Punjabi Khabarsaar
ਅਪਰਾਧ ਜਗਤ

ਲਾਲਚ ਬੁਰਾ.., ਬਾਹਲ੍ਹਾ ਖਾਣ ਦੇ ਚੱਕਰ ’ਚ ਥੋੜੇ ਤੋਂ ਵੀ ਗਏ ‘ਥਾਣੇਦਾਰ ਸਾਬ’, ਵੱਜੀ ਸਵਾ ਕਰੋੜ ਦੀ ਠੱਗੀ

ਬਠਿੰਡਾ, 20 ਅਕਤੂਬਰ: ਸਿਆਣੇ ਕਹਿੰਦੇ ਨੇ, ਲਾਲਚ ਬੁਰੀ ਬਲਾ ਹੈ ਪ੍ਰੰਤੂ ਇਸਦੇ ਬਾਵਜੂਦ ਕੁੱਝ ਲੋਕ ਅਮੀਰ ਬਣਨ ਦੇ ਚੱਕਰ ’ਚ ਆਪਣਾ ਵੀ ਸਭ ਕੁੱਝ ਗਵਾ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਤਾਜਾ ਮਾਮਲਾ ਬਠਿੰਡਾ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਹੀ ਫ਼ਰਜ਼ੀ ਸ਼ੇਅਰ ਟਰੈਡਿੰਗ ਕੰਪਨੀ ਦੇ ਝਾਂਸੇ ਵਿਚ ਆ ਕੇ ਆਪਣੇ ਨਾਲ ਸਵਾ ਕਰੋੜ ਦੇ ਕਰੀਬ ਠੱਗੀ ਮਰਵਾ ਬੈਠਾ। ਸੁਭਾਅ ਤੋਂ ਕਾਫ਼ੀ ਸਰੀਫ਼ ਮੰਨਿਆ ਜਾਂਦਾ ਇਹ ਥਾਣੇਦਾਰ ਪੁਲਿਸ ਦੇ ਸਭ ਤੋਂ ‘ਖ਼ਤਰਨਾਕ’ ਵਿੰਗ ਵਿਚ ਤੈਨਾਤ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ: ਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼

ਸੁਣਨ ਮੁਤਾਬਕ ਇਸ ‘ਠੱਗੀ’ ਦੀ ਸੂਚਨਾ ਪੁਲਿਸ ਵਿਭਾਗ ਦੇ ਵੱਡੇ ‘ਜਰਨੈਲਾਂ’ ਦੇ ਕੰਨਾਂ ਤੱਕ ਵੀ ਪੁੱਜੀ ਹੈ, ਜਿਸਦੇ ਚੱਲਦੇ ਅੰਦਰਖ਼ਾਤੇ ਇਸਦੀ ਜਾਂਚ ਵੀ ਜਾਰੀ ਹੈ। ਜਦੋਂਕਿ ਬਠਿੰਡਾ ਦੇ ਸਾਈਬਰ ਕ੍ਰਾਇਮ ਥਾਣੇ ਦੀ ਪੁਲਿਸ ਨੇ ਮੁਦਈ ਦੀ ਸਿਕਾਇਤ ’ਤੇ ਅਗਿਆਤ ਵਿਅਕਤੀਆਂ ਵਿਰੁਧ ਧਾਰਾ 420 ਆਈਪੀਸੀ ਅਤੇ 66 ਡੀ ਆਈਟੀ ਐਕਟ ਤਹਿਤ ਕੇਸ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁਢਲੀ ਪੜਤਾਲ ਮੁਤਾਬਕ ਮੁਦਈ ਇੱਕ ਮਹਿਲਾ ਪੱਤਰਕਾਰ ਦੀ ਵੀਡੀਓ ਦੇਖ ਕੇ ਇਸ ਪਾਸੇ ਫ਼ਸ ਗਿਆ।

ਇਹ ਵੀ ਪੜ੍ਹੋ:Rohini CRPF school blast: ਦਿੱਲੀ ’ਚ ਸਕੂਲ ਨਜਦੀਕ ਹੋਇਆ ਧਮਾਕਾ, ਜਾਂਚ ਸ਼ੁਰੂ

ਜਿਸਨੇ ਉਸਨੂੰ ਦੁਨੀਆਂ ਦੇ ਇੱਕ ਨਾਮੀ ਅਰਬਪਤੀਆਂ ਦੀਆਂ ਕੰਪਨੀਆਂ ’ਚ ਟਰੈਡਿੰਗ ਦੇ ਜ਼ਰੀਏ 90-95 ਫ਼ੀਸਦੀ ਲਾਭ ਕਮਾਉਣ ਦਾ ਝਾਂਸਾ ਦਿੱਤਾ ਤੇ ਥਾਣੇਦਾਰ ਸਾਹਿਬ ਇਸ ਝਾਂਸੇ ਵਿਚ ਫ਼ਸ ਗਏ। ਜਿਸਤੋਂ ਬਾਅਦ ਉਨ੍ਹਾਂ ਸਭ ਤੋਂ ਪਹਿਲਾਂ 200 ਡਾਲਰ ਇਨਵੇਸਟ ਕੀਤਾ ਤੇ 100 ਡਾਲਰ ਦਾ ਮੁਨਾਫ਼ਾ ਮਿਲ ਗਿਆ। ਇਸਤੋਂ ਬਾਅਦ ਮੁਦਈ ਮੁਨਾਫ਼ੇ ਦੇ ਲਾਲਚ ਵਿਚ ਇਸ ਤਰ੍ਹਾਂ ਫ਼ਸ ਗਿਆ ਕਿ ਲੱਖਾਂ ਤੇ ਕਰੋੜਾਂ ਰੁਪਏ ਦਾ ਨਿਵੇਸ਼ ਇਸ ਬੋਗਸ ਕੰਪਨੀ ਵਿਚ ਕਰਦਾ ਗਿਆ ਤੇ ਅਖ਼ੀਰ ਹੋਸ਼ ਉਦੋਂ ਆਈ ਜਦ 1 ਕਰੋੜ 20 ਲੱਖ ਰੁਪਏ ਡੁੱਬ ਗਏ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਹ ਨਿਵੇਸ਼ ਕਰਨ ਦੇ ਲਈ ਉਸਨੇ ਆਪਣਾ ਇੱਕ ਕੀਮਤੀ ਪਲਾਟ ਵੀ ਵੇਚਿਆ।

 

Related posts

ਮੇਲਾ ਕਤਲ ਕਾਂਡ:ਪੀੜਤ ਪਰਿਵਾਰ ਨਵੇਂ ਐਸਐਸਪੀ ਨੂੰ ਮਿਲਿਆ

punjabusernewssite

Iltes Center ਦੇ ਸਾਬਕਾ ਸਾਂਝੇਦਾਰ ਆਪਸ ’ਚ ਹੋਏ ਡਾਂਗੋ-ਡਾਂਗੀ, ਕਈ ਜਖ਼ਮੀ

punjabusernewssite

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕਿਆਂ ’ਤੇ ਵਰਤੀ ਜਾਵੇ ਸਖਤੀ:ਐਚਐਸ ਭੁੱਲਰ

punjabusernewssite