ਪੰਚਾਇਤੀ ਵੋਟਾਂ ਦੌਰਾਨ ਦੋ ਧਿਰਾਂ ’ਚ ਚੱਲੇ ਇੱਟਾਂ-ਰੋੜੇ, ਇੱਕ ਥਾਂ ਆਪ ਆਗੂ ਦੀ ਗੱਡੀ ਭੰਨੀ

0
75
+1

ਅੰਮ੍ਰਿਤਸਰ/ਬਠਿੰਡਾ, 15 ਅਕਤੂਬਰ: ਸੂਬੇ ਵਿਚ ਅੱਜ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਜ਼ਿਲ੍ਹੇ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿਖੇ ਦੋ ਧਿਰਾਂ ਵਿਚਕਾਰ ਇੱੱਕ ਵੋਟ ਨੂੰ ਲੈ ਕੇ ਹੋਇਆ ਹੰਗਾਮਾ ਖੂਨੀ ਰੂਪ ਧਾਰਨ ਕਰ ਗਿਆ। ਇਸ ਦੌਰਾਨ ਪਿੰਡ ਦਾ ਸਰਕਾਰੀ ਹਾਈ ਸਕੂਲ ਜੰਗ ਦਾ ਮੈਦਾਨ ਬਣ ਗਿਆ ਤੇ ਜੰਮ ਕੇ ਇੱਕ-ਦੂਜੇ ਉਪਰ ਇੱਟਾਂ-ਰੋੜੇ ਚੱਲੇ, ਜਿਸ ਵਿਚ ਵਿਚ ਕਈਆਂ ਦੇ ਸੱਟਾਂ ਲੱਗਣ ਦੀ ਸੂਚਨਾ ਹੈ। ਇਸ ਲੜਾਈ ਦੌਰਾਨ ਕਈਆਂ ਦੀਆਂ ਦਸਤਾਰਾਂ ਵੀ ਲੱਥ ਗਈਆਂ। ਹਲਕਾ ਡੀਐਸਪੀ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੁੂ ਹੇਠ ਕੀਤਾ। ਸੂਚਨਾ ਮੁਤਾਬਕ ਇੱਕ ਪੋਲੰਗ ਬੂਥ ’ਤੇ ਵੋਟਾਂ ਨੂੰ ਲੈ ਕੇ ਦੋ ਨੌਜਵਾਨਾਂ ਵਿਚਕਾਰ ਕਹਾਸੁਣੀ ਹੋਈ।

ਇਹ ਵੀ ਪੜ੍ਹੋ: panchayat elections : ਤਰਨਤਾਰਨ ’ਚ ਵੋਟਾਂ ਦੌਰਾਨ ਚੱਲੀ ਗੋਲੀ, ਬਟਾਲਾ ’ਚ ਬਾਹਰੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਤਕਰਾਰ

ਇਹ ਤਕਰਾਰ ਮੁੜ ਲੜਾਈ ਦਾ ਰੂਪ ਧਾਰਨ ਕਰ ਗਈ ਤੇ ਦੋਨਾਂ ਧਿਰਾਂ ਨੇ ਇੱਕ ਦੂੁਜੇ ’ਤੇ ਹਮਲਾ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਕਲੀਆਂ ਕਲਾਂ ਵਿਖ਼ੇ ਵੀ ਪੰਚਾਇਤ ਚੋਣਾਂ ਵਾਲੇ ਦਿਨ ਲੜਾਈ ਹੋਣ ਦੀ ਸੁਚਨਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਅਤੇ ਗੋਨਿਆਣਾ ਟਰੱਕ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਸਵਿੱਫਟ ਗੱਡੀ ਨੂੰ ਕੁੱਝ ਨੌਜਵਾਨਾਂ ਵੱਲੋਂ ਤੋੜ ਦਿੱਤਾ ਗਿਆ ਤੇ ਹਰਪ੍ਰੀਤ ਸਿੰਘ ਦੇ ਭਰਾ ਜਸਪ੍ਰੀਤ ਨੇ ਭੱਜ ਕਿ ਜਾਨ ਬਚਾਈ। ਸੂਚਨਾ ਮਿਲਦੇ ਹੀ ਡੀਐਸਪੀ ਕਰਮਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਸਥਿਤੀ ਨੂੰ ਕਾਬੂੁ ਹੇਠ ਕੀਤਾ।

 

+1

LEAVE A REPLY

Please enter your comment!
Please enter your name here