ਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼

0
65
+2

ਸ਼੍ਰੀ ਮੁਕਤਸਰ ਸਾਹਿਬ, 20 ਅਕਤੂਬਰ: ਦੋ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਏ ਇੱਕ ਸਰਕਾਰੀ ਬੈਂਕ ਦੇ ਮੈਨੇਜਰ ਦੀ ਹੋਈ ਮੌਤ ਦੇ ਮਾਮਲੇ ਵਿਚ ਮੁਕਤਸਰ ਪੁਲਿਸ ਨੇ ਸ਼ਹਿਰ ਦੇ ਨਾਮੀ ਡਾਕਟਰਾਂ ਸਹਿਤ 7 ਜਣਿਆਂ ਵਿਰੁਧ ਪਰਚਾ ਦਰਜ਼ ਕੀਤਾ ਹੈ। ਬੀਤੇ ਕੱਲ ਹੀ ਮ੍ਰਿਤਕ ਮੈਨੇਜ਼ਰ ਸਿਮਰਨਦੀਪ ਸਿੰਘ ਸੰਧੂ ਦੀ ਨਹਿਰ ਵਿਚੋਂ ਕਾਰ ਅਤੇ ਲਾਸ਼ ਮਿਲੀ ਸੀ। ਸਿਮਰਨਦੀਪ ਸਿੰਘ ਸੈਂਟਰਲ ਬੈਂਕ ਆਫ਼ ਇੰਡੀਆ ਲੱਖੇਵਾਲੀ ਵਿਖੇ ਬਤੌਰ ਮੈਨੇਜ਼ਰ ਡਿਊਟੀ ਨਿਭਾ ਰਿਹਾ ਸੀ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਬਣਾਏ ਗਏ ਡਾਕਟਰ ਸਿਮਰਨਦੀਪ ਸਿੰਘ ਦੇ ਪੁਰਾਣੇ ਦੋਸਤ ਦੱਸੇ ਜਾ ਰਹੇ ਹਨ, ਜੋ ਘਟਨਾ ਸਮੇਂ ਨਹਿਰ ਕੰਢੇ ਦਾਰੂ ਦੀ ਪਾਰਟੀ ਕਰ ਰਹੇ ਸਨ।

ਇਹ ਵੀ ਪੜ੍ਹੋ:ਭਿਆਨਕ ਹਾਦਸੇ ’ਚ ਇਕ ਹੀ ਮੁਹੱਲੇ ਦੇ 12 ਜਣਿਆਂ ਦੀ ਹੋਈ ਮੌ+ਤ

ਮਾਮਲੇ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ‘‘ ਅਮਨਦੀਪ ਦੇ ਬਿਆਨਾਂ ਉਪਰ ਡਾਕਟਰ ਕਾਕਾ ਸੰਧੂ, ਡਾ ਸੰਦੀਪ ਸਿੰਘ ਸੰਧੂ , ਡਾ ਗੁਰਰਾਜ ਸਿੰਘ, ਡਾ ਅਮਨਇੰਦਰ ਸਿੰਘ, ਡਾ ਉਪਮਿੰਦਰ ਸਿੰਘ, ਡਾ ਗੁਰਪ੍ਰੀਤ ਸਿੰਘ ਬਰਾੜ, ਡਾ ਮਹੇਸ਼ਇੰਦਰ ਸਿੰਘ ਅਤੇ ਰਿੰਕੂ ਬਾਵਾ ਵਿਰੁਧ ਇਹ ਪਰਚਾ ਦਰਜ਼ ਕੀਤਾ ਗਿਆ ਹੈ। ’’ ਮੁਦਈ ਨੇ ਦਾਅਵਾ ਕੀਤਾ ਹੈ ਕਿ ਕਾਕਾ ਸੰਧੂ ਨੇ ਉਸਦੇ ਪਤੀ ਤੋਂ ਚਾਰ ਲੱਖ ਰੁਪਏ ਉਧਾਰ ਲਏ ਹੋਏ ਸਨ, ਜਿਸਦੀ ਵਾਪਸੀ ਨੂੰ ਲੈ ਕੇ ਦੋਨਾਂ ਵਿਚਕਾਰ ਵਿਵਾਦ ਹੋਇਆ ਸੀ ਤੇ ਘਟਨਾ ਵਾਲੇ ਦਿਨ ਮ੍ਰਿਤਕ ਦੇ ਉਕਤ ਦੋਸਤਾਂ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਬੁਲਾਇਆ ਸੀ।

ਇਹ ਵੀ ਪੜ੍ਹੋ:ਨਗਰ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਹਾਈਕੋਰਟ ਨੇ ਜਾਰੀ ਕੀਤੇ ਵੱਡੇ ਹੁਕਮ

ਸੂਤਰਾਂ ਮੁਤਾਬਕ ਜਾਂਚ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਇੰਨ੍ਹਾਂ ਸਾਰੇ ਦੋਸਤਾਂ ਨੇ ਕਾਕਾ ਸੰਧੂ ਦੀ ਅਬੋਹਰ ਬਾਈਪਾਸ ਰੋਡ ’ਤੇ ਸਥਿਤ ਕੋਠੀ ਵਿਚ ਦਾਰੂ ਪੀਤੀ ਅਤੇ ਉਸਤੋਂ ਬਾਅਦ ਰਾਤ ਨੂੰ ਸਾਢੇ 11 ਵਜੇਂ ਨਹਿਰਾਂ ’ਤੇ ਚਲੇ ਗਏ। ਇਸ ਦੌਰਾਨ ਦੂਜੇ ਦੋਸਤ ਵਾਪਸ ਆ ਗਏ ਤੇ ਸਿਮਰਦੀਪ ਸਿੰਘ ਦਾ ਦੂਜੇ ਦਿਨ ਵੀ ਕੁੱਝ ਪਤਾ ਨਹੀਂ ਚੱਲਿਆ ਤੇ ਨਾਂ ਹੀ ਪੁੱਛਣ ’ਤੇ ਇੰਨ੍ਹਾਂ ਦੋਸਤਾਂ ਨੇ ਜਾਣਕਾਰੀ ਦਿੱਤੀ।

 

+2

LEAVE A REPLY

Please enter your comment!
Please enter your name here