Punjabi Khabarsaar
ਸਾਡੀ ਸਿਹਤ

ਸਿਵਲ ਸਰਜਨ ਬਠਿੰਡਾ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ

ਡੇਂਗੂ ਅਤੇ ਮਲੇਰੀਆ ਪ੍ਰਤੀ ਸੁਚੇਤ ਰਹਿਣ ਦੀ ਲੋੜ
ਬਠਿੰਡਾ 24 ਅਕਤੂਬਰ : ਕਾਰਜਕਾਰੀ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੀ ਅਗਵਾਈ ਵਿੱਚ ਜਿਲ੍ਹਾ ਬਠਿੰਡਾ ਵਿੱਚ ਡੇਂਗੂ ਅਤੇ ਮਲੇਰੀਆ ਸਬੰਧੀ ਵੱਖ-ਵੱਖ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਸਿੰਗਲਾ ਨੇ ਦੱਸਿਆ ਕਿ ਅਜਿਹੇ ਮੌਸਮ ਵਿੱਚ ਮਲੇਰੀਆ ਅਤੇ ਡੇਂਗੂ ਦੇ ਕੇਸ ਵੱਧਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ । ਇਸ ਕਰਕੇ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਵੱਖ -ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਅਧੀਨ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ ।

ਇਹ ਵੀ ਪੜ੍ਹੋ: ਉਪ ਚੋਣ 84-ਗਿੱਦੜਬਾਹਾ ਦੀ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਨੇ 3 ਅਬਜ਼ਰਵਰ ਕੀਤੇ ਨਿਯੁਕਤ

ਇਸ ਉਦੇਸ਼ ਤਹਿਤ ਚਲਾਈ ਜਾ ਰਹੀ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਇਸ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ।ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਦੱਸਿਆ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਹਫ਼ਤੇ ਤੋਂ ਜਿਆਦਾ ਸਮਾਂ ਸਾਫ਼ ਖੜ੍ਹੇ ਪਾਣੀ ਵਿੱਚ ਪਨਪਦਾ ਹੈ । ਇਹ ਮੱਛਰ ਦਿਨ ਵੇਲੇ ਕੱਟਦਾ ਹੈ । ਇਸ ਲਈ ਘਰ ਵਿੱਚ , ਦਫ਼ਤਰਾਂ ਵਿੱਚ ਹੋਰ ਹਫ਼ਤੇ ਤੋਂ ਵੱਧ ਪਾਣੀ ਖੜ੍ਹਣ ਵਾਲੇ ਸੋਮਿਆਂ ਜਿਵੇ ਕੂਲਰਾਂ ,ਗਮਲਿਆਂ,ਪਸ਼ੂ ਅਤੇ ਪੰਛੀਆਂ ਦੇ ਪਾਣੀ ਪੀਣ ਵਾਲੀਆਂ ਥਾਵਾਂ , ਫਰਿਜ਼ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰਕੇ ਸੁਕਾ ਕੇ ਦੁਬਾਰੇ ਵਰਤੋਂ  ਪੂਰੇ ਸਰੀਰ ਨੂੰ ਢੱਕ ਕੇ ਰੱਖੋ ,ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜਿਮਨੀ ਚੋਣਾਂ, ਮੀਟਿੰਗ ਵਿੱਚ ਹੋਇਆ ਫੈਸਲਾ

ਛੱਤਾਂ ਉੱਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ । ਟੁੱਟੇ ਬਰਤਨਾਂ , ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ ,ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਆਰਾਮ ਕਰੋ । ਡੇਂਗੂ ਹੋਂਣ ਤੇ ਐਸਪ੍ਰੀਨ ਦੀ ਵਰਤੋਂ ਨਾ ਕੀਤੀ ਜਾਵੇ , ਕੋਈ ਵੀ ਤਿੱਖੀ ਵਸਤੂ ਜਿਵੇ ਛੁਰੀ, ਚਾਕੂ,ਬਲੇਡ ਦਾ ਇਸਤੇਮਾਲ ਨਾ ਕੀਤਾ ਜਾਵੇ । ਦੰਦਾਂ ਤੇ ਬਰੁਸ਼ ਦੀ ਵਰਤੋਂ ਨਾ ਕੀਤੀ ਜਾਵੇ । ਇਸ ਤੋਂ ਇਲਾਵਾ ਆਲੇ – ਦੁਆਲੇ ਦੀ ਸਾਫ਼ ਸਫਾਈ ਰੱਖਣੀ ਵੀ ਬਹੁਤ ਜਰੂਰੀ ਹੈ ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ,ਅੱਖੇ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆ ਮੂੰਹ ਅਤੇ ਨੱਕ ਵਿੱਚ ਖੂਨ ਵਗਣਾ , ਲਗਾਤਾਰ ਉਲਟੀਆਂ ਆਉਣਾ, ਪੇਟ ਵਿੱਚ ਬਹੁਤ ਤੇਜ ਦਰਦ, ਸਾਹ ਲੈਣ ਵਿੱਚ ਤਕਲੀਫ਼, ਚਮੜੀ ਦਾ ਠੰਡਾ ਅਤੇ ਪੀਲਾ ਹੋਣਾ, ਆਦਿ ਲੱਛਣ ਦਿਖਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਚ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ ।

 

Related posts

ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਪ ਸਰਕਾਰ ਪੁੱਟ ਰਹੀ ਹੈ ਸ਼ਲਾਘਾਯੋਗ ਕਦਮ : ਵਿਧਾਇਕ ਜਗਰੂਪ ਗਿੱਲ

punjabusernewssite

ਸਾਵਧਾਨ: ਹੁਣ ਅਗਲੇ ਤਿੰਨ ਦਿਨ ਅੱਧੇ ਦਿਨ ਲਈ ਸਰਕਾਰੀ ਹਸਪਤਾਲਾਂ ਦੀ OPD ਰਹੇਗੀ ਬੰਦ

punjabusernewssite

ਏਮਜ਼ ਬਠਿੰਡਾ ’ਚ ਚਮੜੀ ਵਿਭਾਗ ਵਲੋਂ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

punjabusernewssite