Punjabi Khabarsaar
ਚੰਡੀਗੜ੍ਹ

ਪੰਜਾਬ ਵੱਲੋਂ ਰਾਜਾਂ ਦੇ ਵਿੱਤ ਨੂੰ ਮਜ਼ਬੂਤ ਕਰਨ ਲਈ ਵਾਧੂ ਜੀਐਸਟੀ ਸੈੱਸ ਦੀ ਨਿਰਪੱਖ ਵੰਡ ਦੀ ਵਕਾਲਤ

ਹਰਪਾਲ ਸਿੰਘ ਚੀਮਾ ਨੇ ਜੀਐਸਟੀ ਮੁਆਵਜ਼ੇ ਨਾਲ ਰਾਜਾਂ ਦੀ ਸਵੈ-ਨਿਰਭਰਤਾ ਨੂੰ ਸੰਤੁਲਿਤ ਕਰਨ ਦੀ ਲੋੜ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 16 ਅਕਤੂਬਰ:ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਵਿੱਤੀ ਸਥਿਤੀ ਅਤੇ ਮੌਜੂਦਾ ਜੀਐਸਟੀ ਢਾਂਚੇ ਨੂੰ ਦੇਖਦੇ ਹੋਏ ਜੀਐਸਟੀ ਮੁਆਵਜ਼ਾ ਸੈੱਸ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।ਅੱਜ ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਮੁਆਵਜ਼ੇ ਦੇ ਸੈੱਸ ਦੇ ਪੁਨਰਗਠਨ ਬਾਰੇ ਮੰਤਰੀਆਂ ਦੇ ਸਮੂਹ (ਜੀ.ਓ.ਐਮ) ਦੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਥਿਰ ਮੰਗ ਵਾਲੀਆਂ ਵਸਤੂਆਂ ਅਤੇ ਲਗਜ਼ਰੀ ਵਸਤਾਂ ‘ਤੇ ਲਗਾਇਆ ਗਿਆ ਸੈੱਸ ਪੰਜਾਬ ਲਈ ਮਾਲੀਆ ਜੁਟਾਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ, ਉਹਨਾਂ ਕਰ ਜਟਾਉਣ ਸਬੰਧੀ ਸੂਬਿਆਂ ਵਿੱਚ ਸਵੈ-ਨਿਰਭਰਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

ਇਹ ਵੀ ਪੜ੍ਹੋ:ਪੰਚਾਇਤੀ ਚੋਣਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਆਮ ਆਦਮੀ ਪਾਰਟੀ ਨੇ ਕੀਤਾ ਲੋਕਾਂ ਦਾ ਧੰਨਵਾਦ

ਵਾਧੂ ਸੈੱਸ ਦੀ ਉਗਰਾਹੀ ਦੇ ਸਬੰਧ ਵਿੱਚ, ਪੰਜਾਬ ਵੱਲੋਂ ਇਸ ਨੂੰ ਇੱਕ ਉਚਿਤ ਵਿਧੀ ਦੇ ਅਧਾਰ ‘ਤੇ ਰਾਜਾਂ ਵਿੱਚ ਵੰਡਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਜੋ ਲੋੜਵੰਦ ਸੂਬਿਆਂ ਦਰਮਿਆਨ ਸਮਾਨ ਵੰਡ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ ਅਤੇ ਰਾਜ ਆਤਮ-ਨਿਰਭਰ ਹੋਣਗੇ। ਉਨ੍ਹਾਂ ਅਜਿਹੇ ਰਾਜਾਂ ਦੀ ਪਛਾਣ ਕਰਨ ‘ਤੇ ਵੀ ਧਿਆਨ ਕੇਂਦਰਤ ਕੀਤਾ ਜਿਨ੍ਹਾਂ ਨੂੰ ਅਜਿਹੇ ਮੁਆਵਜ਼ੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਰਾਜਾਂ ਨੂੰ ਸੈੱਸ ਦੀ ਬਰਾਬਰ ਵੰਡ ਕਰਨ ਦੇ ਉਦੇਸ਼ ਨਾਲ ਮਾਪਦੰਡ ਤੈਅ ਕੀਤੇ ਜਾਣ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੀਆਂ ਗਈਆਂ ਤਜਵੀਜ਼ਾਂ ਦਾ ਉਦੇਸ਼ ਮਾਲੀਏ ਦੇ ਪ੍ਰਵਾਹ ਨੂੰ ਬਣਾਈ ਰੱਖਣਾ ਅਤੇ ਸੂਬਿਆਂ ਦੀ ਸਵੈ-ਨਿਰਭਰਤਾ ਵਧਾਉਣਾ ਹੈ।

 

Related posts

ਤਿੱਖਾ ਜਵਾਬ ਦਿੰਦੇ ਹੋਏ ਬਾਜਵਾ ਨੇ ਮਾਨ ਨੂੰ ਕਿਹਾ ਭ੍ਰਿਸ਼ਟਾਚਾਰ ’ਤੇ ਮਨ ਮਰਜ਼ੀ ਨਾ ਕਰੋ – ਬਾਜਵਾ

punjabusernewssite

ਪੀਪੀਸੀਸੀ ਨੇ ਸੁਨੀਲ ਜਾਖੜ ਨੂੰ ਦਿੱਤਾ ਮੂੰਹ ਤੋੜ ਜਵਾਬ, ਕਿਹਾ-ਕਾਂਗਰਸ ਦੀ ਲੀਡਰਸ਼ਿਪ ਹੈ ਮਜ਼ਬੂਤ

punjabusernewssite

ਸੁਨੀਲ ਜਾਖੜ ਦੀ ਐਸਜੀਪੀਸੀ ਨੂੰ ਚਿੱਠੀ,ਸਾਹਿਬਜਾਦਿਆਂ ਦੀ ਸ਼ਹਾਦਤ ਦੀਆਂ ਸ਼ਾਖੀਆਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਛਪਵਾ ਕੇ ਵੰਡਣ ਦੀ ਕੀਤੀ ਅਪੀਲ

punjabusernewssite