Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਪਟਿਆਲਾ

ਬਾਜਵਾ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪੰਜਾਬ ਵਿੱਚ ਆਉਣ ਵਾਲੇ ਖੇਤੀ ਸੰਕਟ ਦੀ ਦਿੱਤੀ ਚੇਤਾਵਨੀ

32 Views

ਪਟਿਆਲਾ, 19 ਅਕਤੂਬਰ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਨੌਰ, ਘਨੌਰ ਅਤੇ ਪਟਿਆਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ, ਕਮਿਸ਼ਨ ਏਜੰਟਾਂ ਅਤੇ ਰਾਈਸ ਸ਼ੈਲਰ ਮਾਲਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਸਾਰਿਆਂ ਨੇ ਝੋਨੇ ਦੀ ਖਰੀਦ ਦੇ ਚੱਲ ਰਹੇ ਸੰਕਟ ’ਤੇ ਡੂੰਘੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਬਾਜਵਾ ਨੇ ’ਆਪ’ ਸਰਕਾਰ ਦੀ ਸਟੋਰੇਜ ਅਤੇ ਖਰੀਦ ਦੇ ਨਾਜ਼ੁਕ ਮੁੱਦਿਆਂ ਨੂੰ ਹੱਲ ਕਰਨ ਲਈ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਲਈ ਆਲੋਚਨਾ ਕੀਤੀ, ਜਿਸ ਦੇ ਨਤੀਜ਼ੇ ਵਜੋਂ ਪੰਜਾਬ ਦੀ ਖੇਤੀ ਆਰਥਿਕਤਾ ਵਿੱਚ ਭਾਰੀ ਵਿਘਨ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ 185 ਲੱਖ ਮੀਟ੍ਰਿਕ ਟਨ ਝੋਨੇ ਦੀ ਵਾਢੀ ਵਿੱਚੋਂ ਸਿਰਫ਼ 18 ਲੱਖ ਮੀਟ੍ਰਿਕ ਟਨ (ਐਲਐਮਟੀ) ਹੀ ਮੰਡੀਆਂ ਵਿੱਚ ਪਹੁੰਚੀ ਹੈ, ਅਤੇ ਕਈਆਂ ਨੂੰ ਸਰਕਾਰੀ ਦਖਲ ਦੀ ਘਾਟ ਕਾਰਨ ₹300 ਪ੍ਰਤੀ ਕੁਇੰਟਲ ਦੇ ਅਨੁਚਿਤ ਕਟੌਤੀ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਤੀਜ਼ੇ ਦਿਨ ਟੋਲ ਪਲਾਜ਼ਿਆਂ ਅਤੇ ਆਪ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਜਾਰੀ

ਸ਼ੈਲਰ ਮਾਲਕਾਂ ਨੇ ਬਿਨਾਂ ਰਸਮੀ ਸਮਝੌਤਿਆਂ ਤੋਂ ਝੋਨਾ ਸਟੋਰ ਕਰਨ ਲਈ ਮਜ਼ਬੂਰ ਕੀਤੇ ਜਾਣ ਬਾਰੇ ਵੀ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ, ਜਿਸ ਕਾਰਨ ਬਹੁਤੇ ਖ਼ਰੀਦੇ ਗਏ ਅਨਾਜ ਦੀ ਅਦਾਇਗੀ ਨਾ ਹੋਣ ਕਾਰਨ ਭਾਰੀ ਮੰਡੀ ਭੰਡਾਰਨ ਪੈਦਾ ਹੋ ਗਿਆ ਹੈ। ਬਾਜਵਾ ਨੇ 14 ਅਕਤੂਬਰ ਨੂੰ ਦਿੱਲੀ ਵਿੱਚ ਜ਼ਾਰੀ ਕੀਤੀ ਆਪਣੀ ਪਹਿਲਾਂ ਦੀ ਚੇਤਾਵਨੀ ਦਾ ਹਵਾਲਾ ਦਿੱਤਾ, ਜਿਸ ਵਿੱਚ 185 ਲੱਖ ਮੀਟਰਕ ਟਨ ਝੋਨੇ ਦੀ ਵਾਢੀ ਲਈ ਢੁਕਵੇਂ ਸਟੋਰੇਜ ਦੀ ਅਣਹੋਂਦ ਕਾਰਨ ਆਉਣ ਵਾਲੇ ਖੇਤੀ ਸੰਕਟ ਨੂੰ ਉਜਾਗਰ ਕੀਤਾ ਗਿਆ ਸੀ। ਬਾਜਵਾ ਨੇ ਚੇਤਾਵਨੀ ਦਿੱਤੀ ਕਿ ਸੰਕਟ ਨੂੰ ਲਗਾਤਾਰ ਗਲਤ ਤਰੀਕੇ ਨਾਲ ਨਜਿੱਠਣ ਨਾਲ ਕਾਨੂੰਨ ਅਤੇ ਵਿਵਸਥਾ ਦਾ ਗੰਭੀਰ ਮੁੱਦਾ ਪੈਦਾ ਹੋ ਸਕਦਾ ਹੈ। ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਨੁਕਸਾਨ ਹੋਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

 

Related posts

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ FIR ਦਰਜ਼ ਕਰੇ ਪੰਜਾਬ ਸਰਕਾਰ: ਪ੍ਰਤਾਪ ਸਿੰਘ ਬਾਜਵਾ

punjabusernewssite

ਇਕੱਠ ਕਰਕੇ ਵੋਟਾਂ ਮੰਗਦੇ ਸਰਪੰਚ ਦਾ ਪਿੰਡ ਦੇ ਲੋਕਾਂ ਵੱਲੋਂ ਚਾੜਿਆ ਕੁਟਾਪਾ, ਵੀਡੀਓ ਹੋਈ ਵਾਈਰਲ

punjabusernewssite

ਭਾਜਪਾ ਦੇ ਸੀਨੀਅਰ ਆਗੂ ਦੇ ਸੁਰੱਖਿਆ ਮੁਲਾਜਮ ਦੀ ਗੋ+ਲੀ ਲੱਗਣ ਕਾਰਨ ਮੌ+ਤ

punjabusernewssite