ਪਲੇਠੀ ਕੈਬਨਿਟ ਮੀਟਿੰਗ ’ਚ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜ਼ਾ ਦੇਣ ਦਾ ਮਤਾ ਪਾਸ

0
89
+1

ਮੁੱਖ ਮੰਤਰੀ ਉਮਰ ਅਬਦੁੱਲਾ ਜਲਦੀ ਹੀ ਮਿਲਣਗੇ ਪ੍ਰਧਾਨ ਮੰਤਰੀ ਮੋਦੀ ਨੂੰ
ਸ਼੍ਰੀਨਗਰ, 19 ਅਕਤੂੁਬਰ: ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਚ ਕਰੀਬ ਦਸ ਸਾਲਾਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੰਡੀਆ ਗਠਜੋੜ ਦੇ ਸਹਾਰੇ ਸੱਤਾ ਵਿਚ ਵਾਪਸ ਆਈ ਨੈਸ਼ਨਲ ਕਾਨਫਰੰਸ ਦੀ ਸਰਕਾਰ ਨੇ ਪੂਰਨ ਰਾਜ਼ ਦੀ ਮੰਗ ਚੁੱਕੀ ਹੈ।

ਇਹ ਵੀ ਪੜ੍ਹੋ:ਹਰਿਆਣਾ ਸਰਕਾਰ ਦਾ ਵੱਡਾ ਤੋਹਫ਼ਾ, ਕਿਡਨੀ ਰੋਗੀਆਂ ਲਈ ਫਰੀ ਹੇਮੋਡਾਇਲਸਿਸ ਸੇਵਾ ਕੀਤੀ ਸ਼ੁਰੂ

ਅੱਜ ਇਸ ਸਬੰਧ ਵਿਚ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠ ਸੂਬਾਈ ਵਜ਼ਾਰਤ ਦੀ ਹੋਈ ਪਲੇਠੀ ਮੀਟਿੰਗ ਵਿਚ ਇਸ ਸਬੰਧ ਵਿਚ ਇੱਕ ਮਤਾ ਵੀ ਪਾਸ ਕੀਤਾ ਗਿਆ, ਜਿਸਦੇ ਵਿਚ ਤੁਰੰਤ ਕੇਂਦਰ ਨੂੰ ਜੰਮੂ ਕਸ਼ਮੀਰ ਦਾ ਪੂਰਨ ਦਰਜ਼ਾ ਬਹਾਲ ਕਰਨ ਲਈ ਕਿਹਾ ਗਿਆ ਹੈ। ਸੂਚਨਾ ਮੁਤਾਬਕ ਇਸ ਮੰਗ ਨੂੰ ਲੈ ਕੇ ਜਲਦੀ ਹੀ ਉਮਰ ਅਬਦੁੱਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ।

 

+1

LEAVE A REPLY

Please enter your comment!
Please enter your name here