾਲਵਾ ਜਥੇਬੰਦੀ ਦੇ ਸੂਬਾ ਆਗੂ ਜਗਜੀਤ ਸਿੰਘ ਕੋਟਸ਼ਮੀਰ ਨੇ ਦੋਸ਼ ਲਾਇਆ ਕਿ ਜਿੱਥੇ ਕੇਂਦਰ ਸਰਕਾਰ ਮੰਡੀਆਂ ਵਿੱਚ ਨਹੀਂ ਪਹੁੰਚੀ ਹੈ ਉੱਥੇ ਪੰਜਾਬ ਦੀਆਂ ਖਰੀਦ ਏਜੰਸੀਆਂ ਵੀ ਅਜੇ ਤੱਕ ਬਾਰਦਾਨਾ ਤੱਕ ਪਹੁੰਚਾਉਣ ਵਿੱਚ ਵੀ ਅਸਫਲ ਰਹੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ ਅਤੇ ਬੀਕੇਯੂ ਲੱਖੋਵਾਲ ਦੇ ਸੂਬਾ ਆਗੂ ਸਰੂਪ ਸਿੰਘ ਰਾਮਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਝੋਨੇ ਦੀ ਖਰੀਦ ਸ਼ੁਰੂ ਨਾ ਕਰਵਾਈ ਤਾਂ ਅਗਲਾ ਐਕਸ਼ਨ ਹੋਰ ਵੀ ਸਖਤ ਹੋਵੇਗਾ। ਬੁਲਾਰਿਆਂ ਨੇ ਸੜਕ ਬੰਦ ਹੋਣ ਕਾਰਨ ਆਮ ਪਬਲਿਕ ਨੂੰ ਹੋਣ ਵਾਲੀ ਤਕਲੀਫ ਪ੍ਰਤੀ ਦੁੱਖ ਦਾ ਇਜ਼ਹਾਰ ਵੀ ਕੀਤਾ।

ਇਹ ਵੀ ਪੜ੍ਹੋ: ਬਾਬਾ ਸਦੀਕੀ ਖਾਨ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾਈ

ਇਸ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿੱਤ ਸਿੰਘ ਗੁਮਟੀ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਮਹਿਰਾਜ, ਡੀ ਐਮ ਐਫ ਦੇ ਆਗੂ ਸਿਕੰਦਰ ਸਿੰਘ ਧਾਲੀਵਾਲ, ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ, ਡੀਟੀਐਫ ਦੇ ਜ਼ਿਲ੍ਾ ਪ੍ਰਧਾਨ ਜਗਪਾਲ ਸਿੰਘ ਬੰਗੀ, ਜੇ ਬੀ ਟਰੇਡਿੰਗ ਕੰਪਨੀ ਦੇ ਜਸਪ੍ਰੀਤ ਸਿੰਘ ਗੋਨਿਆਣਾ, ਸੈਲਰ ਐਸੋਸੀਏਸ਼ਨ ਦੇ ਆਗੂ ਜਲੰਧਰ ਸਿੰਘ, ਆੜਤੀਆ ਐਸੋਸੀਏਸ਼ਨ ਦੇ ਆਗੂ ਵਰੁਣ ਸਿੰਗਲਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

 

Related posts

ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਤੇ ਨਿਪਟਾਰੇ ਲਈ ਕੀਤੇ ਜਾਣ ਉਪਰਾਲੇ : ਡਿਪਟੀ ਕਮਿਸ਼ਨਰ

punjabusernewssite

ਜੇਪੀਐਮਓ ਵੱਲੋਂ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਕੌਮਾਂਤਰੀ ਮਜ਼ਦੂਰ ਦਿਹਾੜਾ

punjabusernewssite

ਬੇਰੁਜਗਾਰ ਲਾਇਨਮੈਨਾਂ ‘ਤੇ ਪੁਲਿਸ ਤਸੱਦਦ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਨਿਖੇਧੀ

punjabusernewssite