ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵੀ ਚੰਡੀਗੜ੍ਹ ’ਚ ਸ਼ੈਲਰ ਐਸੋਸੀਏਸ਼ਨ ਤੇ ਆੜਤੀਆਂ ਨਾਲ ਮੀਟਿੰਗ
ਚੰਡੀਗੜ੍ਹ, 14 ਅਕਤੂਬਰ: ਪੰਜਾਬ ਦੇ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ਼ ਪ੍ਰਦਰਸਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਵਿਖੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲਣਗੇ। ਸੂਚਨਾ ਮੁਤਾਬਕ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵਿਚ ਝੋਨੇ ਦੀ ਖ਼ਰੀਦ ਦਾ ਮੁੱਦਾ ਜੋਰ-ਸ਼ੋਰ ਨਾਲ ਚੁੱਕਿਆ ਜਾਵੇਗਾ ਤੇ ਇਸ ਸਬੰਧ ਵਿਚ ਕੇਂਦਰੀ ਏਜੰਸੀਆਂ ਨੂੰ ਤੁਰੰਤ ਖ਼ਰੀਦ ਲਈ ਗਤੀਸ਼ੀਲ ਹੋਣ ਦੇ ਹੁਕਮ ਜਾਰੀ ਕੀਤੇ ਜਾਣ ਦੀ ਮੰਗ ਚੁੱਕੀ ਜਾਵੇਗੀ।
ਇਹ ਵੀ ਪੜ੍ਹੋ:ਭਾਜਪਾ ਦੇ ਸੀਨੀਅਰ ਆਗੂ ਦੇ ਸੁਰੱਖਿਆ ਮੁਲਾਜਮ ਦੀ ਗੋ+ਲੀ ਲੱਗਣ ਕਾਰਨ ਮੌ+ਤ
ਇਸਦੇ ਨਾਲ ਹੀ ਪਿਛਲੇ ਝੋਨੇ ਤੋਂ ਬਣੇ ਚਾਵਲ ਕਾਰਨ ਨੱਕੋ-ਨੱਕ ਭਰੇ ਪੰਜਾਬ ਦੇ ਸ਼ੈਲਰਾਂ ਵਿਚ ਨਵਾਂ ਝੋਨਾ ਲਗਾਉਣ ਲਈ ਜਗ੍ਹਾਂ ਬਣਾਉਣ ਵਾਸਤੇ ਤੂੁਰੰਤ ਪੰਜਾਬ ਵਿਚੋਂ ਮਾ ਚੁੱਕਣ ਲਈ ਵੀ ਕਿਹਾ ਜਾਵੇਗਾ। ਦਸਣਾ ਬਣਦਾ ਹੈ ਕਿ ਪੰਜਾਬ ਝੋਨੇ ਅਤੇ ਕਣਕ ਦੇ ਰੂਪ ਵਿਚ ਕੇਂਦਰੀ ਪੂਲ ’ਚ ਵੱਡਾ ਹਿੱਸਾ ਪਾਉਂਦਾ ਹੈ ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਹੋਲੀ ਹੋਲੀ ਖ਼ਰੀਦ ਦੇ ਪ੍ਰਬੰਧਾਂ ਤੋਂ ਹੱਥ ਖਿੱਚਦਾ ਦਿਖ਼ਾਈ ਦਿੰਦਾ ਹੈ। ਦੂਜੇ ਪਾਸੇ ਝੋਨੇ ਦੀ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਪੰਜਾਬ ਦੇ ਆੜਤੀਆਂ ਅਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਮੀਟਿੰਗ ਰੱਖੀ ਗਈ ਹੈ।