Punjabi Khabarsaar
ਬਠਿੰਡਾ

ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਵੱਲੋਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਜਾਰੀ

ਬਠਿੰਡਾ, 24 ਅਕਤੂਬਰ: ਅਖਿਲ ਭਾਰਤੀਅ ਸਵਰਨਕਾਰ ਸੰਘ ਰਜਿ.3545 ਦੇ ਨੈਸ਼ਨਲ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਵੱਲੋਂ ਹੈਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਸਥਾ ਵੱਲੋਂ ਧਾਰਮਿਕ ਸਮਾਜਿਕ ਅਤੇ ਸੂਬਾ ਪੱਧਰੀ ਵਿਿਸ਼ਆ ਤੇ ਵਿਚਾਰ ਕੀਤੇ ਗਏ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਤਰ੍ਹਾਂ ਬਠਿੰਡਾ ਵਿੱਚ ਵੀ ਸੋਨੀ/ ਸਵਰਨਕਾਰ ਸਮਾਜ ਦੇ ਆਦਿ ਗੁਰੂ ਮਹਾਰਾਜਾ ਅਜਮੀੜ ਦੇਵ ਜੀ (ਸਵਰਨ ਕਲਾ ਦੇ ਦਾਨੀ) ਦੇ ਜਨਮ ਦਿਵਸ ਤੇ ਸ਼ਰਧਾ ਨਾਲ ਪ੍ਰਣਾਮ ਕੀਤਾ ਗਿਆ। ਸੰਘ ਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਧਾਰਮਿਕ ਸਮਾਜਿਕ ਅਤੇ ਵਪਾਰਕ ਸੇਵਾਵਾਂ ਲਗਾਤਾਰ ਜਾਰੀ ਹਨ। ਸ੍ਰੀ ਜੌੜਾ ਨੇ ਦੱਸਿਆ ਕਿ ਅਖਿਲ ਭਾਰਤੀਅ ਸਵਰਨਕਾਰ ਸੰਘ ਵੱਲੋਂ ਡਾ. ਰਵਿੰਦਰ ਵਰਮਾ ਨੂੰ ਨੈਸ਼ਨਲ ਸੈਕਟਰੀ ਕਮ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਭਾਰਤੀਅ ਸਵਰਨਕਾਰ ਸੇਵਾ ਸੋਸਾਇਟੀ ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਪਾਲ ਸਿੰਘ ਖੁਰਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਹੁਸ਼ਿਆਰ ਵਿਿਦਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਟਕਪੂਰਾ ਦੀ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ ਯੋਗਦਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਪੁਲਿਸ ਤੇ ਹਥਿਆਰ ਤਸਕਰਾਂ ’ਚ ਮੁਠਭੇੜ, ਇੱਕ ਤਸਕਰ ਹੋਇਆ ਜਖ਼+ਮੀ

ਸਕੂਲ ਦੇ ਪ੍ਰਿਸੀਪਲ ਕੁਲਵਿੰਦਰ ਸਿੰਘ ਢਿੱਲੋ, ਸਾਰੇ ਅਧਿਆਪਕ ਅਤੇ ਸਟਾਫ ਤੋਂ ਪੂਰਨ ਸਹਿਯੋਗ ਮਿਿਲਆ ਅਤੇ ਬੇਟੀਆਂ ਨੂੰ ਨੈਤਿਕਤਾ ਦਾ ਪਾਠ ਪੜਾਕੇ ਸਨਮਾਨ ਦਿੱਤੇ ਗਏ। ਸਕੂਲ ਦੇ ਗਰਾਊਂਡ ਵਿੱਚ ਹਰਿਆਵਲ ਲਈ ਪੇੜ ਪੌਧੇ ਲਗਾਏ ਜਾਣ ਤੇ ਵਿਚਾਰ ਕੀਤੇ ਗਏ।ਅਖਿਲ ਭਾਰਤੀਅ ਸਵਰਨਕਾਰ ਸੰਘ ਵੱਲੋਂ ਸ੍ਰੀ ਵੈਸ਼ਨੋ ਦੇਵੀ ਮੰਦਰ ਅਤੇ ਧਰਮਸ਼ਾਲਾ ਡੱਬਵਾਲੀ ਵਿਖੇ ਧਾਰਮਿਕ ਅਤੇ ਸਮਾਜਿਕ ਸਮਾਗਮ ਕੀਤਾ ਗਿਆ। ਸੰਘ ਦੇ ਨੈਸ਼ਨਲ ਪ੍ਰੈਜੀਡੈਟ ਕਰਤਾਰ ਸਿੰਘ ਜੌੜਾ ਵੱਲੋਂ ਮਹਾਰਾਜਾ ਅਜਮੀੜ ਦੇਵ ਜੀ ਦੀ ਪੂਜਾ, ਜੋਤੀ ਪ੍ਰਚੰਡ ਅਤੇ ਨਤਮਸਤਕ ਹੋਣ ਉਪਰੰਤ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਜਿਸ ਵਿੱਚ 14 ਡਾਕਟਰਾਂ ਅਤੇ ਸਹਾਇਕ ਸਟਾਫ ਮੈਂਬਰਾਂ ਦੀ ਟੀਮ ਨੇ ਕਰੀਬ 350 ਮੈਬਰਾਂ ਨੂੰ ਚੈਕ ਅੱਪ ਕਰਕੇ 15-15 ਦਿਨਾਂ ਦੀਆਂ ਫਰੀ ਦਵਾਈਆਂ ਦਿੱਤੀਆਂ ਗਈਆਂ। ਫਰੀ ਮੈਡੀਕਲ ਕੈਂਪ ਦੀ ਪ੍ਰਬੰਧਕ ਜਿੰਮੇਵਾਰੀ ਡਾ. ਰਵਿੰਦਰ ਵਰਮਾ, ਅਸ਼ੋਕ ਕੰਡਾ, ਸੁਖਵਿੰਦਰ ਸੂਰੀਆ, ਅਤੇ ਹੋਰ ਮੈਬਰਾਂ ਨੇ ਤਨ-ਮਨ ਨਾਲ ਕੀਤੀ। ਸ੍ਰੀ ਜੌੜਾ ਨੇ ਕਿਹਾ ਕਿ ਦੇਸ਼ ਵਿੱਚ ਸਵਰਨਕਾਰ ਜਵੈਲਰਾਂ ਦੀਆਂ ਦੁਕਾਨਾਂ ਤੇ ਨਿੱਤ ਲੁੱਟ, ਖੋਹ, ਚੋਰੀ, ਡਕੈਤੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰੰਤੂ ਸਰਕਾਰ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਹੈ। ਸਰਕਾਰ ਨੇ ਇੰਨਕਮ ਟੈਕਸ, ਜੀ.ਐਸ.ਟੀ. ਅਤੇ ਹੋਰ ਟੈਕਸ ਲਗਾ ਕੇ ਜਵੈਲਰਾਂ ਰਾਹੀਂ ਰੈਵਿਿਨਊ ਇੱਕਠਾ ਕਰਨ ਦਾ ਜਰੀਆ (ਸਾਧਨ) ਬਣਾਇਆ ਹੋਇਆ ਹੈ ਅਤੇ ਸਹੂਲਤਾਂ ਦੇਣ ਲਈ ਕੋਈ ਕਾਰਵਾਈ ਨਹੀਂ ਹੈ।

ਇਹ ਵੀ ਪੜ੍ਹੋ: ਮੈਡੀਕਲ ਸਟੋਰ ਮਾਲਕ ’ਤੇ ਦੁਕਾਨ ’ਚ ਵੜ੍ਹ ਕੇ ਚਲਾਈ ਗੋ+ਲੀ, ਗੰਭੀਰ ਜਖ਼ਮੀ

ਕੈਂਪ ਵਿੱਚ ਮੁੱਖ ਮਹਿਮਾਨ ਸ੍ਰੀ ਅਦਿੱਤਆ ਦੇਵੀਲਾਲ ਐਮ.ਐਲ.ਏ. ਡੱਬਵਾਲੀ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਡੱਬਵਾਲੀ ਵਿਖੇ ਸਵਰਨਕਾਰ ਸਮਾਜ ਦੀ ਧਰਮਸ਼ਾਲਾ ਲਈ ਸਰਕਾਰੀ ਜਗ੍ਹਾ ਅਲਾਟ ਕਰਵਾਈ ਜਾਵੇ। ਐਮ.ਐਲ.ਏ. ਸਾਹਿਬ ਨੇ ਭਰੋਸਾ ਦਿੱਤਾ ਕਿ ਉਹ ਸਵਰਨਕਾਰ/ ਸੋਨੀ ਸਮਾਜ ਦੀਆਂ ਸਾਰੀਆਂ ਮੁਸ਼ਕਲਾ ਦਾ ਹਲ੍ਹ ਕਰਨਗੇ ਅਤੇ ਧਰਮਸਾਲਾ ਬਨਾਉਣ ਲਈ ਪਲਾਟ ਅਲਾਟ ਕਰਵਾਉਣ ਲਈ ਜਲਦ ਕਾਰਵਾਈ ਕਰਨਗੇਂ। ਮੁੱਖ ਅਤਿਥੀ ਵਿਸ਼ੇਸ ਅਤਿਥੀ, ਕੈਪ ਦੀ ਪ੍ਰਬੰਧਕ ਕਮੇਟੀ, ਅਖਿਲ ਹਰਿਆਣਾ ਸਵਰਨਕਾਰ ਸੰਘ ਦੇ ਸਰਸਾ ਜਿਲ੍ਹਾ ਪ੍ਰਧਾਨ ਹੇਮੰਤ ਸੋਨੀ, 14 ਡਾਕਟਰ ਅਤੇ ਉਹਨਾਂ ਦੀ ਸਹਾਇਕ ਟੀਮ ਦੇ ਸਾਰੇ ਮੈਬਰ, ਸਵਰਨਕਾਰ ਸੰਘ ਦੇ ਬਠਿੰਡਾ, ਮਲੋਟ, ਲੰਬੀ, ਡੱਬਵਾਲੀ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰ ਮੈਬਰਾਂ ਨੂੰ ਫੁੱਲਾਂ ਦੇ ਬੁੱਕੇ ਅਤੇ ਹਾਰ ਪਾ ਕੇ ਸਵਾਗਤ ਅਤੇ ਸ਼ਾਲ, ਲੋਈਆਂ, ਮੋਮੈਂਟੋ ਵਗੈਰਾ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬਠਿੰਡਾ ਤੋਂ ਆਏ ਸਵਰਨਕਾਰ ਸੋਸਾਇਟੀ ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਖੁਰਮੀ, ਸਵਰਨਕਾਰ ਸੰਘ ਦੇ ਸਟੇਟ ਸੈਕਟਰੀ ਰਜਿੰਦਰ ਸਿੰਘ ਖੁਰਮੀ, ਜਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਕੈਸ਼ੀਅਰ ਹਰੀਸ਼ ਚੰਦਰ, ਸਿਟੀ ਪ੍ਰਧਾਨ ਭੋਲਾ ਸਿੰਘ, ਸੈਕਟਰੀ ਗੁਰਮੇਲ ਸਿੰਘ, ਕੈਸ਼ੀਅਰ ਕੁਲਦੀਪ ਰਾਮ ਅਤੇ ਪੱਤਰਕਾਰ ਬਹਾਦੁਰ ਸਿੰਘ ਸੋਨੀ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

 

Related posts

ਸੁਨੀਲ ਜਾਖੜ ਭਲਕੇ ਪੁੱਜਣਗੇ ਬਠਿੰਡਾ ’ਚ, ਬੂਥ ਮਹਾਉਤਸਵ ’ਚ ਕਰਨਗੇ ਸਮੂਲੀਅਤ: ਸਰੂਪ ਸਿੰਗਲਾ

punjabusernewssite

ਅਕਾਲੀ ਦਲ ਵਾਅਦੇ ਪੂਰੇ ਕਰਨ ਵਾਲੀ ਪਾਰਟੀ,ਜੋ ਕਹਾਂਗੇ ਕਰਕੇ ਵਿਖਾਵਾਂਗੇ : ਸਰੂਪ ਸਿੰਗਲਾ

punjabusernewssite

ਬਠਿੰਡਾ ਦੇ ਸੀ.ਆਈ ਏ ਸਟਾਫ ਵੱਲੋਂ ਚੋਰੀ ਦੇ 68 IPHONE ਮੋਬਾਇਲ ਸਣੇ 2 ਅੜਿੱਕੇ

punjabusernewssite