Punjabi Khabarsaar
ਪਟਿਆਲਾ

ਹੈਲਪੇਜ ਇੰਡੀਆ ਨੇ ਬਿਰਧ ਆਸ਼ਰਮ ਰੌਗਲਾ ਵਿਖੇ 35 ਅਪਾਹਜ ਲੋਕਾਂ ਨੂੰ ਸਹਾਇਕ ਯੰਤਰ ਵੰਡੇ

ਪਟਿਆਲਾ 17 ਅਕਤੂਬਰ :ਬਜ਼ੁਰਗਾਂ ਲਈ ਰਾਸ਼ਟਰੀ ਪੱਧਰ ’ਤੇ ਕੰਮ ਕਰਨ ਵਾਲੀ ਸੰਸਥਾ ਹੈਲਪੇਜ ਇੰਡੀਆ ਨੇ ਅੱਜ 37 ਅਪਾਹਜ ਵਿਅਕਤੀਆਂ ਨੂੰ ਸਹਾਇਕ ਯੰਤਰ ਵੰਡੇ। ਇਸ ਸਬੰਧੀ ਗੱਲਬਾਤ ਕਰਦਿਆਂ ਲਖਵਿੰਦਰ ਸਰੀਨ ਨੇ ਦੱਸਿਆ ਕਿ ਅੱਜ ਇਹ ਪ੍ਰੋਜੈਕਟ ਐਕਸੋਨ ਮੋਬਿਲ ਕੰਪਨੀ ਦੇ ਸਹਿਯੋਗ ਨਾਲ ਪਿੰਡ ਰੌਂਗਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪਿੰਡ ਰੌਂਗਲਾ ਦੇ ਨਵ-ਨਿਯੁਕਤ ਸਰਪੰਚ ਗੁਰਵਿੰਦਰ ਸਿੰਘ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਸ਼੍ਰੀ ਭਗਵਾਨ ਦਾਸ ਗੁਪਤਾ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਨੇ ਸਹਾਇਕ ਯੰਤਰ ਵੰਡੇ।

ਇਹ ਵੀ ਪੜ੍ਹੋ: ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚਲ ਕੇ ਹੀ ਜੀਵਨ ਨੂੰ ਬਣਾ ਸਕਦੇ ਖੁਸ਼ਹਾਲ: ਹਰਭਜਨ ਸਿੰਘ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਮੇਂ-ਸਮੇਂ ’ਤੇ ਸਮਾਜ ਸੇਵਾ ਦੇ ਕੰਮ ਕਰਦੀ ਰਹਿੰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਪ੍ਰੋਜੈਕਟ ਕੀਤੇ ਜਾਣਗੇ। ਅੱਜ ਵੰਡੇ ਗਏ ਸਹਾਇਕ ਯੰਤਰਾਂ ਵਿੱਚ ਵ੍ਹੀਲ ਚੇਅਰ, ਵਾਕਰ, ਬਜ਼ੁਰਗਾਂ ਲਈ ਵਾਕਿੰਗ ਸਟਿਕਸ ਆਦਿ ਸ਼ਾਮਲ ਸਨ।ਇਸ ਮੌਕੇ ਪੰਚ ਮਜਿੰਦਰਾ ਸਿੰਘ, ਪੰਚ ਹਰੀਸ਼ ਕੁਮਾਰ ਰਿਸ਼ੀ, ਪੰਚ ਕੁਲਵਿੰਦਰ ਕੁਮਾਰ, ਪੰਚ ਚਰਨਜੀਤ ਸਿੰਘ, ਪੰਚ ਜਗਦੀਪ ਖਾਨ, ਪੰਚ ਕਾਲਾ ਸਿੰਘ, ਪੰਚ ਦੀਪਇੰਦਰ ਸਿੰਘ ਪਿੰਡ ਰੌਂਗਲਾ ਤੋਂ ਇਲਾਵਾ ਸਹਾਇਕ ਯੰਤਰ ਪ੍ਰਾਪਤ ਕਰਨ ਵਾਲੇ ਅੰਗਹੀਣਾਂ ਅਤੇ ਬਿਰਧ ਘਰ ਦੇ ਬਿਰਧ ਮੌਜੂਦ ਸਨ।

 

Related posts

ਭਗਵੰਤ ਮਾਨ ਨੇ ਪਟਿਆਲਾ ‘ਚ ਬਲਵੀਰ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

punjabusernewssite

ਦੇਸ਼ ਦੀ ਪ੍ਰਗਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ: ਭਗਵਾਨ ਦਾਸ ਗੁਪਤਾ

punjabusernewssite

DSP ਦੇ ਨਾਂ ’ਤੇ 25000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

punjabusernewssite